ਪਹਿਲਾ ਇਨਸ਼ਾਨ ਪੈਦਾ ਹੋਇਆ, ਤਾਂ ਇਸ ਨੇ ਔਰਤ ਦੀਆਂ ਅੱਖਾਂ ਚੋਂ ਮਸਤੀ ਸਿਖੀ, ਔਰਤ ਦਾ ਸੀਨਾ, ਮੁਹੱਬਤ ਦਾ ਕਾਂਸ਼ੀ ਤੇ ਕਾਬਾ ਬਣਿਆ। ਜੇ ਕਦੀ ਦਿਲ ਫੋਲ ਕੇ ਦਸਿਆ ਜਾ ਸਕਦਾ, ਤਾਂ ਦੇਵਿੰਦਰ ਜੀ, ਤੁਹਾਨੂੰ ਪਤਾ ਲਗਦਾ ਕਿ ਇਸ ਦੀ ਹਰ ਨੁਕਰ ਤੇ ਤੁਹਾਡੇ ਨਾਂ ਲਿਖਿਆ ਹੋਇਆ ਹੈ, ਜੇਹੜਾ ਏਨੀ ਛੇਤੀ ਨਹੀਂ ਮਿਟ ਸਕੇਗਾ । ਮੈਂ ਤੁਹਾਡੇ ਨਾਲ ਪਿਆਰ ਕਰ ਕੇ ਆਪਣੀ ਡੋਰ ਤੁਹਾਡੇ ਹੱਥ ਦੇ ਦਿੱਤੀ ਸੀ ... .. ਪਰ ਤੁਸਾਂ ਉਹੋ ਕੀਤਾ, ਜੋ ਮੈਂ ਲਿਖਿਆ ਸੀ ਕਿ "ਮੈਨੂੰ ਕੱਲੀ ਨੂੰ ਇਸ ਘੋੜੇ ਤੇ ਚੜ੍ਹਾ ਕੇ ਆਪਣੇ ਜ਼ੁਲਮ ਦਾ ਛਾਂਟਾ ਮਾਰ ਕੇ ਛੱਡ ਦੇਣਾ ... ...।"
ਚੰਗਾ ! ਪਰ ਤੁਹਾਡੇ ਨਾਂ ਦੇ ਨਿਸ਼ਾਨ ਸਦਾ ਮੇਰੇ ਦਿਲ ਤੇ ਰਹਿਣਗੇ ਤੇ ਤੁਹਾਡੀ ਯਾਦ ਇਨ੍ਹਾਂ ਨਿਸ਼ਾਨਾਂ ਦੀ ਰਖਵਾਲੀ ਕਰਦੀ ਰਹੇਗੀ।
ਮੈਂ ਕਿਸ ਤਰ੍ਹਾਂ ਧੁਖਦੀ ਅੱਗ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਵਾਂਗੀ ? ਮੈਂ ਇਕ ਪਾਸੇ ਹੋਣਾ ਚਾਹੁੰਦੀ ਹਾਂ ...... ਜਾਂ ਤੁਹਾਡੀ ਯਾਦ ਵਿਚ ਹੁਣ ਮਰੇ ਕੇ ਸੁਆਹ ਹੋ ਜਾਣਾ ਚਾਹੁੰਦੀ ਹਾਂ ... ... ਜਾਂ ਕੀ ? ਹੋਰ ਤੇ ਇਸ ਵੇਲੇ ਸੁਝਦਾ ਨਹੀਂ । ਆਹ ! ਐ ਅਸਮਾਨ ਦੀ ਬਿਜਲੀ, ਇਕ ਵਾਰੀ ਜ਼ੋਰ ਨਾਲ ਕੜਕ ਕੇ ਮੈਨੂੰ ਭਸਮ ਕਰ ਦੇ ! ਜੇ ਸਮੁੰਦਰ ਦੀ ਦੀਓ ਲਹਿਰੋ, ਛੁਪਾ ਲਓ ਮੈਨੂੰ ਆਪਣੇ ਵਿਚ ! ਬਸ, ਮੈਂ ਮੁੱਕ ਜਾਣਾ ਚਾਹੁੰਦੀ ਹਾਂ, ਤਾਂ ਜੁ ਔਰਤ ਦੇ ਪਿਆਰ ਨੂੰ ਦਾਗ ਨਾ ਲਗੇ।
ਮੈਂ ਹਾਂ,
ਤੁਹਾਡਾ ਤੇ ਕਮਲਾ ਦਾ ਜੀਵਨ ਖ਼ੁਸ਼ੀ ਦੇਖਣ ਦੀ ਚਾਹਵਾਨ
ਤੁਹਾਡੀ ਠੁਕਰਾਈ ਹੋਈ ਬਦ-ਨਸੀਬ ... ... ... ...