ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਾ ਹੈ, ਉਹ ਬਹੁਤਿਆਂ ਨੂੰ ਪਤਾ ਹੈ।

ਦੇਵਿੰਦਰ, ਮੇਰੀ ਵੀ ਛੋਟੀ ਜਿਹੀ ਕਿਸ਼ਤੀ ਨੂੰ ਏਸੇ ਸਮੁੰਦਰ ਵਿਚ ਠੇਲ੍ਹਣ ਦਾ ਤੁਸੀ ਜਤਨ ਕੀਤਾ।

ਮੈਂ ਇਹ ਮੰਨਦੀ ਹਾਂ ਕਿ ਜੀਵਨ ਬੜਾ ਬੇ-ਸਵਾਦਲਾ ਤੇ ਜਿਹਾ ਬਣ ਜਾਂਦਾ, ਜੇਕਰ ਮੈਂ ਇਹ ਕੁਝ ਨਾ ਸਿਖਦੀ, ਜੋ ਕੁਝ ਤੁਸੀਂ ਮੈਨੂੰ ਸਿਖਾਇਆ ਹੈ। ਇਸ ਨਾਲ ਮੈਨੂੰ ਮਿਠਾਸ ਤੇ ਦਰਦ ਦੋਹਾਂ ਚੀਜ਼ਾਂ ਦਾ ਪਤਾ ਲਗ ਗਿਆ ਹੈ। ... ... ਉਸ ਛੋਟੇ ਜਿਹੇ ਕਮਰੇ ਦੀ ਚੁਪ ਤੇ ਰੋਸ਼ਨੀ ... ... ਕੀ ਮੈਂ ਭੁਲ ਸਕਦੀ ਹਾਂ? ਕਿਸ ਤਰ੍ਹਾਂ ਮੇਰਾ ਦਿਲ ਹੱਥ ਵਿਚ ਫੜੇ ਹੋਏ ਪੰਛੀ ਦੀ ਤਰਾਂ ਧੜਕਦਾ ਸੀ - ਜਿਹੜਾ ਉਨ੍ਹਾਂ ਨਰਮਾਂ ਤੇ ਸੋਹਣੇ ਹੱਥਾਂ ਚੋਂ ਨਿਕਲਣਾ ਚਾਹੁੰਦਾ ਹੈ, ਜਿਸ ਨੂੰ ਤੁਸੀਂ ਬੜੀ ਨਰਮ ਤਰ੍ਹਾਂ ਪਰ ਬੜੀ ਪੱਕੇ ਹੱਥਾਂ ਨਾਲ ਫੜੀ ਰਖਿਆ।

ਉਹ ਅੱਖਾਂ ਜਿਹੜੀਆਂ , ਨਰਮੀ, ਆਰਾਮ ਤੇ ਹਮਦਰਦੀ ਮੰਗਦੀਆਂ ਸਨ, ਕੀ ਮੈਂ ਉਨਾਂ ਤੋਂ ਮਨੁੱਕਰ ਹੋ ਸਕਦੀ ਹਾਂ ?

ਮੇਰੇ ਧੋਖੇਬਾਜ ਦੇਵਿੰਦਰ ਜੀ ਜੇ ਤੁਸੀ ਮੈਨੂੰ ਇਹ ਨਾ ਕਹਿੰਦੇ "ਮੈਂ ਤੇਨੂੰ ਪਿਆਰ ਕਰਦਾ ਹਾਂ" ਤੇ ਹੁਣ ਏਸ ਤਰ੍ਹਾਂ ਧੋਖਾ ਨਾ ਦੇਂਦੇ ਤਾਂ ਮੈਂ ਤੁਹਾਨੂੰ ਸਾਰੀ ਉਮਰ ਪਿਆਰ ਕਰ ਸਕਦੀ। ਪਰ ਤੂਸੀ ਤੇ ਮੈਨੂੰ ਗੱਲਾਂ ਗੱਲਾਂ ਤੇ ਵਿਸ਼ਵਾਸ਼ ਦਵਾਉਂਦੇ ਰਹੇ, ਦਾਵੇ ਬੰਨਦੇ ਰਹੇ, ਜਿਸ ਕਰ ਕੇ ਮੈਂ ਤੁਹਾਨੂੰ ਲਾਸਾਨੀ ਪੁਰਸ਼ ਬਣਾਂਦੀ ਗਈ। ਬਾਹਰਲੀ ਦੁਨੀਆਂ ਨੂੰ ਬੇਸ਼ਕ ਅਸੀਂ ਮਾਮੂਲੀ ਆਦਮੀ ਲਗਦੇ, ਤੇ ਕਿਸੇ ਖ਼ਾਸ ਫ਼ਿਜ਼ਾ ਵਿਚ ਥੋੜੇ ਜਿਹੇ ਸਵਾਦਲੇ ਲਗਦੇ, ਪਰ ਆਪਸ ਵਿਚ ਅਸੀ ਨਿਰੇ ਖੁਦਾਈ ਹੀ ਬੰਦੇ ਲਗਦੇ ਸਾਂ - ਜਿਸ ਤਰ੍ਹਾਂ ਸਾਡਾ ਹੋਰ ਕੋਈ ਸਾਨੀ ਨਹੀਂ। ਏਸੇ ਕਰ ਕੇ ਸਾਡੀਆਂ ਖ਼ਾਹਸ਼ਾਂ ਦੀ ਮੰਗ ਔਖੀ ਹੁੰਦੀ ਗਈ। ਜੇਕਰ ਅਸੀ ਦੋਵੇਂ ਆਪਣੇ ਤੋਂ ਬਿਨਾਂ ਹੋਰਨਾਂ ਦੇ ਵੀ ਬਣ ਜਾਂਦੇ, ਤਾਂ ਸ਼ਾਇਦ ਅਜ ਇਹ ਕੁਝ ਨਾ ਹੁੰਦਾ।

ਮੇਰੇ ਲਈ ਤੁਹਾਡਾ ਪਿਆਰ ਕਾਫ਼ੀ ਤਸੱਲੀ ਹੋ ਸਕਦਾ ਸੀ, ਪਰ ਮੈਨੂੰ ਇਹ ਯਾਦ ਕਰ ਕੇ ਰੰਜ ਆਉਂਦਾ ਹੈ, ਕਿ ਇਹ ਪਿਆਰ ਤੁਹਾਡਾ ਬਹੁਤਾ

੧੮੮