ਖ਼ਤ ਨੰ: ੭0
ਮੇਰੇ ਕਠੋਰ ਦਿਲ ਪ੍ਰੀਤਮ,
ਤੁਹਾਡੇ ਵਲੋਂ ਐਤਕਾਂ ਬੜੀ ਜਲਦੀ ਖ਼ਤ ਆਇਆ। ਮੈਂ ਸੋਚਾਂ ਕਿ ਮੇਰੇ ਪਿਛਲੇ ਖ਼ਤ ਨੇ ਤੁਹਾਡੇ ਤੇ ਕੋਈ ਡੂੰਘਾ ਅਸਰ ਕੀਤਾ ਹੈ, ਤੇ ਤੁਸੀ ਪਿਛਲੀਆਂ ਗੱਲਾਂ ਛਡ ਕੇ, ਭੁਲਾ ਕੇ, ਫੇਰ ਨਵੇਂ ਸਿਰਿਉਂ, ਮੇਰੇ ਸੁੱਚੇ ਉੱਚੇ, ਬੇ-ਗਰਜ਼ ਤੇ ਅਮੁੱਕ ਪਿਆਰ ਦਾ ਖਿਆਲ ਰਖਦੇ ਹੋਏ ਮੈਨੂੰ ਦੁਬਾਰਾ ਆਪਣੀ ਪ੍ਰੇਮਿਕਾ ਬਨਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਕੰਬਦੇ ਕੰਬਦੇ ਹੱਥਾਂ ਨਾਲ ਖ਼ਤ ਨੂੰ ਹੌਲੀ ਹੌਲੀ ਫਾੜਾਂ। ... ... ਕਈ ਪਲੋਲ ਕੀਤੇ, ਦਿਲ ਧੜਕੇ ... ... ਅੱਖਾਂ ਫਰਕਨ ... ... ਮੁਸਕਰਾਵਾਂ ... ... ਖੋਲ੍ਹਾਂ ... ... ਫੇਰ ਬੰਦ ਕਰ ਦਿਆਂ । ਆਖ਼ਿਰ ਖੋਲ੍ਹ ਹੀ ਲਿਆ।
ਪਰ ਮੈਂ ਖੋਲ੍ਹ ਕੇ ਏਨਾ ਪਛਤਾਈ ਤੇ ਸਿਰ ਏਸ ਤਰਾਂ ਚਕਰਾਏ, ਜਿਸ ਤਰ੍ਹਾਂ ਕੋਈ ਬੜਾ ਡਰਾਉਣਾ ਸੁਪਨਾ ਦੇਖਿਆ ਹੁੰਦਾ ਹੈ। .. ... ਤੇ ਪਲ ਦੇ ਪਲ ਲਈ ਸਭ ਪਾਸੇ ਹਨੇਰਾ ਫੈਲ ਜਾਂਦਾ ਹੈ। ਖ਼ੂਬ "ਕਮਲਾ ਨਾਲ ਮੇਰੀ ਕੁੜਮਾਈ ... ... ਹੋ ਗਈ ਹੈ .... ..." ਇਹ ਲਫ਼ਜ਼ ਪੜ ਕੇ, ਮੈਂ ਖਲੋ ਨਾ ਸਕੀ ਤੇ ਮਸਾਂ ਮਸਾਂ ਆਪਣੇ ਮੰਜੇ ਤਕ ਹੀ ਪਜ ਸਕੀ। ਇਸ ਲਈ ਨਹੀਂ - ਕਿ ਤੁਹਾਡੀ ਕੁੜਮਾਈ ਕਮਲਾ ਨਾਲ ਕਿਉਂ ਹੋ ਗਈ ਹੈ। ਬਹੁਤਾ ਇਸ ਕਰ ਕੇ ਕਿ ਹੁਣ ਤੁਸੀ ਮੈਨੂੰ ਉਕਾ ਭੁਲਾ ਦਿਓਗੇ। ਜੋ ਜੋ ਖ਼ਿਆਲ ਉਸ ਵੇਲੇ ਮੇਰੇ ਦਿਮਾਗ ਵਿਚ ਆਏ ਜੇ ਉਨ੍ਹਾਂ ਨੂੰ ਲਿਖਾਂ, ਤਾਂ ਕੰਬ ਉਠੋਗੇ, ਮੇਰੇ ... ... ਪ੍ਰੀਤਮ। ਪਰ ਮੈਂ ਤੁਹਾਡੇ ਰੰਗ ਵਿਚ ਭੰਗ ਨਹੀਂ ਪਾਉਣਾ