ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/110

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਨ ਕੇ ਸਾਥ ਪੀ ਲੇਂ। ਰਤਨਾ ਇਹ ਕਹਿ ਕੇ ਮੇਰੇ ਜੁਆਬ ਦੀ ਉਡੀਕ ਵਿਚ ਖੜੋ ਗਿਆ। "ਉਨ ਕੋ ਬੋਲੋ, ਅਭੀ ਆਤੀ ਹੂੰ"! ਮੈਂ ਇਹ ਕਹਿ ਕੇ, ਜਲਦੀ ਜਲਦੀ ਵਾਲਾਂ ਤੇ ਬੁਰਸ਼ ਫੇਰਿਆ, ਚਿਹਰੇ ਤੇ ਕਰੀਮ ਲਾਈ, ਧੋਤੀ ਦਾ ਲੜ ਠੀਕ ਕੀਤਾ - ਤੇ ਖ਼ੁਸ਼ੀ ਦੀ ਹਵਾ ਨੂੰ ਚੀਰਦੀ ਹੋਈ, ਸਧਰਾਂ ਤੇ ਰੀਝਾਂ ਨਾਲ ਭਿਜੀ ਹੋਈ .. ... ਵੀਰ ਜੀ ਦੇ ਕਮਰੇ ਵਿਚ ਜਾ ਪੁਜੀ। ਤੁਸੀ ਸਤਕਾਰ ਲਈ, ਜਿਸ ਸ਼ਾਨ ਨਾਲ ਉਠ ਕੇ ਨਮਸਤੇ ਬੁਲਾਈ ਮੈਂ ਭੁਲ ਨਹੀਂ ਸਕਾਂਗੀ।

ਦੇਵਿੰਦਰ ਜੀ, ਮੈਂ ਕਿਸ ਤਰ੍ਹਾਂ ਦਸਾਂ, ਕਿ ਮੈਂ ਕਿੰਨੀ ਕੁ ਖ਼ੁਸ਼ ਹੋ ਰਹੀ ਸਾਂ। ਤੁਹਾਡੇ ਵਲ ਤੇ ਬਹੁਤਾ ਦੇਖ ਨਹੀਂ ਸਾਂ ਸਕਦੀ। ਪਰ ਜਿਸ ਚੀਜ਼ ਵਲ ਵੀ ਨਜ਼ਰ ਜਾਂਦੀ ਸੀ, ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ ਸੀ। ਕਿੰਨਾਂ ਸ਼ੌਕ ਤੇ ਖ਼ੁਸ਼ੀ ਹੁੰਦੀ ਏ, ਪ੍ਰੇਮਿਕਾ ਨੂੰ ਆਪਣੇ ਪ੍ਰੀਤਮ ਦੀਆਂ ਗੱਲਾਂ ਸੁਣਨ ਲਈ।

ਤੁਹਾਡੇ ਜਾਣ ਮਗਰੋਂ, ਮੈਂ ਆਪਣੇ ਕਮਰੇ ਵਿਚ ਆ ਕੇ ਸਦਾ ਵਾਂਗ ਉਦਾਸ ਹੋ ਗਈ। ਬੜੀ ਸੋਹਣੀ ਆਵਾਜ਼ ਹੈ ਤੁਹਾਡੀ ਬਹਤਾ ਖਟਾ ਨਾ ਖਾਇਆ ਕਰੋ, ... ... "ਉੱਤੇ ਆ ਜਾ। ਸ਼ਕੁੰਤਲਾ ਆ ਗਈ ਹੈ।...... ਸੋ ਬਸ ... ...।

ਤੁਹਾਡੀ ਪੁਜਾਰਨ.....

੯੬