ਅਖੌਤੀ ਰਾਜਸੀ ਮੁਆਮਲੇ ਬੜੀ ਦਿਲਚਸਪੀ ਨਾਲ ਵੀਚਾਰੇ ਜਾਂਦੇ ਸਨ। ਕਰੀਬਨ ਏਸੇ ਹੀ ਵਕਤ ਇਕ ਹਰਦਿਆਲ ਸੈਨਫ੍ਰਾਂਸਿਸਕੋ ਪੂਜਾ ।.........ਜਾਪਦਾ ਹੈ ਕਿ ਇਹ ਸ਼ਖਸ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਪਹਿਲਾਂ ਪਹਿਲ ਸੈਨਫਾਂਸਿਸਕੋ ਪ੍ਗੱਰਟ ਸੀ ਜੋ ਪਿਛੋਂ ਹੋਇਆ ਅਤੇ ਇਸ ਸ਼ਹਿਰ ਵਿਚ ਨਾਸਤਕਤਾ ਬਾਰੇ ਲੈਕਚਰ ਦਿਤਾ। ਉਸ ਦੇ ਲੈਕਚਰ ਵਿਚ ਪਰਮਾਨੰਦ ਅਤੇ ਇਕ ਠਾਕਰ ਦਾਸ ਹਾਜ਼ਰ ਸਨ, ਅਤੇ ਉਸ ਨੇ ਨਵਾਬ ਖਾਨ ਨੂੰ (ਪੰਨਾ ੧੨੨) ਸਮਝਾਇਆ ਕਿ ਉਸ ਦੀ ਮਨਸ਼ਾ ਨਾਸਤਕਤਾ ਦਾ ਪ੍ਰਚਾਰ ਕਰਕੇ ਕਿਸੇ ਧੁੰਧਲੇ ਤਰੀਕੇ ਨਾਲ ਈਸਾਈਆਂ ਵਿਚ ਪਾੜ ਪਾਉਣ ਦੀ ਸੀ। ਉਸ ਦੇ ਸਾਨਫ੍ਰਾਂਸਿਸਕੋ ਆਉਣ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਸ੍ਰੋਤਾਗਨਾਂ ਵਿਚ ਰਾਜਸੀ ਵੀਚਾਰ ਭਰੇ ਗਏ............। ਰਾਜ ਧ੍ਰੋਹ ਦੀ ਅੱਗ ਹੌਲੀ ਹੌਲੀ ਕੈਲੇਫੋਰਨੀਆ ਅਤੇ ਔਰੇਗਨ, ਜਿਨ੍ਹਾਂ ਰਿਆਸਤਾਂ ਵਿਚ ਕੁਝ ਹਿੰਦੀ ਆਬਾਦਕਾਰ ਸਨ, ਵਿਚ ਖਿਲਰਨ ਲਗ ਪਈ। ਪਹਿਲਾ ਫਲ ਇਹ ਨਿਕਲਿਆ ਕਿ ਅਸਟੋਰੀਆ (ਔਰੇਗਨ) ਵਿਚ ਸੰਨ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਹਿੰਦੁਸਤਾਨੀ ਐਸੋਸੀਏਸ਼ਨ ਕਾਇਮ ਕੀਤੀ ਗਈ[1]।ਇਕ ਮੀਟਿੰਗ, (ਜਿਸ ਵਿਚ ਇਕ ਮੁਨਸ਼ੀ ਰਾਮ, ਇਕ ਕਰੀਮ ਬਖਸ਼ ਨਵਾਬ ਖਾਂਨ, ਕੇਸਰ ਸਿੰਘ (੪੩)[2], ਬਲਵੰਤ ਸਿੰਘ (੬) ਅਤੇ ਕਰਤਾਰ ਸਿੰਘ (੩੯) ਨੇ ਭਾਸ਼ਨ ਦਿਤੇ) ਵਿਚ ਕੇਸਰ ਸਿੰਘ ਪ੍ਰਧਾਨ ਅਤੇ ਬਲਵੰਤ ਸਿੰਘ ਸਕੱਤ੍ਰ ਚੁਣੇ ਗਏ, ਅਤੇ ਸਾਹਮਣੇ ਰਖੇ ਹੋਏ ਮਕਸਦ ਇਹ ਸਨ:- (ੳ) ਹਿੰਦੁਸਤਾਨ ਤੋਂ ਦੇਸੀ ਜ਼ਬਾਨਾਂ ਵਿਚ ਨਿਕਲਦੇ ਅਖਬਾਰ ਮੰਗਵਾਉਣੇ; (ਅ) ਹਿੰਦੁਸਤਾਨ ਤੋਂ ਅਮਰੀਕਾ ਵਿਦਯਾ ਲਈ ਨੌਜਵਾਨ ਮੰਗਾਉਣੇ ਇਸ ਮਕਸਦ ਲਈ ਕਿ ਉਹ ਹਿੰਦ ਵਿਚ ‘ਕੌਮੀ’ ਸੇਵਾ ਲਈ ਆਪਣਾ ਜੀਵਨ ਅਰਪਨ; (ੲ) ਰਾਜਸੀ ਵੀਚਾਰ ਕਰਨ ਲਈ ਹਫਤੇਵਾਰ ਮੀਟਿੰਗਾਂ ਕਰਨੀਆਂ। ਨਵਾਬ ਖਾਨ ਦੇ ਲਫਜਾਂ ਵਿਚ ਇਸ ਦਾ ਨਤੀਜਾ ਇਹ ਹੋਇਆ ਕਿ, “ਮੈਂਬਰ ਆਪਣੇ ਮੁਲਕ ਵਾਸਤੇ ਮਹਿਸੂਸ ਕਰਨ ਲਗ ਪਏ। ਨਵਾਬ ਖਾਨ (ਪੰਨਾ ੧੪੨) ਸਾਨੂੰ ਇਹ ਵੀ ਦਸਦਾ ਹੈ ਕਿ ‘ਹਿੰਦੁਸਤਾਨੀ ਐਸੋਸੀਏਸ਼ਨ' ਦਾ ਤਕਰੀਬਨ ਓਹੋ ਮਕਸਦ |
ਬਣੀ ‘ਹਿੰਦੀ ਐਸੋਸੀਏਸ਼ਨ' ਦਾ ਸੀ, ਜਿਸ ਸੰਬੰਧੀ ਅਸੀਂ ਹੁਣੇ ਵੀਚਾਰ ਕਰਾਂਗੇ। ਉਹ ਕਹਿੰਦਾ ਹੈ (ਪੰਨਾ ੧੪੭) ਕਿ ਇਸ ਦੇ ਨਿਸ਼ਾਨੇ ਹਰ ਮਜ਼ਹਬ ਦੇ ਹਿੰਦੀਆਂ ਦੀ ਏਕਤਾ, ਵਿਦਿਯਾ ਅਤੇ ਅੰਗਰੇਜ਼ੀ ਸਰਕਾਰ ਦੀ ਵਿਰੋਧਤਾ ਸਨ। ਸਿਰਫ ਅਸਟੋਰਈਆ ਹੀ ਇਸ ਕਿਸਮ ਦੀ ਸੁਸਾਇਟੀ ਨਹੀਂ ਸੀ ਬਣੀ, ਕਿਉਂਕਿ ਅਮਰ ਸਿੰਘ ਦਸਦਾ ਹੈ (ਪੰਨਾ ੬੧) ਕਿ ਪੋਰਟਲੈਂਡ (ਔਰੇਗਨ) ਇਕ ਇੰਡੀਅਨ ਐਸੋਸੀਏਸ਼ਨ ਸੀ ਜਿਸ ਨੂੰ ਇਕ ਕੁਮਾਰ ਨੇ ਕਾਇਮ ਕੀਤਾ, ਪਰ ਜੋ ਜਲਦੀ ਟੁੱਟ ਗਈ। ਇਸ ਵਾਸਤੇ ਇਹ ਸਪਸ਼ੱਟ ਹੈ ਕਿ ਸੰਨ ੧੯੧੩ ਦੇ ਸ਼ੁਰੂ ਵਿਚ ਪਛਮੀ ਕੰਢੇ ਦੀਆਂ ਰਿਆਸਤਾਂ ਵਿਚ ਭੜਕੀਲਾ ਅਨਸਰ ਮੌਜੂਦ ਸੀ । ਇਹ ਅਨਸਰ ਸੀ ਜਿਸ ਨੂੰ, ਹਰਦਿਆਲ ਨੇ ਮਈ ੧੯੧੩ ਵਿਚ ਭੁਖਾ ਕੇ ਭਾਂਬੜ ਬਾਲਣਾ ਸ਼ੁਰੂ ਕੀਤਾ[3].......... ਹਰਦਿਆਲ ਬਾਰੇ ਸ੍ਰੋਤ ਹੋਣ ਉਤੇ ਸ਼੍ਰੀ ਕਾਂਸ਼ੀ ਰਾਮ, ਸ੍ਰੀ ਰਾਮ ਰਖਾ, ਸ੍ਰੀ ਠਾਕੁਰ ਦਾਸ, ਸ੍ਰੀ ਅਮਰ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਮਈ ੧੯੧੩ ਵਿਚ ਸੇਂਟ ਜੌਨ ਦਿਆ। “ਔਰੇਗਨ ਸਟੇਟ ਵਿਚ ਹਰਦਿਆਲ ਦੀ ਯਾਤਰਾ ਦਾ ਇਹ ਮੁਢ ਸੀ। ਅਮਰ ਸਿੰਘ (ਪੰਨਾ ੬੧) ਮੁਤਾਬਕ ਉਹ ਪਰਮਾਨੰਦ (੫੬) ਸਮੇਤ ਉਥੇ ਆਇਆ ! ਪਰਮਾਨੰਦ ਓਥੋ ਹਰਦਿਆਲ ਤੋਂ ਵਿਦਾ ਹੋ ਗਿਆ ਅਤੇ ਹਰਦਿਆਲ ਇਕ ਹਫਤਾ ਸੇਂਟ ਜੌਨ ਰਿਹਾ, ਜਿਥੇ ਉਸ ਨੇ ਲੈਕਚਰ ਕੀਤੇ ਅਤੇ ਗਦਰ ਨਾਮੀਂ ਇਨਕਲਾਬੀ ਅਖਬਾਰ ਕਢਣ ਦੀ ਤਜਵੀਜ਼ ਕੀਤੀ[4]”। ਏਥੋਂ ਲਾ: ਹਰਦਿਆਲ ਬਰਾਈਡਲ ਵੇਲ (ਔਰੇਗਨ) ਗਏ । ਇਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਤਜਵੀਜ਼ਸ਼ਦਾ ਅਖਬਾਰ ਵਾਸਤੇ ਸਭ ਸੌ ਤੋਂ ਅਠ ਸੌ ਤਕ ਡਾਲਰ ਉਗਰਾਹੇ। ਅਗਲੇ ਦਿਨ ਵਾਪਸ ਸੇਂਟ ਜੌਨ ਆ ਗਏ ਅਤੇ ਲਿੰਟਨ, ਪੋਰਟਲੈਂਡ ਅਤੇ ਲਾਗੇ ਦੇ ਸ਼ਹਿਰਾਂ ਵਿੱਚੋਂ ਹਿੰਦੀ ਇਕ ਮੀਟਿੰਗ ਵਿਚ ਸ਼ਾਮਲ ਹੋਣ ਵਾਸਤੇ ਸੱਦੇ ਗਏ। ਇਸ ਮੀਟਿੰਗ ਵਿਚ ਸ਼੍ਰੀ ਸੋਹਣ ਸਿੰਘ (੭੪), ਸ਼੍ਰੀ ਊਧਮ ਸਿੰਘ(੭੭), ਸ਼੍ਰੀ ਰਾਮ ਰਖਾ (੬੫), ਸ਼੍ਰੀ ਕਾਂਸ਼ੀ ਰਾਮ, ਸ਼੍ਰੀ ਠਾਕਰ ਦਾਸ, ਸ਼੍ਰੀ ਅਮਰ ਸਿੰਘ ਅਤੇ ਕਈ ਹੋਰ ਸ਼ਾਮਲ ਸਨ । ਚੰਦਾ ਅਕੱਠਾ ਕੀਤਾ ਗਿਆ, ਸੈਨਫਾਂਸਿਸਕੋ ਅਖਬਾਰ ਛਾਪਣ ਦਾ ਫੈਸਲਾ ਕੀਤਾ ਗਿਆ, ਅਤੇ ਸੇਂਟ ਜੌਨ, ਲਿੰਟਨ ਅਤੇ ਬਰਾਈਡਲ ਵੇਲ ਵਿਚ ਚੰਦਾ ਅਕੱਠਾ ਕਰਨ ਵਾਸਤੇ ਕਮੇਟੀਆਂ ਬਣਾਈਆਂ ਗਈਆਂ। ਹਿੰਦੁਸਤਾਨੀ ਐਸੋਸੀਏਸ਼ਨ ਨੇ ਲਾ: ਹਰਦਿਆਲ ਅਸਟੋਰੀਆ ਲਿਆਉਣ ਵਾਸਤੇ ਸ੍ਰੀ ਕਰੀਮ ਬਖਸ਼ ਅਤੇ ਕੇਸਰ ਸਿੰਘ (੪੩) ਨੂੰ ਪ੍ਰਤਿਨਿਧ ਬਣਾਕੇ ਭੇਜਿਆ। ਜਿਨ੍ਹਾਂ ਦਾ ਉਪਰ ਜ਼ਿਕਰ ਆਇਆ ਹੈ, ਸ੍ਰੀ ਸੋਹਣ ਸਿੰਘ (੭੪) ਅਤੇ ਸ੍ਰੀ ਕੇਸਰ ਸਿੰਘ (੪੩) ਲਾ: ਹਰਦਿਆਲ ਨਾਲ ਅਸਟੋਰੀਆ ਆਏ[5]। ਅਸਟੋਰੀਆ ਵਿਚ “ਇਕ ਅਹਿਮ ਮੀਟਿੰਗ ਕੀਤੀ |
੩੮
- ↑ ਪਹਿਲ ਮੁਕਦਮੇ ਵਿਚ ਨਵਾਬ ਖਾਨ ਦਾ ਬਿਆਨ ਹੈ ਕਿਲਾ ਹਰਦਿਆਲ ਦਾ ਸਾਨਫ੍ਰਾਂਸਿਸਕੋ ਲੈਕਚਰ ਸੁਣ ਕੇ ਉਹ ਪ੍ਰੇਰਤ ਹੋ ਗਿਆ, ਅਤੇ ਅਗੋਂ ਉਸ ਨੇ ਸ਼੍ਰੀ ਕੇਸਰ ਸਿੰਘ ‘ਠਠ ਗੜ੍ਹ ਅਤੇ ਬੀ ਕਰਤਾਰ ਸਿੰਘ ‘ਸਰਾਭਾ ਆਦਿ ਨੂੰ ਪ੍ਰਿਆ, ਜਿਸ ਦਾ ਫਲ ਹਿੰਦੁਸਤਾਨੀ ਐਸੋਸੀਏਸ਼ਨ ਬਣੀ । ਸ਼੍ਰੀ ਕੇਸਰ ਸਿੰਘ ‘ਠਠ ਗਤ, ਪ੍ਰਧਾਨ ਹਿੰਦੁਸਤਾਨੀ ਐਸੋਸੀਏਸ਼ਨ, ਦਾ ਦਾਅਵਾ ਹੈ ਕਿ ‘ਹਿੰਦੁਸਤਾਨੀ ਐਸੋਸੀਏਸ਼ਨ' ਆਪਣੇ ਆਪ ਸੰਨ ੧੯੧੩ ਤੋਂ ਪਹਿਲੋਂ ਬਣੀ ਅਤੇ ਇਸ ਦੇ ਬਣਨ ਵਿਚ ਨਵਾਬ ਖਾਨ ਦਾ ਕੋਈ ਹੱਥ ਨਹੀਂ ਸੀ। ਇਤਨੀ ਗੱਲ ਮੁਕਦਮੇਂ ਦੇ ਫੈਸਲਾਂ ਵਿਚ ਵੀ ਮੰਨੀ ਗਈ ਹੈ ਕਿ ਇਹ ਗਲ ਸ਼ੱਕੀ ਹੈ ਕਿ ਨਵਾਬ ਖਾਨ ਨੇ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਨੂੰ ਪ੍ਰੇਰਿਆ ਅਤੇ ਨਵਾਬ ਖਾਨ ਅਭਿਮਾਨੀ ਹੋਣ ਕਰਕੇ ਇਹ ਦਾਅਵਾ ਕਰਦਾ ਹੈ। (First Case, Individual Case of Kartar Singh, v. Saraba, p. 3)
- ↑ ਇਹ ਪਹਿਲੇ ਸਾਜ਼ਸ਼ ਕੇਸ ਵਿਚ ਦੋਸ਼ੀਆਂ ਦੇ ਨੰਬਰ ਹਨ ਜੋ ਉਨ੍ਹਾਂ ਦਾ ਨਾਮ ਬਾਰ ਬਾਰ ਲਿਖਣ ਦੀ ਖੇਚਲ ਤੋਂ ਬਚਣ ਲਈ ਜੱਜਾਂ ਨੇ ਉਨ੍ਹਾਂ ਨੂੰ ਦਿਤੇ।
- ↑ First Case, The beginning of the cons- piracy and war, pp. 1-2.
- ↑ First Case. The beginning of the Conspiracy and War, pp. 1-2.
- ↑ Ibid, pp. 2-3.