ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/185

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਲ ਖ਼ਿਆਲ ਵਿਚ ਰਾਤ ਨੂੰ ਚੌਧਵੀਂ ਦਾ ਚੰਨ ਕਿਸੇ ਕੋਲੋਂ ਕੁਝ ਪਛ ਰਿਹਾ ਸੀ....। ਚਕੋਰ ਦੀਆਂ ਘੜੀ ਘੜੀ ਅੱਖਾਂ ਉਠਦੀਆਂ...ਇਕ ਫੜਕ ਤੇ ਪੂਰੀ ਤਾਕਤ ਨਾਲ ਉਹ ਪੀਆ ਵਲ ਜਾਂਦਾ ... ... ਪਰ ਕੁਝ ਨਾ ਮਿਲਦਾ ... ਰੋਂਦਾ ਤੇ ਕੁਰਲਾਂਦਾ ... .. ਫੇਰ ਉਡਦਾ ..... ਚੰਦ ਇਹਦੇ ਲਈ ਚਾਂਦਨੀ ਸੁਟੀ ਜਾਂਦਾ .. ... ਚਕੋਰ ਆਖਿਰ ਥੱਕ ਗਿਆ ... ... ਗ਼ਮਗੀਨ ਤੇ ਮਾਯੂਸ ਹੋ ਗਿਆ ... ... ਅੱਖੀਆਂ ਤੋਂ ਦੋ ਕਤਰੇ ਡਿਗਣ ਦੇ ਭੇਦ ਖੁਲ੍ਹ ਗਿਆ ... ... ਚਕੋਰਨੀ ਨੇ ਪਿਆਰ ਵਿਚ ਆ ਕੇ ਕਿਹਾ ... ... ਕਿਉਂ ? ਚਕੋਰ -- ਨੇ ਧੌਣ ਚੁਕੀ -- ਚੰਦ ਵਲ ਹਸਰਤ ਭਰੀ ਨਜ਼ਰ ਨਾਲ ਤਕਿਆ ਤੇ ਕਹਿਣ ਲਗਾ:--

"ਤਰਸਤੇ ਉਮਰ ਕਟੀ ਦਰਦੇ ਆਸ਼ਨਾ ਨਾ ਮਿਲਾ।"

ਸਵੇਰ ਦੀ ਮੱਧਮ ਸੁਫੇਦੀ ਵਿਚ -- ਬਾਗ ਦੀ ਇਕ ਨੁਕਰ ਵਿਚ - -ਨਾਜ਼ਕ ਜਿਹੀ ਪਤਲੀ ਡੰਡੀ ਦੇ ਸਿਰ ਤੇ -- ਇਕ ਗੁਲਾਬੀ ਰੰਗ ਜੁਆਨ ਵੱਲ ਸਵੇਰ ਦੀ ਹਵਾ ਨਾਲ ਖੇਡ ਰਿਹਾ ਸੀ -- ਇਕ ਬਲਬਲ ਹੌਲੀ ਜਹੀ -- ਕੁਝ ਸੋਚਦੀ ਹੋਈ - - ਗ਼ਮੀ ਦੀ ਸ਼ਕਲ ਵਿਚ - - ਕੰਡਿਆਂ ਤੋਂ ਬਚਦੀ ਹੋਈ ਉਸ ਟਹਿਣੀ ਤੇ ਆ ਬੈਠੀ। ਚੁੰਝ ਨੂੰ ਫੁਲ ਵਲ ਵਧਾਉਣ ਲਗੀ, ਪਰ ਰੁਕ ਗਈ ਧੌਣ ਨੂੰ ਖੰਭਾਂ ਹੇਠ ਲੈ ਕੇ ਆਪਣੇ ਆਪ ਵਿਚ ਗੁੰਮ ਹੋ ਗਈ - - ਅੱਖੀਆਂ ਵਿਚ ਹੰਝੂ ਸਨ - - ਕੰਡੇ ਨੇ ਹਮਦਰਦੀ ਜ਼ਾਹਿਰ ਕੀਤੀ - - ਬੁਲਬੁਲ ਨੇ ਹੌਲੀ ਜਿਹੀ ਗਰਦਨ ਫੁੱਲ ਵਲ ਵਧਾਈ ਤੇ ਕਹਿਣ ਲਈ:-

“ਤਰਸਤੇ ਉਮਰ ਕਟੀ, ਦਰਦੇ ਆਸ਼ਨਾਂ ਨਾ ਮਿਲਾ।" ਸਫੈਦੀ ਸਿਆਹੀ ਨਾਲ ਬਦਲ ਰਹੀ ਸੀ -- ਦੋਵੇਂ ਸਮੇਂ ਮਿਲ ਰਹੇ ਸਨ - - ਹਨੇਰਾ ਸ਼ੁਰੂ ਹੋ ਗਿਆ। ਇਕ ਜੁਆਨ ਕੁੜੀ ਦੌੜੀ ਹੋਈ ਕਮਰੇ ਅੰਦਰ ਆਈ -- ਮੋਮਬਤੀ ਜਗਾ ਕੇ ਚਲੀ ਗਈ - - ਕਮਰੇ ਵਿਚ ਮੱਧਮ ਜਿਹੀ ਰੌਸ਼ਨੀ ਸੀ - - ਕੰਧ ਦੇ ਕੋਲ ਪਈ ਹੋਈ ਬੱਤੀ ਨੂੰ ਦੇਖ ਕੇ - - ਇਕ ਪਰਵਾਨਾ ਆਪਣੇ ਫ਼ਰਜ਼ ਦੀ ਪਾਲਨਾ ਵਿਚ - -

੧੭੧