ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੮

ਮੇਰੇ ਜੀਵਨ ਦੀ ਜੋਤ,

ਅਜ ਵੀ ਡਾਕੀਆ ਸਾਹਮਣੇ ਘਰ ਖ਼ਤ ਸੁੱਟ ਕੇ ਚਲਾ ਗਿਆ ਤੇ ਮੈਂ ਤਕਦੀ ਰਹਿ ਗਈ। ਮੇਰੇ ਪ੍ਰੇਮ ਭੰਵਰ ਦੇ ਮਲਾਹ, ਮੇਰੇ ਤੇ ਕੁਝ ਤਰਸ ਕਰੋ। ਮੇਰੀ ਪ੍ਰੇਮਨਈਆ ਖੌਫਨਾਕ ਪ੍ਰੇਮ-ਭੰਵਰ ਵਿਚ ਡੁਬਦੀ ਚਲੀ ਜਾ ਰਹੀ ਹੈ। ਮੇਰੇ ਪੂਜਯ, ਤੁਹਾਡੀ ਹੀ ਸ਼ਕਤੀ ਨਾਲ ਇਹ ਕਿਸ਼ਤੀ ਪਾਰ ਲੰਘ ਸਕਦੀ ਹੈ -- ਤੇ ਮੈਨੂੰ ਨਰਕ ਤੋਂ ਸ੍ਵਰਗ ਵਲ ਲਿਜਾ ਸਕਦੀ ਹੈ।

ਸਹੀਂ ਆਸਮਾਨ ਵੀ ਮੇਰੇ ਹਾਲ ਤੇ ਰੋ ਰਿਹਾ ਹੈ। ਤੁਸੀ ਏਨੇ ਕਠੋਰ ਕਿਉਂ ਬਣ ਗਏ ? ਮੈਂ ਲਿਖਦੀ ਹੋਈ ਝਿਜਕਦੀ ਹਾਂ, ਕਿ ਤੁਹਾਡਾ ਪਿਆਰ ਤੇ ਤੁਹਾਡੀ ਯਾਦ ਮੇਰੇ ਸੁੰਦਰ ਜੀਵਨ ਨੂੰ ਬਰਬਾਦ ਕਰ ਰਹੇ ਨੇ। ਤੁਸੀ ਮੇਰੇ ਲਈ ਇਸ ਸੰਸਾਰ ਦਾ ਇਕ ਸੁਨਹਿਰੀ ਕੰਡਾ ਹੋ, ਜਿਸ ਨੇ ਤਰਸ ਕਰਨਾ ਸ਼ਾਇਦ ਸਿਖਿਆ ਹੀ ਨਹੀਂ। ਕੀ ਕਰਾਂ ਤੁਹਾਡੀ ਕਠੋਰਤਾ ਹੀ ਮੇਰੇ ਕੋਲੋਂ ਇਹੋ ਜਿਹੇ ਲਫ਼ਜ਼ ਲਿਖਵਾ ਰਹੀ ਹੈ।

ਬਾਹਰ ਮੀਂਹ ਵਸ ਰਿਹਾ ਹੈ ਜੋ ਮੇਰੇ ਜਜ਼ਬਾਤਾਂ ਤੇ ਤੇਲ ਦਾ ਕੰਮ ਦੇ ਰਿਹਾ ਹੈ। ਸਾਹਮਣੇ ਅੰਬ ਤੇ ਬੈਠੀ ਕੋਇਲ ਕੂ ... ਕੁ ਕਰ ਕੇ ਮੇਰੇ ਜ਼ਖਮਾਂ ਨੂੰ ਪੁੱਛ ਰਹੀ ਹੈ। ਕਮਬਖ਼ਤ ਪਪੀਹੇ ਨੇ ਵੀ ਹੁਣੇ ਹੀ ਪੀ ... ... ਪੀ ਕਰਨੀ ਸੀ .. ... । ਸਾਰੀ ਦੁਨੀਆ ਹੀ ਮੇਰੇ ਲਈ ਜ਼ਾਲਮ ਬਣ ਗਈ ਹੈ। ਕਿਸੇ ਨੂੰ ਵੀ ਮੇਰੇ ਤੇ ਤਰਸ ਨਹੀਂ ਆ ਰਿਹਾ। ਮੇਰਾ ਦਿਲ ਠੰਡਾ ਹੋ ਹੋ ਕੇ

੧੫੧