ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/118

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖ਼ਿਰ ਗੱਡੀ ਚਲਣ ਦਾ ਵਕਤ ਆ ਗਿਆ ਗਾਰਡ ਨੇ ਸੀਟੀ ਮਾਰੀ ਤੁਸੀ ਵੀਰ ਜੀ ਨੂੰ ਬੜਾ ਘੁਟ ਕੇ ਮਿਲ ਕੇ ਤੇ ਮੈਨੂੰ ਨਮਸਤੇ ਬੁਲਾ ਕੇ ਦਰਵਾਜ਼ੇ ਵਿਚ ਖਲੋ ਗਏ। ਇੰਜਨ ਨੇ ਚੀਕ ਮਾਰੀ - ਤੁਸਾਂ ਦਰਵਾਜ਼ਾ ਬੰਦ ਕਰ ਕੇ ਬਾਰੀ ਵਿਚੋਂ ਆਪਣਾ ਮੂੰਹ ਬਾਹਰ ਕੱਢ ਲਿਆ, ਫਪ ... ... ਫ਼ਪ ... ... ਗੱਡੀ ਤੁਰ ਪਈ। ਤੁਸਾਂ ਰੁਮਾਲ ਹਿਲਾਉਣਾ ਸ਼ੁਰੂ ਕਰ ਦਿੱਤਾ। ਵੀਰ ਜੀ ਨੇ ਵੀ ਤੇ ਵੀਰ ਜੀ ਦੇ ਪਿਛੇ ਖੜੇ ਹੋ ਕੇ ਮੈਂ ਵੀ। ਉਦੋਂ ਤਕ ਇਹ ਰੁਮਾਲ ਹਿਲਦੇ ਰਹੇ ਜਦ ਤਕ ਅਸੀ ਇਕ ਦੂਜੇ ਤੋਂ ਉਹਲੇ ਨਾ ਹੋ ਗਏ। ਇਹ ਸਭ ਕੁਝ ਕਿੰਨਾ ਸੋਹਣਾ ਸੀ।

ਬੜੇ ਭਾਰੇ ਪੈਰਾਂ ਨਾਲ ਮੈਂ ਵੀਰ ਜੀ ਦਾ ਹਥ ਫੜ ਕੇ ਸਟੇਸ਼ਨ ਤੋਂ ਬਾਹਰ ਨਿਕਲੀ। ਟਾਂਗਾ ਲਿਆ ਤੇ ਘਰ ਗਏ । ਘਰ ਆਉਂਦਿਆਂ ਅੱਖਾਂ ਅਗੇ ਉਦਾਸੀ ਦੇ ਬੱਦਲ ਛਾ ਗਏ। ਪਲ ਪਲ ਮਗਰੋਂ ਤੁਹਾਡੀ ਯਾਦ ਆ ਕੇ ਤੜਪਾ ਜਾਏ। ਤੁਹਾਡੇ ਇਕ ਇਕ ਗੁਣ ਨੂੰ ਮੈਂ ਯਾਦ ਕਰ ਕੇ ਬੇਚੈਨ ਹੋਈ ਜਾਵਾਂ । ਮਾਤਾ ਜੀ ਦੇ ਬੜਾ ਜ਼ੋਰ ਦੇਣ ਨਾਲ ਦੋ ਫੁਲਕੇ ਖਾਧੇ। ਦੇਵਿੰਦਰ ਜੀ ਯਕੀਨ ਕਰਨਾ, ਰੋਟੀ ਖਾਣ ਨੂੰ ਉਕਾ ਦਿਲ ਨਾ ਕਰੇ। ਇਹ ਸੋਚਾਂ "ਹੁਣ ਉਹ ਸਹਾਰਨ ਪੁਰ ਕੋਲ ਪਹੁੰਚੇ ਹੋਣਗੇ, ਹੁਣ ਰੋਟੀ ਖਾਧੀ ਹੋਵੇਗੀ ਨੇ, ਫੇਰ ਅਖ਼ਬਾਰ ਪੜ੍ਹਨਗੇ - ਕਾਸ਼ ਮੈਨੂੰ ਹੀ ਖ਼ਤ ਲਿਖ ਦੇਣ । ਉਹੋ ... ...ਨਹੀਂ, ਨਹੀਂ ... ... ਕਾਫ਼ੀ ਦੇਰ ਹੋ ਗਈ ਹੋਵੇਗੀ ... ... ਹੁਣ ਸੁਤੇ ਹੋਣਗੇ ...... ਨਾਲ ਦੇ ਸਾਥੀ ਤੇ ਚੰਗੇ ਸਨ ... ... ਸ਼ਾਇਦ ਗੱਲਾਂ ਹੀ ਕਰਦੇ ਹੋਣ, ਗੱਪਾਂ ਹੀ ਮਾਰਦੇ ਹੋਣ ... ... ਪਤਾ ਨਹੀਂ ਮੈਨੂੰ ਵੀ ਯਾਦ ਕਰ ਰਹੇ ਨੇ ਕਿ ਨਹੀਂ......"ਤੇ ਹੋਰ ਇਸ ਤਰਾਂ ਦੇ ਖ਼ਿਆਲਾਂ ਵਿਚ ਡੁਬੀ ਮੈਂ ਮੰਜੇ ਤੇ ਬਿਨਾਂ ਕਪੜੇ ਬਦਲਾਏ ਲੇਟ ਗਈ।

ਜੀ ਨੂੰ ਬੜਾ ਕੁਝ ਕੁਝ ਹੋਵੇ | ਬਥੇਰੇ ਪਾਸੇ ਮਾਰਾਂ। ਅੱਖਾਂ ਮੀਟਾਂ, ਤੁਹਾਡੇ ਖ਼ਿਆਲਾਂ ਨੂੰ ਅਗਲੇ ਦਿਨ ਵਾਸਤੇ ਸਾਂਭਣ ਦੀ ਕੋਸ਼ਸ਼ ਕਰਾਂ, ਪਰ ਸਭ ਫ਼ਜ਼ੂਲ - ਅੱਖਾਂ ਵਿਚ ਨੀਂਦ ਆਵੇ ਹੀ ਨਾ।

ਆਖ਼ਿਰ ਬਿਸਤਰੇ ਚੋਂ ਉਠੀ, ਟਰੰਕ ਖੋਲਿਆ, ਤੁਹਾਡੀ ਫੋਟੋ .. . ...

੧੦੪