ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਉਨ੍ਹਾਂ ਦਾ ਕੋਈ ਮਤਲਬ ਨਹੀਂ। ਫਿਜ਼ਾ ਵਲ ਦੇਖਦੀ ਹਾਂ - ਕੋਈ ਦਿਲਚਸਪੀ ਨਹੀਂ ਦਿੱਸਦੀ। ਗਰਦਨ ਨੀਵੀਂ ਪਾਈ ਅੱਖੀਆਂ ਝੁਕੀਆਂ ਰਹਿੰਦੀਆਂ ਨੇ, ਕਿ ਸ਼ਾਇਦ ਤੁਸੀ ਕਦੀ ਅਸਮਾਨ ਰਾਹੀਂ - ਉਡ ਕੇ ਆ ਜਾਉ।

ਔਹ! ਪੈਰਾਂ ਦਾ ਖੜਾਕ ਆਇਆ! ਬਾਊ ਜੀ ਸ਼ਾਇਦ ਦਫ਼ਤਰੋਂ ਆ ਗਏ ਨੇ। ਸੋ ਮੇਰੇ ਦੇਵਿੰਦਰ, ਮੈਂ ਬਾਰ ਬਾਰ ਇਹੋ ਲਿਖਦੀ ਹਾਂ ਕਿ ਮੈਨੂੰ ਵਿਸਾਰਨਾ ਨਾ। ਅਛਾ!

ਪਿ...ਆ...ਰ.........

ਤੁ.....ਹਾ......

੧੧੦