ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਾਂ ਹੇਠਾਂ ਆ ਡਿੱਗੀ ਹਾਂ।

ਏਨੇ ਚਿਰ ਦੇ ਪਿਆਰ ਵਿਚ ਮੈਂ ਬੜੇ ਸੋਹਣੇ ਤੇ ਖ਼ਿਆਲੀ ਕਿਲੇ ਬਣਾਏ, ਪਰ ਅਜ ਇਹ ਕੇਵਲ ਟੁੱਟਦੇ ਹੀ ਨਜ਼ਰ ਨਹੀਂ ਆਉਂਦੇ, ਸਗੋਂ ਮੈਂ ਵੀ ਇਨ੍ਹਾਂ ਦੇ ਭਾਰ ਹੇਠਾਂ ਦੱਬਦੀ ਜਾ ਰਹੀ ਹਾਂ।

ਦੇਵਿੰਦਰ ਜੀਉ, ਕਈ ਵਾਰੀ ਤੁਹਾਡੇ ਦਿਲੋਂ ਲਿਖੀ ਹੋਈ ਇਕ ਹੀ ਪਿਆਰ ਦੀ ਸਤਰ ਨੂੰ ਇੰਨਾਂ ਤਰਸਦੀ ਰਹਿੰਦੀ ਹਾਂ, ਕਿ ਜੀ ਕਰਦਾ ਹੈ ਰੁਸ ਜਾਵਾਂ ... ... ਪਰ ਮਨਾਏਗਾ ਕੌਣ ?

ਤੁਸੀ ਮੈਨੂੰ ਭੁਲਦੇ ਜਾ ਰਹੇ ਹੋ,ਪਰ ਮੈਂ ਕਿਸ ਤਰ੍ਹਾਂ ਭੁਲਾਵਾਂ? ਮੇਰੇ ਦਿਲ ਪਿਆਰ, ਅੱਖੀਆਂ ਤੇ ਮੇਰੀ ਰੂਹ ਵਿਚ ਤੁਹਾਡੇ ਖ਼ਿਆਲ ਦੌਰਾ ਕਰਦੇ ਰਹਿੰਦੇ ਨੇ। ਕੁਝ ਯਾਦ ਹੈ ਤੁਸੀ ਆਪਣੀ ਮੁਹੱਬਤ ਦਾ ਦਾਵਾ ਉਸ ਵੇਲੇ ਕੀਤਾ ਸੀ ਜਦੋਂ ਡੁਬਦੇ ਹੋਏ ਸੂਰਜ ਦੀ ਕਮਾਲ ਦੀ ਝਲਕ ਨੇ ਸਾਰੇ ਬ੍ਰਹਿਮੰਡ ਵਿਚਸੁੰਦਰਤਾ ਦਾ ਜਾਲ ਵਿਛਾਇਆ ਹੋਇਆ ਸੀ। ਪਰ ਹੁਣ ਉਹ ਹੀ ਸਮਾਂ ਮੇਰੇ ਜੀਵਨ ਨੂੰ ਚੰਗਾ ਬਨਾਉਣ ਦੀ ਥਾਂ ਮੌਤ ਦੀ ਦਾਵਤ ਬਣਿਆ ਹੋਇਆ ਹੈ। ਜਿਹੜੇ ਨਜ਼ਾਰੇ ਕਦੀ ਮੇਰੀ ਰੂਹ ਨੂੰ ਤਾਜ਼ਗੀ, ਜਿਸਮ ਨੂੰ , ਆਰਾਮ ਤੇ ਅੱਖਾਂ ਨੂੰ ਤਰਾਵਤ ਦੇਂਦੇ ਸਨ, ਅਜ ਮੇਰੀ ਤਬਾਹੀ ਦਾ ਸੁਨੇਹਾ ਲਿਆ ਰਹੇ ਨੇ।

ਮੈਨੂੰ ਇਹ ਦੇਖ ਕੇ ਕਿੰਨਾ ਦੁਖ ਹੁੰਦਾ ਹੈ ਕਿ ਤੁਹਾਡੀ ਮੁਹੱਬਤ ... ... ਇਕ ਉਸ ਕਲੀ ਤ੍ਰ੍ਰਾਂ ਨਿਕਲੀ, ਜਿਹੜੀ ਹਵਾ ਦੇ ਤੇਜ਼ ਬੁਲਿਆਂ ਦਾ ਜ਼ੋਰ ਨਹੀਂ ਸਹਾਰ ਸਕਦੀ। ਇਸ ਵੇਲੇ ਮੇਰਾ ਖ਼ਸਤਾ ਦਿਲ ਉਸ ਘੌਸਲੇ ਦੀ ਤਰ੍ਹਾਂ ਹੈ, ਜਿਸ ਨੂੰ ਮੁਦਤ ਹੋਈ, ਉਸ ਦਾ ਮਾਲਕ ਖ਼ੈਰਬਾਦ ਕਹਿ ਚੁਕਿਆ ਹੋਵੇ, ਤੇ ਉਹ ਹੁਣ ਤਕ ਵੀ ... ... ਇਕ ਫਲਦਾਰ ਦਰਖ਼ਤ ਦੀ ਸਕੀ ਟਹਿਣੀ ਤਰ੍ਹਾਂ ਹਵਾ ਦੇ ਤਰਸ ਤੇ ਅਟਕਿਆ ਹੋਵੇ।

ਸਾਡੀ ਜੁਦਾਈ ਨੇ ਉਹਨਾਂ ਲੋਕਾਂ ਵਾਸਤੇ ਕਾਫ਼ੀ ਮਸਾਲਾ ਬਣਾ ਦਿੱਤਾ ਹੈ, ਜਿਹੜੇ ਮੇਰੇ ਨਾਲ ਕੁੜਮਾਈ ਕਰਾਉਣਾ ਚਾਹੁੰਦੇ ਸਨ ... ... "

੧੬੪