ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੜਪੀ ਜਾਂਦਾ ਹੈ, ਪਰ ਪੁੱਛਣ ਵਾਲਾ ਕੋਈ ਨਹੀਂ। ਹਾਂ, ਜਦੋਂ ਮੇਰੇ ਦਿਲ ਤੇ ਘਨਘੋਰ ਘਟਾਵਾਂ ਛਾ ਜਾਂਦੀਆਂ ਨੇ, ਉਸ ਵੇਲੇ ਤੁਹਾਡੀ ਯਾਦ ਨਾਲ ਇਹ ਡਰਾਉਣੀ ਹਾਲਤ ਪਲ ਦੇ ਪਲ ਲਈ ਦੂਰ ਕਰ ਲੈਂਦੀ ਹਾਂ। ਕੋਈ ਰੋਸ਼ਨੀ ਦੀ ਕਿਰਨ ਦਿਖਾਈ ਦੇਂਦੀ ਹੈ, ਤੇ ਮਲੂਮ ਹੁੰਦਾ ਹੈ ਕਿ ਦੁਨੀਆ ਦੀਆਂ ਸਾਰੀਆਂ ਬਰਕਤਾਂ ਤੇ ਸੁਖ ਮੇਰੇ ਲਈ ਹੀ ਪੈਦਾ ਕੀਤੇ ਗਏ ਸਨ, ਤੇ ਇਹ ਸਾਰੇ ਮੇਰੇ ਆਲੇ ਦੁਆਲੇ ਝਲਕਾਂ ਮਾਰਨ ਲਗ ਜਾਂਦੇ ਨੇ।

ਪਰ ਝਟ ਹੀ ਇਹ ਸਭ ਕੁਝ ਅਲੋਪ ਹੋ ਜਾਂਦਾ ਹੈ। ਫੇਰ ਜਦੋਂ ਦੁਨੀਆਂ ਖ਼ੁਸ਼ੀਆਂ ਮਨਾ ਰਹੀ ਹੁੰਦੀ ਹੈ ਮੈਂ ਸੋਗ ਮਨਾਂਦੀ ਹਾਂ ਜਦੋਂ ਦੁਨੀਆ ਹਸ ਰਹੀ ਹੁੰਦੀ ਹੈ, ਮੈਂ ਰੋ ਰਹੀ ਹੁੰਦੀ ਹਾਂ। ਤਾਰਿਆਂ ਦੀਆਂ ਕੰਨੀਆਂ ਫੜਨ ਨੂੰ .. ... ਚੰਨ ਨਾਲ ਖੇਡਣ ਲਈ ਤੇ ਹਵਾ ਵਿਚ ਉਡਣ ਲਈ ਮੇਰੇ ਦਿਲ ਵਿਚ ਉਮੰਗਾਂ ਉਠਦੀਆਂ ਨੇ .... .... ਪਾਕ ਤੇ ਪਵਿੱਤਰ ...... ਕੀ ਫ਼ਾਇਦਾ ਹੁਣ ਇਨ੍ਹਾਂ ਦਾ।

ਤੁਸੀ ਤੇ ਪੁੱਛਿਆ ਨਹੀਂ, ਪਰ ਮੈਂ ਆਪੇ ਹੀ ਲਿਖ ਦੇਂਦੀ ਹਾਂ, ਕਿ ਬਿਨਾ ਤੁਹਾਡੀ ਜੁਦਾਈ ਦੇ ਗਮ ਤੋਂ, ਮੈਂ ਬਿਲਕੁਲ ਰਾਜ਼ੀ ਹਾਂ, ਤੁਸਾਂ ਫਿਕਰ ਨਾ ਕਰਨਾ ... ... ਪ ਰ ... ... ਤੁਹਾਡੇ ਲਈ ਫ਼ਿਕਰ ਕਾਹਦਾ। ਖ਼ਤ ਦੀ ਹਾਲੀ ਹੋਰ ਉਡੀਕ ਕਰਾਉਗੇ ? ਏਨਾਂ ਕੁਝ ਲਿਖ ਦਿੱਤਾ ਹੈ, ਹੁਣ ਤੇ ਜਲਦੀ ਖ਼ਤ ਪਾਉਣਾ:

ਤੁਹਾਡੀ ਦੁਖੀ..............
੧੫੨