ਖ਼ਤ ਨੰ: ੭੫
ਪਿਆਰੇ ਦੇਵਿੰਦਰ ਜੀ,
ਮੇਰੇ ਖ਼ਤ ਤੁਹਾਨੂੰ ਮਿਲ ਹੀ ਰਹੇ ਹੋਣਗੇ। ਕਦੀ ਭੁਲ ਚੁਕ ਕੇ ਆਮ ਲੋਕਾਂ, ਰਿਸ਼ਤੇਦਾਰਾਂ ਵਾਂਗ ਹੀ ਦੋ ਅੱਖਰ ਲਿਖ ਦਿਆ ਕਰੋ ਤਾਂ ਤੁਹਾਡਾ ਕੀ ਵਿਗੜ ਜਾਏਗਾ?(ਪਰ ਇਹ ਆਮ ਦੇਖਿਆ ਗਿਆ ਹੈ, ਜਿਥੇ ਪਿਆਰ ਹੈ ਓਥੇ ਮਗਰੋਂ ਘ੍ਰਿਣਾ ਵੀ ਓਨੀ ਹੋ ਜਾਂਦੀ ਹੈ,) ਉਸ ਨਾਲ ਮੈਨੂੰ ਅਗੋਂ ਖ਼ਤ ਲਿਖਣ ਦਾ ਉਤਸ਼ਾਹ ਮਿਲਦਾ ਰਹੇਗਾ, ਤੇ ਏਸ ਤਰ੍ਹਾਂ ਮੇਰੇ ਦਿਲ ਦਾ ਭਾਰ ਹਲਕਾ ਹੋ ਜਾਏਗਾ। ਪਰ ਤਾਂ ਵੀ ਮੈਂ ਬਹੁਤੀ ਨਿਰਾਸ਼ ਨਹੀਂ। ਕਿਉਂਕਿ ਹੁਣ ਤੁਸੀਂ ਸ਼ਾਇਦ ਆਪਣੇ ਵਿਆਹ ਦੀਆਂ ਗੋਦਾਂ ਗੁੰਦ ਰਹੇ ਹੋਵੋਗੇ। ਚੰਗਾ!
ਜੀਵਨ ਵਿਚ ਮਾਯੂਸ ਹੋ ਜਾਣਾ, ਆਪਣੇ ਆਪ ਨਾਲ ਸਖ਼ਤ ਬੇ-ਵਫ਼ਾਈ ਹੈ। ਕਿਉਂਕਿ ਜੀਵਨ ਦੀ ਰਵਾਨਗੀ ਬੜੀ ਤੇਜ਼ ਹੈ ਤੇ ਕਿਸੇ ਨੂੰ ਕੀ ਪਤਾ ਕਿ ਜੀਵਨ ਦੇ ਅਗਲੇ ਮੋੜ ਤੇ ਕੀ ਪਿਆ ਹੈ।
ਮੈਨੂੰ ਹਾਲੀ ਵੀ ਕਈ ਵਾਰੀ ਸੋਚ ਆਉਂਦੀ ਹੈ, ਕਿ ਮੈਂ ਆਪਣਾ ਦਿਲ ਕਿਉਂ ਇਹੋ ਜਿਹੀ ਥਾਂ ਦਿੱਤਾ ਜਿਥੇ ਉਸ ਦੀ ਕਦਰ ਨਹੀਂ ਸੀ ਹੋਣੀ, ਪਹਿਚਾਣ ਨਹੀਂ ਸੀ ਹੋਣੀ - ਜਿਥੇ ਪਤਾ ਨਹੀਂ ਕਿ ਪਿਆਰ ਕੀ ਚੀਜ਼ ਹੈ।
ਪਰ ਫਿਰ ਵੀ ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ, ਕਿ ਮੈਂ ਤੁਹਾਡੇ ਨਾਲ ਕਿਉਂ ਪਿਆਰ ਕੀਤਾ। ਕਿਉਂਕਿ ਮੈਨੂੰ ਪਤਾ ਹੈ ਕਿ ਉਸ ਵੇਲੇ ਤੇ ਤੁਸੀ ਵੀ ਮੇਰੇ ਨਾਲ ਪੂਰੀ ਤਰ੍ਹਾਂ ਪਿਆਰ ਕਰਦੇ ਸਉ। ਏਸੇ
੨੦੧