ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੁੰਦੀ, ਨਾਲੇ ਸ਼ਾਇਦ ਹੁਣ ਤੁਸੀਂ ਮੇਰੇ ਖਤ ਨੂੰ ਪੜ੍ਹਨਾ ਗਵਾਰਾ ਹੀ ਨਾ ਕਰੋ।

ਕੀ ਪਤਾ ਸੀ ਆਰਜ਼ੂਆਂ ਖ਼ਾਹਸ਼ਾਂ ਨਾਲ ਭਰੀ ਹੋਈ ਬਸਤੀ ਇਸ ਤਰਾਂ ਉਜਾੜ ਦਿੱਤੀ ਜਾਏਗੀ। ਮੈਨੂੰ ਪਤਾ ਨਹੀਂ ਸੀ ਕਿ ਮੇਰੇ ਤੇ ਏਡੀ ਵਡੀ ਕਿਆਮਤ ਟੁੱਟਣ ਵਾਲੀ ਹੈ। ਮੈਂ ਜੀਵਨ ਦਾ ਇਕ ਬੜਾ ਮਨੋਹਰ ਸੁਪਨਾ ਦੇਖ ਰਹੀ ਸੀ, ਜਿਸ ਤੋਂ ਤੁਸੀਂ ਬੜੀ ਬੇ-ਰਹਿਮੀ ਨਾਲ ਜਗਾ ਦਿੱਤਾ। ਤੁਹਾਨੂੰ ਯਾਦ ਹੈ ਕਿ ਮੈਂ ਇਕ ਵਾਰੀ ਲਿਖਿਆ ਸੀ, “ਤੁਸੀ ਮੇਰੀ ਕਿਸ਼ਤੀ ਨੂੰ ਕਿਤੇ ਅੱਧ ਵਿਚ ਹੀ ਨਾ ਡੋਬ ਦੇਣਾ" ਮੇਰੇ ਬੇ-ਤਰਸ ਮਲਾਹ ਉਹੋ ਕੁਝ ਕੀਤਾ ਨਾ।

ਮੈਨੂੰ ਸਭ ਤੋਂ ਵੱਡਾ ਅਫ਼ਸੋਸ ਇਹ ਹੈ, ਕਿ ਤੁਸੀਂ ਮੇਰੇ ਪਿਆਰ ਤੇ ਕੁਰਬਾਨੀਆਂ ਦਾ ਕੋਈ ਮੁੱਲ ਨਾ ਪਾਇਆ।

ਆਪਣੇ ਸੰਬੰਧੀਆਂ ਲਈ ਤੇ ਮੇਰੀ ਹਸਤੀ ਅਗੇ ਹੀ ਮਿਟ ਚੁਕੀ ਸੀ, ਤੇ ਹੁਣ ਤੁਹਾਡੇ ਲਈ ਵੀ, ਪਰ ਨਹੀਂ .... .... ਮੈਂ ਅਜ ਵੀ ਜੀ ਰਹੀ ਹਾਂ .. ... ਤੁਹਡਾ ਤੇ ਕਮਲਾ ਦਾ ਅੰਤ ਦੇਖਣ ਲਈ।

ਤੁਸੀ ਹੁਣ ਕਿਸੇ ਹੋਰ ਦੇ ਹੋ ਚੁਕੇ ਹੋਵੋਗੇ ...... ਜਿਸਮ ਤੇ ਜਾਨ ਸਮੇਤ .. .. ਪਰ ਤੁਹਾਡੀ ਯਾਦ ਫਿਰ ਵੀ ਮੇਰੀ ਹੋਵੇਗੀ। ਤੁਹਾਡਾ ਜਿਸਮ ਤੇ ਦਿਲ ਜੇ ਮੇਰੇ ਕੋਲੋਂ ਖੁਸ ਗਿਆ ਤੇ ਕੀ ਹੋਇਆ ... ... ਇਸ ਵਿਚ ਤੁਹਾਡੀ ਖੁਸ਼ੀ ਸੀ... ... ਪਰ ਤੁਹਾਡੀ ਮਿੱਠੀ ਮਿੱਠੀ ਯਾਦ ਨੂੰ ਤੇ ਮੇਰੇ ਕੋਲੋਂ ਕੋਈ ਖੋਹ ਨਹੀਂ ਸਕਦਾ, ਕਿਉਂਕਿ ਤੁਸੀ ਮੈਨੂੰ ਉਹ ਪਹਿਲੀ ਮੁਲਾਕਾਤ ਤੇ ਹੀ ਕਹਿ ਦਿੱਤਾ ਸੀ, “ਕੋਈ ਲਖ ਜਤਨ ਕਰੇ ਮੈਂ ਤੁਹਾਡਾ ਹੀ ਰਹਾਂਗਾ।"ਪਰ ਹੁਣ ਜੇ ਤੁਸੀਂ ਹਿੰਮਤ ਹਾਰ ਦਿੱਤੀ ਤਾਂ ਕੀ ਮੈ ਬੇ-ਵਫਾ ਬਣ ਕੇ ਪਿਆਰ ਨੂੰ ਦਾਗ ਲੁਆ ਲਵਾਂ ? ਸ਼ਾਇਦ ਮੁਹੱਬਤ ਵਿਚ ਤੁਹਾਡੇ ਵਰਗੇ ਆਦਮੀਆਂ ਦਾ ਹਿੱਸਾ ਨਹੀਂ। ਪਿਆਰ ਦੇ ਬੈਂਕ ਦੇ ਬਹੁਤ ਹਿੱਸੇ ਲੜਕੀਆਂ ਤੇ ਔਰਤਾਂ ਨੇ ਖ਼ਰੀਦੇ ਹੋਏ ਹਨ। ਤੁਹਾਨੂੰ ਪਤਾ ਨਹੀਂ, ਕਿ ਇਸ ਦੁਨੀਆ 'ਚ ਜਦੋਂ

੧੮੩