ਖ਼ਤ ਨੰ: ੬੩
ਮੇਰੇ ਜੀਵਨ ਦੇ ਸੁਪਨੇ,
ਤੁਹਾਡੇ ਵਲੋਂ ਅਜ ਵੀ ਖ਼ਤ ਨਹੀਂ ਆਇਆ। ਮੈਂ ਕੀ ਕਹਿ ਸਕਦੀ ਹਾਂ, ਕਿ ਏਨੀ ਦੇਰ ਖ਼ਤ ਨਾ ਲਿਖਣ ਦਾ ਕੀ ਕਾਰਨ ਹੈ, ਪਰ ਮੇਰਾ ਦਿਲ ਕਦੀ ਕਦੀ ਕੋਈ ਵਡੀ ਮੁਸੀਬਤ ਆਉਣ ਦੀ ਗਵਾਹੀ ਦੇਂਦਾ ਰਹਿੰਦਾ ਹੈ।
ਮੈਂ ਪਰਸੋਂ ਦੀ ਸਤਾਰਿਆਂ ਤੇ ਚੰਨ ਅਗੇ ਅਰਜ਼ੋਈਆਂ ਕਰ ਕਰ ਕੇ ਥਕ ਗਈ ਹਾਂ ਕਿ, ਉਹ ਮੇਰਾ ਦਿਲ ਲਾਣ ਲਈ ਸੋਹਣੇ ਸੋਹਣੇ ਸੁਪਨੇ ਭੇਜਣ, ਪਤਾ ਨਹੀਂ ਉਨਾਂ ਨੇ ਵੀ ਮੈਨੂੰ ਸਜ਼ਾ ਦੇ ਤੌਰ ਤੇ ਬੜਾ ਅਜੀਬ ਸੁਪਨਾ ਭੇਜਿਆ ਹੈ, ਉਹ ਇਸ ਤਰ੍ਹਾਂ ਕਿ-
"ਮੈਨੂੰ ਕਿਸੇ ਤਰਾਂ ਪਰ ਲਗ ਗਏ ਨੇ, ਤੇ ਮੈਂ ਸਿਧੀ ਚੰਨ ਵਲ ਉਡਦੀ ਜਾ ਰਹੀ ਹਾਂ ..... ਦੁਰ ਆਕਾਸ਼ ਵਲ ........ ਮੈਂ ਉਡਦੀ ਹੀ ਉਡਦੀ ਜਾ ਰਹੀ ਹਾਂ, ਪਰ ਕੋਈ ਮੰਜ਼ਲ ਦਿਖਾਈ ਨਹੀਂ ਦੇਂਦੀ.. ਮੈਂ ਬੱਦਲਾਂ ਵਿਚ ਵੀ ਵੜ ਗਈ ...... ਜ਼ਮੀਨ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਗਈ ...... ਹਵਾ ਘਟ ਹੋ ਗਈ .... .... ਸਾਹ ਰੁਕਣ ਲਗਾ ... ... ਅੱਖਾਂ ਧੁੰਦਲਾ ਗਈਆਂ .. .. ਚੰਨ ਵੱਡਾ ਹੁੰਦਾ ਗਿਆ, ਉਸ ਨਾਲ ਮੈਂ ਵੀ ਵੱਡੀ ਹੋ ਗਈ ... ... ਆਖ਼ਿਰ ਮੈਂ ਬਕ ਗਈ, ਮੈਨੂੰ ਨਜ਼ਰ ਆਉਣਾ ਬੰਦ ਹੋ ਗਿਆ .. ... ਮੈਂ ਹੈਰਾਨ ਜਿਹੀ ਹੋ ਗਈ, ਹੌਲੀ ਹੌਲੀ ਜ਼ਮੀਨ ਤੇ ਪੈਰ ਰਖ ਦਿਤੇ" ..... ਇਹ ਸਾਰਾ ਕੁਝ ਮੈਨੂੰ ਬੜਾ ਅਜੀਬ ਤੇ ਡਰੌਣਾ ਲਗਾ1
ਮੈਂ ਸੋਚਦੀ ਹਾਂ, ਕੀ ਮੈਂ ਤੁਹਾਡੀਆਂ ਨਜ਼ਰਾਂ ਵਿਚ ਵੀ ਚੜ੍ਹ ਕੇ ਫੇਰ ਏਸੇ
੧੬੩