ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/201

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੭੧

ਮੇਰੇ ਪੁਰਾਣੇ ਦੇਵਿੰਦਰ ਜੀ,

ਤੁਹਾਡੇ ਖ਼ਤ ਵਿਚ “ਕੁੜਮਾਈ" ਬਾਬਤ ਪੜ੍ਹ ਕੇ, ਮੈਨੂੰ ਮਹਿਸੂਸ ਜਿਹਾ ਹੋਣ ਲਗ ਪਿਆ ਸੀ ਕਿ ਮੇਰੇ ਲਈ ਹੁਣ ਜਿਊਣਾ ਮੁਸ਼ਕਿਲ ਹੈ ਪਰ ਸ਼ਕੁੰਤਲਾ ਦੇ ਪਿਆਰ, ਦਿਲਾਸੇ ਹੌਸਲੇ ਤੇ ਉਤਸਾਹ ਨੇ ਮੇਰੀ ਜ਼ਿੰਦਗੀ ਦਾ ਰੁਖ ਹੀ ਮੋੜ ਦਿੱਤਾ ਹੈ। ਕਿਸ ਪਾਸੇ ਵਲ, ਉਹ ਤੁਸੀ ਮੇਰੇ ਖਤਾਂ ਚੋਂ ਪੜ ਲੈਣਾ। ਭਾਵੇਂ ਤੁਹਾਡੇ ਲਈ ਇਨਾਂ ਦਾ ਕੋਈ ਮਤਲਬ ਨਹੀਂ ਹੋਵੇਗਾ, ਪਰ ਮੇਰੇ ਦਿਲ ਦਾ ਭਾਰ ਹਲਕਾ ਹੋਣ ਤੋਂ ਬਿਨਾਂ, ਜੇ ਇਹ ਕਿਸੇ ਤਰਾਂ ਕਿਤਾਬੀ ਸ਼ਕਲ ਵਿਚ ਆ ਗਏ - ਤਾਂ ਦੁਨੀਆਂ ਮੇਰੇ ਤਜਰਬੇ ਚੋਂ ਕਾਫੀ ਕੁਝ ਸਿਖ ਸਕੇਗੀ - ਸੋ ਮੈਂ ਲਿਖਦੀ ਚਲੀ ਜਾਵਾਂਗੀ।

ਜਿਹੜੀਆਂ ਸਿਫਤਾਂ ਪਿਆਰ ਰਾਹੀਂ ਮੈਂ ਦਸੀਆਂ ਸਨ, ਉਹ ਸ਼ਾਇਦ ਤੁਹਾਡੇ ਵਿਚ ਨਾ ਹੋਵਣ। ਤੁਸੀ ਭਾਵੇਂ ਬਿਲਕੁਲ ਹੀ ਉਸ ਸਚਾਈ ਦੇ ਦਰਜੇ ਦੇ ਹਕਦਾਰ ਨਾ ਹੋਵੇ, ਜਿਹੜਾ ਮੈਂ ਆਪਣੇ ਸੁਪਨਿਆਂ ਵਿਚ ਤੁਹਾਨੂੰ ਦਈ ਰਖਦੀ ਸਾਂ। ਤੁਹਾਡੇ ਵਿਚ ਭਾਵੇਂ ਹਜ਼ਾਰਾਂ ਨੂਕਸ ਹੋਣ, ਤੇ ਦੂਜਿਆਂ ਦੇ ਖ਼ਿਆਲ ਮੁਤਾਬਿਕ, ਤੂਸੀ ਉਨਾਂ ਚੋਂ ਇਕ ਨਕਸ ਦੇ ਹੁੰਦਿਆਂ ਵੀ ਪਿਆਰ ਕਰਨ ਦੇ ਕਾਬਿਲ ਨਾ ਹੋਵੇ, ਪਰ ਫਿਰ ਵੀ ਮੈਂ ਤੁਹਾਨੂੰ ਪਿਆਰ ਕਰਦੀ ਰਹੀ। ਇਸ ਤਰਾਂ ਦੀਆਂ ਗੱਲਾਂ ਹੁੰਦੇ ਹੋਏ, ਇਸਤ੍ਰੀ-ਮਰਦ ਜਜ਼ਬਾਤਾਂ ਦੇ ਸਮੁੰਦਰ ਵਿਚ ਆਪਣੀ ਬੇੜੀ ਠੇਲ੍ਹ ਦਿੰਦੇ ਨੇ ਬਾਦਬਾਨਾਂ ਦਾ ਰੁਖ, ਵਿਆਹ ਦੀ ਬੰਦਰਗਾਹ ਵਲ ਕਰ ਦੇਂਦੇ ਹਨ, ਜਿਸ ਦਾ ਜੋ ਨਤੀਜਾ

੧੮੯