ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੇਵਾਂ ਕਾਂਡ

ਗਦਰ ਪਾਰਟੀ ਦੇ ਆਦਰਸ਼ ਅਤੇ ਨਿਯਮ ਉਪਨਿਯਮ

ਸ਼੍ਰੀ ਸੋਹਨ ਸਿੰਘ ‘ਭਕਨਾ’, ਪ੍ਰਧਾਨ, ਗਦਰ ਪਾਰਟੀ, ਨੇ ਲਿਖਿਆ ਹੈ ਕਿ ਗਦਰ ਪਾਰਟੀ ਦਾ ਮੁਖ ਮੰਤਵ, ਉਸ ਦੇ ਨਿਯਮ ਉਪਨਿਯਮ ਤੇ ਪਾਰਟੀ ਦੇ ਮੈਂਬਰਾਂ ਦੇ ਫਰਜ਼ ਇਕ ਕਮੇਟੀ ਦੀ ਦੀਰਘ ਵੀਚਾਰ ਦਵਾਰਾ ਬਣਾਏ ਗਏ, ਜਿਨ੍ਹਾਂ ਵਿਚੋਂ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਜ਼ਰੂਰੀ ਇਹ ਹਨ[1]:

ਆਦਰਸ਼:-ਆਜ਼ਾਦੀ ਤੇ ਬਰਾਬਰੀ।

ਨਿਯਮ ਉਪਨਿਯਮ:-(੧) ਆਜ਼ਾਦੀ ਦਾ ਹਰ ਇੱਕ ਪਰੇਮੀ, ਬਿਨਾਂ ਜ਼ਾਤ ਪਾਤ ਜਾਂ ਦੇਸ਼ ਕੌਮ ਦੇ ਲਿਹਾਜ਼ ਦੇ ਇਸ (‘ਹਿੰਦੀ ਐਸੋਸੀਏਸ਼ਨ’) ਵਿਚ ਸ਼ਾਮਲ ਹੋ ਸਕਦਾ ਹੈ।

(੨) ਗਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਦੀ ਕੌਮੀ ਨਾਤਾ ਹੋਵੇਗਾ ਨਾਂ ਕਿ ਮਜ਼੍ਹਬੀ, ਅਤੇ ਨਾ ਹੀ ਗਦਰ ਪਾਰਟੀ ਵਿਚ ਕਦੀ ਮਜ਼੍ਹਬੀ ਚਰਚਾਵਾਦ ਕੀਤੀ ਜਾਵੇਗੀ। ਆਸਤਕ (ਰੱਬ ਨੂੰ ਮੰਨਣ ਵਾਲੇ), ਨਾਸਤਕ (ਰਥ ਤੋਂ ਬੇਮੁਖ), ਹਿੰਦੂ, ਮੁਸਲਮਾਨ, ਸਿਖ, ਈਸਾਈ ਆਦਿਕ ਮਜ਼ਹਬੀ ਖਿਆਲਾਂ ਨੂੰ ਲੈਕੇ, ਕੋਈ ਆਦਮੀ ਗਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ, ਤੇ ਹਰ ਇਕ ਮਨੁਖ, ਮਨੁਖ ਹੁੰਦਾ ਹੋਇਆ, ਇਸ ਦਾ ਮੈਂਬਰ ਬਣ ਸਕੇਗਾ।

(੩) ਖਾਣ ਪੀਣ ਵਲੋਂ ਸਭ ਨੂੰ ਖੁਲ੍ਹ ਹੋਵੇਗੀ। ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਖਾਵੇ ਭਾਵੇਂ ਸੂਅਰ, ਹਲਾਲ ਖਾਵੇ ਜਾਂ ਝੱਟਕਾ, ਉਸ ਦੀ ਆਜ਼ਾਦੀ ਵਿਚ ਕਿਸੇ ਨੂੰ ਦਖਲ ਦੇਣ ਦਾ ਹੱਕ ਨਹੀਂ ਹੋਵੇਗਾ:

(੧੨) ਸੁਸਾਇਟੀ ਦਾ ਕੌਮੀ ਬੋਲਾ ‘ਬੰਦੇ ਮਾਮ ਹੋਵੇਗਾ।

ਸਿਪਾਹੀ ਦਾ ਕਰਤੱਬ:-(੧) ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ, ਜਿਥੇ ਕਿ ਗੁਲਾਮੀ ਦੇ ਵਿਰੁਧ ਜੰਗ ਛਿੜੇ, ਗਦਰ ਪਾਰਟੀ ਦੇ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਤਨੋਂ ਮਨੋਂ ਸਹਾਇਤਾ ਕਰੇ।

(੨) ਹਿੰਦੁਸਤਾਨ ਦੀ ਆਜ਼ਾਦੀ ਲਈ ਤਨ, ਮਨ, ਧਨ, ਗੱਲ ਕੀ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਕਰਨੀ ਪਵੇ, ਗਦਰ ਪਾਰਟੀ ਦਾ ਸਿਪਾਹੀ ਉਸ ਤੋਂ ਅੰਗ ਨਾ ਮੋੜੇਗਾ।

(੩) ਹਿੰਦੁਸਤਾਨ ਵਿਚੋਂ ਅੰਗਰੇਜ਼ੀ ਤੇ ਇਕ ਪੁਰਖੀ ਰਾਜ ਦੀ ਸਫਾ ਵਲ੍ਹੇਟ ਕੇ ‘ਇਕ ਮਈ ਪੰਚਾਇਤ' ਕਾਇਮ ਕਰਨਾ ਹਰ ਇਕ ਮੈਂਬਰ ਦਾ ਪਹਿਲਾ ਫਰਜ਼ ਹੋਵੇਗਾ।

(੪) ਬਾਰ ਬਾਰ ਫੇਲ ਹੋਣ ਪੁਰ ਵੀ ਆਪਣੇ ਆਦੱਰਸ਼ ਤੋਂ ਪਿਛੇ ਨਾ ਹਟਣਾ; ਜਦੋਂ ਤੀਕ ਗਦਰ ਪਾਰਟੀ ਦਾ ਇਕ ਮੈਂਬਰ ਵੀ ਜੀਉਂਦਾ ਰਹੇ, ਆਪਣੇ ਕੰਮ ਨੂੰ ਬਰਾਬਰ ਰੱਖਣਾ ਇਸ ਦੀ


ਡੀਊਟੀ ਹੈ।

ਇਹ ਗੱਲ ਯਾਦ ਰੱਖਣ ਵਾਲੀ ਹੈ, ਕਿ ਸ਼੍ਰੀ ਸੋਹਣ ਸਿੰਘ ਨੇ ਜੇਲ੍ਹ ਵਿਚੋਂ ਸੰਨ ੧੯੩੦ ਵਿਚ ਇਹ ਬਿਆਨ ਛਪਵਾਇਆ, ਜਦ ਕਿ ਉਨ੍ਹਾਂ ਨੂੰ ਗਦਰ ਪਾਰਟੀ ਲਹਿਰ ਦੇ ਸਿਲਸਲੇ ਵਿਚ ਸੰਨ ੧੯੧੫ ਵਿਚ ਕੈਦ ਹੋਣ ਪਿਛੋਂ ਦੇਸ਼ ਵਿਚ ਕਿਸੇ ਪਾਰਸੀ ਜਾਂ ਗਰੁਪ ਨਾਲ ਮੇਲ ਮਿਲਾਪ ਕਰਨ ਦਾ ਅਵਸਰ ਨਹੀਂ ਸੀ ਮਿਲਿਆ। ਇਹ ਠੀਕ ਹੈ ਕਿ ਉਨ੍ਹਾਂ ਨੇ ਆਪਣੀ ਯਾਦਦਾਸ਼ਤ ਦੇ ਸਹਾਰੇ ਸਭ ਕੁਝ ਲਿਖਿਆ, ਅਤੇ ਗਦਰ ਪਾਰਟੀ ਦੀ ਪਹਿਲੀ ਨਿਯਮਕ ਬਣਤਰ (onstition) ਦੀ ਕਾਪੀ ਵੀ ਨਹੀਂ ਮਿਲ ਸਕੀ ਜਿਸ ਨਾਲ ਇਸ ਬਿਆਨ ਨੂੰ ਟਕਰਾ ਲਿਆ ਜਾਏ। ਪਰ ਗਦਰ ਪਾਰਟੀ ਲਹਿਰ ਦੇ ਤਿੰਨ ਵੱਡੇ ਅੰਗ ਸਾਬਤ ਕਰਨ ਵਾਸਤੇ ਕਾਫੀ ਸ਼ਹਾਦਤ ਮੌਜੂਦ ਹੋ ਕਿ ਗਦਰ ਪਾਰਟੀ ਲਹਿਰ ਗੈਰ-ਫਿਰਕੂ ਅਤੇ ਇਨਕਲਾਬੀ ਕੌਮੀ ਲਹਿਰ ਸੀ। ਜਿਸਦਾ ਮੁਖ ਮੰਤਵ ਹਿੰਦ ਵਿਚ ਪੰਚਾਇਤੀ ਰਾਜ ਕਾਇਮ ਕਰਨਾ ਸੀ।

ਪਹਿਲੇ ਸਾਰਸ ਕੇਸ ਦਾ ਫੈਸਲਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਜਿਥੇ ਵੀ ਕੋਈ ਸਰਕਾਰ ਹੋਵੇ ਓਥੇ ਕੁਝ ਬੇਚੈਨੀ ਹੁੰਦੀ ਹੈ, ਭਾਵੇਂ ਓਹ ਬੇਚੈਨੀ ਦੀ ਵਜਾਹ ਵਾਜਬ ਹੋਵੇ ਜਾਂ ਨਾਵਾਜਬ। ਪਰ ਜਿਸ ਸਾਜ਼ਸ਼ ਬਾਰੇ ਮੁਕੱਦਮਾ ਚਲ ਰਿਹਾ ਹੈ, ਉਸ ਦੇ ਮਨੋ ਵਿਗਆਨਕ (Psychologiel) ਕਾਰਨਾਂ ਬਾਰੇ ਵੀਚਾਰ ਕਰਨੀ ਸਾਡੇ ਕੰਮ ਦਾ ਹਿੱਸਾ ਨਹੀਂ। ਅਰਥਾਤ ਜੱਜਾਂ ਨੇ ਗਦਰ ਪਾਰਟੀ ਲਹਿਰ ਉਤਪਨ ਹੋਣ ਦੇ ਕਾਰਨਾਂ ਅਤੇ ਉਸ ਦੇ ਮਕਸਦਾਂ ਅਤੇ ਨਿਸ਼ਾਨਿਆਂ ਬਾਰੇ ਵੀਚਾਰ ਕਰਨੋ ਸੰਕੋਚ ਕੀਤੀ ਹੈ। ਪਹਿਲੇ ਕੇਸ ਦੇ ਇਕ ਜੱਜ, ਟੀ. ਪੀ. ਐਲਸ, ਨੇ ਸ਼੍ਰੀ ਗੁਰਮੁਖ ਸਿੰਘ ਦਾ ਬਿਆਨ ਪੂਰਾ ਨਾ ਲਿਖਣ ਦੇ ਹੱਕ ਵਿਚ ੧੬-੬-੧੫ ਨੂੰ ਇਸ ਭਾਵ ਦਾ ਨੋਟ ਚਾੜਿਆ ਕਿ ਖਾਸ ਕਨੂੰਨ (ਜਿਸ ਹੇਠਾਂ ਗਦਰ ਪਾਰਟੀ ਲਹਿਰ ਨਾਲ ਸਬੰਧਤ ਮੁਕਦਮੇਂ ਚਲਾਏ ਗਏ) ਦਾ ਇਕ ਮਕਸਦ ਇਹ ਸੀ ਕਿ ਅਖੌਤੀ ਸਾਜਸ਼ੀਆਂ ਨੂੰ ਰਾਜਸੀ ਪ੍ਰਾਪੇਗੰਡਾ ਕਰਨ ਦਾ ਮੌਕਿਆ ਨਾ ਦਿਤਾ ਜਾਏ। ਇਸ ਤਰ੍ਹਾਂ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਸਾਰੇ ਮੁਕੱਦਮਿਆਂ ਦੇ ਫੈਸਲਿਆਂ ਵਿਚ ਇਸ ਦੇ ਪੰਚਾਇਤੀ ਰਾਜ ਦੇ ਮਕਸਦ ਅਤੇ ਗ਼ੈਰ-ਫਿਰਕੂ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਸ਼ ਕੀਤੀ ਗਈ ਹੈ। ਪਰ ਕਿਉਂਕਿ ਇਹ ਨਜ਼ਰੀਆ ਅਤੇ ਮਕਸਦ ਗਦਰ ਪਾਰਟੀ ਲਹਿਰ ਦੇ ਕੇਂਦੂ ਧੁਰੇ ਸਨ, ਇਸ ਵਾਸਤੇ ਇਨ੍ਹਾਂ ਬਾਰੇ ਕਿਧਰੇ ਕਿਧਰੇ ਜ਼ਿਕਰ ਆਉਣੋਂ ਨਹੀਂ ਰੁਕ ਸਕਿਆ।

ਹਿੰਦੁਸਤਾਨ ਜਾਣ ਦੇ ਮਕਸਦ ਦੀ ਸੁਰਖੀ ਹੇਠ ਪਹਿਲੇ ਸਾਜ਼ਸ਼ ਕੇਸ ਵਿਚ ਲਿਖਿਆ ਹੈ, “ਇਨਕਲਾਬੀਆਂ ਦੇ ਸਵਰਾਜ ਦੀ ‘ਗਦਰ' ਨੇ ਸਾਫ ਤਸ਼ਰੀਹ ਕੀਤੀ ਹੈ।...... ਕਾਫਰਾਂ ਨੂੰ ਕੱਢ ਕੇ ਹਿੰਦ ਦੇ ਆਜ਼ਾਦ ਹੁਕਮਰਾਨ ਬਣੋ.......... ਪੰਚਾਇਤੀ ਰਾਜ (Republican Gort.) ਰਾਹੀਂ ਖੁਸ਼ੀ ਪ੍ਰਾਪਤ ਹੁੰਦੀ ਹੈ....ਇਸ ਲਹਿਰ ਦਾ ਮਕਸਦ ਇਹ ਹੈ ਕਿ ਹਿੰਦ ਦੇ ਲੋਕ ਗਦਰ ਕਰਨ, ਘੁਣ ਖਾਧੇ ਦਰੱਖਤ ਵਾਂਗੂੰ ਅੰਗਰੇਜ਼ੀ ਸਰਕਾਰ ਨੂੰ ਜੜ੍ਹਾਂ ਤੋਂ ਪੁਟਣ ਅਤੇ ਤਬਾਹ ਕਰਨ ਅਤੇ ਇਕ ਕੌਮੀ ਹਕੂਮਤ ਕਾਇਮ ਕਰਨ............. ਅਤੇ ਸੋਹਨ ਸਿੰਘ[2]ਨੇ ਮਿੰਟਗੁਮਰੀ ਵਿਚ ਜੇਲਰ ਦੱਸਿਆ ‘ਸਾਨੂੰ ਹਮੇਸ਼ਾਂ ਪੰਚਾਇਤੀ ਰਾਜ ਦੀ ਖਾਹਸ਼ ਕਰਨੀ ਚਾਹੀਦੀ ਹੈ ............. ਪਾਰਟੀ ਦਾ ਬੁਨਿਆਦੀ ਅਸੂਲ ਕਿਸੇ ਵੀ ਸਾਧਨਾਂ

੪੧


  1. ਅਕਾਲੀ ਤੇ ਪ੍ਰਦੇਸੀ,' ਅੰਮ੍ਰਿਤਸਰ, ੧੮ ਅਤੇ ੧੯ ਅਪ੍ਰੈਲ ੯੩੦ ਦੇ ਪਰਚ।
  2. First Case, Evidence of Gurmukh Singh S/o Hoshnak Singh.