ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੇ ਮਾਪੇ ਇਸ ਗੱਲ ਵਲ ਧਿਆਨ ਨਹੀਂ ਦੇ ਰਹੇ, ਕਿ ਉਹ ਆਪਣੀਆਂ ਲੜਕੀਆਂ ਨੂੰ ਇਸ ਲਾਇਕ ਬਣਾ ਦੇਣ ਜਿਸ ਕਰ ਕੇ ਉਨ੍ਹਾਂ ਨੂੰ ਵਰ ਢੂੰਡਣ ਦੀ ਲੋੜ ਹੀ ਨਾ ਪਏ, ਉਹ ਗ਼ਲਤੀ ਕਰ ਰਹੇ ਹਨ।

ਬਹੁਤ ਵਾਰੀ ਲੜਕੀਆਂ ਦੀਆਂ ਖ਼ਾਹਿਸ਼ਾਂ, ਉਮੰਗਾਂ ਤੇ ਰੀਝਾਂ ਨੂੰ ਬੜੀ ਬੇ-ਰਹਿਮੀ ਨਾਲ ਕੁਚਲਿਆ ਜਾਂਦਾ ਹੈ। ਉਨ੍ਹਾਂ ਦੇ ਕਿਸੇ ਚਾਹ ਦੀ ਕਦਰ ਨਹੀਂ ਕੀਤੀ ਜਾਂਦੀ। ਕਿਸੇ ਸੁਪਨੇ ਨੂੰ ਅਸਲੀਅਤ ਵਿਚ ਬਦਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਕੋਈ ਖ਼ਿਆਲ ਵੀ ਪੂਰਾ ਨਹੀਂ ਹੋਣ ਦਿੱਤਾ ਜਾਂਦਾ।

ਮੈਂ ਮੰਨਦੀ ਹਾਂ ਕਿ ਬਹੁਤੇ ਮਾਪੇ ਇਸ ਗੱਲ ਤੋਂ ਡਰਦੇ ਹਨ, ਕਿ ਜਵਾਨ ਲੜਕੇ ਤੇ ਲੜਕੀਆਂ ਦੀ ਖੁਲ੍ਹ ਨਾਲ ਬਹੁਤ ਵਾਰੀ ਭੇੜੇ ਨਤੀਜੇ ਨਿਕਲਣ ਦਾ ਡਰ ਹੁੰਦਾ ਹੈ। ਪਰ ਤਜਰਬਾ ਇਹ ਦਸਦਾ ਹੈ ਕਿ ਇਖ਼-ਲਾਕ ਉਦੋਂ ਵਧੇਰੇ ਨੀਵਾਂ ਹੁੰਦਾ ਹੈ, ਜਦੋਂ ਸਾਡੀ ਸਮਾਜ ਦੀਆਂ ਬੰਦਸ਼ਾਂ ਅਨੁਸਾਰ ਦੋਹਾਂ exes ਨੂੰ ਮਿਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਜਿਸ ਵਿਚ ਦੋਹਾਂ ਦੇ ਖ਼ਿਆਲਾਂ ਦਾ ਵਟਾਂਦਰਾ ਨਹੀਂ ਹੋ ਸਕਦਾ। ਦੋਹਾਂ ਦੇ ਦਿਲਾਂ ਵਿਚ ਕੁਝ ਹਸਰਤਾਂ ਜਿਹੀਆਂ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੌਲੀ ਹੌਲੀ ਇਨ੍ਹਾਂ ਹਸਰਤਾਂ ਤੇ ਅਰਮਾਨਾਂ ਨੂੰ ਪੂਰਾ ਕਰਨ ਦੇ ਯਤਨ ਸੋਚੇ ਜਾਂਦੇ ਹਨ। ਚੋਰੀ ਚੋਰੀ ਮਿਲਣ ਦੀਆਂ ਤਰਕੀਬਾਂ ਬਣਾਈਆਂ ਜਾਂਦੀਆਂ ਹਨ ... ਕਈ ਵਸੀਲੇ ਸੋਚੇ ਜਾਂਦੇ ਹਨ - ਥੋੜੇ ਤੋਂ ਥੋੜੇ ਸਮੇਂ ਵਿਚ ਡਰ ਦੇ ਜ਼ਜ਼-ਬਾਤਾਂ ਹੇਠ ਵਧ ਤੋਂ ਵਧ ਅਰਮਾਨਾਂ ਨੂੰ ਪੂਰਾ ਕਰਨ ਦਾ ਖ਼ਿਆਲ ਆ ਜਾਂਦਾ ਹੈ, ਜਿਸ ਕਰ ਕੇ ਉਸ ਵੇਲੇ ਵਿਚਾਰ-ਸ਼ਕਤੀ ਬੜੀ ਮਧਮ ਤੇ ਧੁੰਦਲੀ ਪੈ ਜਾਂਦੀ ਹੈ। ਇਸ ਦਾ ਨਤੀਜਾ ਕਈ ਦਰਦਨਾਕ ਤੇ ਸ਼ਰਮਨਾਕ ਘਟਨਾਵਾਂ ਹੁੰਦੀਆਂ ਹਨ - ਜਿਹੜਾ ਮੇਰਾ ਖ਼ਿਆਲ ਹੈ, ਸਾਧਾਰਨ ਖੁਲ੍ਹ ਦੇਣ ਨਾਲ ਨਾ ਵਾਪਰ ਸਕਣ। ਕਿਉਂ ਤੁਹਾਡਾ ਕੀ ਖ਼ਿਆਲ ਹੈ।

ਹਰ ਇਕ ਸਭਯਤ ਸਮਾਜਕ ਰਿਵਾਜ ਵਿਚ -ਔਰਤ ਨੂੰ ਉੱਚੀ ਤੋਂ ਉੱਚੀ ਪੋਜ਼ੀਸ਼ਨ ਦੇਂਦਿਆਂ ਹੋਇਆਂ - ਪਾਕ ਹੋਣ ਦੀ ਬੜੀ ਵਡੀ ਜਗ੍ਹਾ

੯੦