ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੩੨

ਮੇਰੇ ਪਿਆਰੇ ਦੇਵਿੰਦਰ ਜੀ,

ਅਜ ਵੀਰ ਜੀ, ਮਾਤਾ ਜੀ ਨਾਲ ਸ਼ਾਮ ਨੂੰ ਗੱਲਾਂ ਕਰ ਰਹੇ ਸਨ, ਜਿਨ੍ਹਾਂ ਵਿਚ ਤੁਹਾਡੇ ਨਾਂ ਦਾ ਵੀ ਜ਼ਿਕਰ ਆਇਆ। ਜਿਸ ਨੂੰ ਸੁਣ ਕੇ ਮੈਂ ਜ਼ਰਾ ਵਧੇਰੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਨ ਲਗ ਗਈ। ਵੀਰ ਜੀ ਨੇ ਜਦ ਮਾਤਾ ਜੀ ਨੂੰ ਕਿਹਾ, "ਦੇਵਿੰਦਰ ਦੀ ਨੌਕਰੀ ਕਲਕੱਤੇ ਲਗ ਗਈ ਹੈ" ਮੇਰਾ ਸਾਹ ਓਥੇ ਦਾ ਓਥੇ ਰਹਿ ਗਿਆ। ਮੇਰੇ ਕੰਨਾਂ ਨੂੰ ਯਕੀਨ ਨਾ ਆਏ, ਕਿ ਸਚ ਮੁਚ ਉਨ੍ਹਾਂ ਨੇ ਇਹ ਲਫ਼ਜ਼ ਸੁਣੇ ਹਨ। ਮੈਂ ਬੜੀ ਉਦਾਸ ਜਿਹੀ ਹੋ ਕੇ ਮੰਜੇ ਤੇ ਲੇਟ ਗਈ। ਕਈ ਫ਼ਜ਼ੂਲ ਖ਼ਿਆਲ ਦਿਮਾਗ਼ ਵਿਚ ਆਉਣ, ਤੇ ਥੋੜਾ ਬਹੁਤਾ ਅਸਰ ਛਡ ਕੇ ਚਲੇ ਜਾਣ।

ਦੇਵਿੰਦਰ ਜੀਓ, ਮੈਨੂੰ ਫੌਰਨ ਪਤਾ ਦੇਣਾ, ਕਿ ਕੀ ਇਹ ਸਚ ਹੈ? ਬੇਸ਼ਕ ਤੁਹਾਡੀ ਨੌਕਰੀ ਲਗਣ ਤੇ ਬੜੀ ਖ਼ੁਸ਼ੀ ਹੈ, ਪਰ ਇਹ ਜੁਦਾਈ ਦਾ ਗ਼ਮ ਮੈਂ ਕਿਸ ਤਰ੍ਹਾਂ ਸਹਾਰਾਂਗੀ? ਮੇਰੀਆਂ ਅੱਖਾਂ ਭਰ ਆਈਆਂ ਨੇ। ਦਿਲ ਬੈਠਦਾ ਜਾ ਰਿਹਾ ਹੈ। ਲੱਤਾਂ ਵਿਚ ਹਿੱਲਣ ਦੀ ਤਾਕਤ ਨਹੀਂ ਰਹੀ। ਜ਼ਬਾਨ ਵਿਚੋਂ ਕੋਈ ਬੋਲ ਨਹੀਂ ਨਿਕਲਦਾ। ਸੰਘ ਸੁਕਦਾ ਜਾ ਰਿਹਾ ਹੈ, ਕਲੇਜਾ ਧੜਕ ਰਿਹਾ ਹੈ। ਦੇਵਿੰਦਰ ਜੀ, ਮੈਨੂੰ ਬੜੀ ਜਲਦੀ ਪਤਾ ਦੇਣਾ, ਮੇਰੇ ਦਿਲ ਦੀ ਹਾਲਤ ਬੜੀ ਖ਼ਰਾਬ ਹੋ ਰਹੀ ਹੈ।

ਤੁਹਾਡੇ ਪਿਆਰ ਵਿਚ

ਤੁਹਾਡੀ ... ਆਪਣੀ ....

੯੭