ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


________________

ਖ਼ਿਆਲਾਂ ਦੇ ਜਜ਼ਬਿਆਂ ਵਿਚ ਲਪੇਟ ਕੇ ਆਪਣੇ ਪਾਠਕਾਂ ਅਗੇ ਪੇਸ਼ ਕਰਨ ਲਈ - ਮੈਨੂੰ ਕਈ ਅੰਗਰੇਜ਼ੀ, ਉਰਦੂ, ਤੇ ਹਿੰਦੀ ਕਿਤਾਬਾਂ ਦੀ ਮਦਦ ਲੈਣੀ ਪਈ।

ਤੀਸਰੀ ਐਡੀਸ਼ਨ-ਪਾਠਕਾਂ ਅਗੇ ਪੇਸ਼ ਕਰ ਰਿਹਾ ਹਾਂ, ਇਸ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਕੀਤੀ ਗਈ, ਮੈਂ ਅਖੀਰਲੇ ਖਤਾਂ ਨੂੰ ਵਧੇਰੇ ਗੌਹ ਨਾਲ ਪੜ੍ਹਨ ਦੀ ਸਫਾਰਸ਼ ਕਰਨ ਦੀ ਖੁਲ ਮੰਗਦਾ ਹਾਂ ।

ਮੈਂ ਮਹਿਸੂਸ ਕਰ ਰਿਹਾ ਹਾਂ, ਕਿ ਇਹ ਖ਼ਤ ਬਹੁਤੇ ਨੌਜਵਾਨ ਲੜਕੇ ਤੇ ਲੜਕੀਆਂ ਦੇ ਦਿਲਾਂ ਵਿਚ ਕੋਈ ਹਿਲਜੁਲ ਪੈਦਾ ਕਰ ਕੇ, ਉਨ੍ਹਾਂ ਨੂੰ ਜੀਵਨ ਦੇ ਸੋਹਣੇ ਆਦਰਸ਼ ਦੀ ਚੋਟੀ ਤੇ ਪੁਚਾ ਦੇਣਗੇ. । ਏਸੇ ਖੁਸ਼ੀ ਤੇ ਮਾਨ ਦਾ ਅਗੇਤਰੇ ਅਹਿਸਾਸ ਕਰਦਾ ਹੋਇਆ,

{{rh|Left|Centerਮਂ ਹਾਂ, ਆਪ ਦਾ--

ਪੀਤ-ਨਗਰ। ਕਰਤਾਰ ਸਿੰਘ

੨੦ ਫਰਵਰੀ ੧੯੪੪ 'ਸਚਦੇਵ'

ਨੋਟ :- ਜਲਦੀ ਹੀ ਇਸਦੀ ਉਰਦੂ ਐਡੀਸ਼ਨ ਛਪ ਜਾਏਗੀ ।Left
Right
Center