ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੩੬

ਬੜੇ ਹੀ ਪਿਆਰੇ ਦੇਵਿੰਦਰ ਜੀ,

ਮੈਂ ਤੁਹਾਨੂੰ ਦੁਸਰਾ ਖ਼ਤ ਲਿਖਣ ਹੀ ਲਗੀ ਸਾਂ, ਕਿ ਤੁਹਾਡਾ ਖ਼ਤ ਮਿਲਿਆ। ਸ਼ੁਕਰ ਹੈ ਜੋ ਯਾਦ ਵਿਚ ਰਖਿਆ ਹੋਇਆ ਜੇ। ਮੈਂ ਤੇ ਡਰਦੀ ਰਹਿੰਦੀ ਹਾਂ, ਕਿ ਕਲਕੱਤੇ ਦੀਆਂ ਰੌਣਕਾਂ ਵਿਚ ਮੈਂ ਕਿਤੇ ਭੁਲ ਨਾ ਜਾਵਾਂ।

ਪਰ ਦੇਵਿਦਰ, ਮੇਰੇ ਲਈ ਉਹ ਰੌਣਕ ਕਿੱਥੇ? ਸਾਰਾ ਕਮਰਾ ਸੁੰਵਾ ਸੁੰਞਾ ਮਲੂਮ ਦੇਂਦਾ ਹੈ। ਬੈਠਣ ਨੂੰ ਜੀ ਨਹੀਂ ਕਰਦਾ - ਨਾ ਚਾਹ ਪੀਣ ਵਿਚ ਸੁਆਦ ਹੈ, ਨਾ ਲੋਕਾਂ ਦੀਆਂ ਗੱਲਾਂ ਸੁਣਨ ਵਿਚ।

ਜਿਉਂ ਜਿਉਂ ਕਮਰੇ ਦਾ ਹਨੇਰਾ ਵਧਦਾ ਜਾਂਦਾ ਹੈ, ਤੁਹਾਡੀ ਯਾਦ ਵੀ ਵਧਦੀ ਜਾਂਦੀ ਹੈ। ਸ਼ਾਮ ਨੂੰ ਸਾਰੀਆਂ ਪੁਰਾਣੀਆਂ ਸ਼ਾਮਾਂ ਜਿਹੜੀਆਂ ਅਸਾਂ ਕੱਠੀਆਂ ਗ਼ੁਜ਼ਾਰੀਆਂ ਸਨ ਇਕ ਇਕ ਕਰ ਕੇ ਯਾਦ ਆ ਜਾਂਦੀਆਂ ਹਨ। ਉਹ ਗੁਲਾਬ ਦਾ ਫੁੱਲ - ਉਹ ਸਰੂ ਦੇ ਬੂਟੇ ਤੇ ਦਰਖ਼ਤਾਂ ਤੇ ਬੈਠੇ ਪੰਛੀ ਸਭ ਮੇਰੇ ਨਾਲ ਹੀ ਤੁਹਾਡੀ ਇੰਤਜ਼ਾਰ ਕਰਦੇ ਸਨ - ਕਿੰਨੇ ਪਿਆਰੇ ਲਗਦੇ ਸਨ ਉਹ ਮੈਨੂੰ ... ... ਦਿਲ ਕਰਦਾ ਹੈ। ਫੇਰ ਉਸੇ ਥਾਂ ਜਾਵਾਂ ਉਸੇ ਤਰ੍ਹਾਂ ਫੁਹਾਰੇ ਕੋਲ ਬੈਠ ਕੇ ਤੁਹਾਨੂੰ ਉਡੀਕਾਂ - ਉਸੇ ਤਰ੍ਹਾਂ ਸਾਰਿਆਂ ਬੂਟਿਆਂ ਨੂੰ ਗੱਲਾਂ ਪੁਛ ਪੁਛ ਕੇ ਤੁਹਾਡੀ ਯਾਦ ਨੂੰ ਤੇਜ਼ ਕਰਾਂ - ਜਾਵਾਂ ਤੇ ਸਹੀ ਉਥੇ - ਪਰ ਆਏਗਾ ਕੌਣ ... ...?

ਤੁਹਾਡੇ ਲਈ, ਦੇਵਿੰਦਰ ਜੀ, ਮੈਂ ਬਾਰੀ ਵਿਚੋਂ ਦੀ ਖਲੋ ਕੇ ਰਾਹ ਤਕਦੀ ਰਹਿੰਦੀ ਹਾਂ। ਸੈਂਕੜੇ ਲੋਕੀ ਨਜ਼ਰਾਂ ਤੋਂ ਲੰਘ ਜਾਂਦੇ ਨੇ, ਪਰ ਮੇਰੇ

੧੦੯