ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਮੇਰੇ ਖ਼ਤ ਦਾ ਤਸੀ ਕੋਈ ਲਫ਼ਜ਼ ਬੁਰਾ ਨਾ ਮਨਾਓ। ਇਸ ਭੇਦ ਦੇ ਖੁਲ੍ਹਣ ਦਾ ਖ਼ਿਆਲ ਹੀ ਮੇਰੇ ਸਿਰ ਨੂੰ ਚਕਰਾ ਦੇਂਦਾ ਹੈ। ਇਸ ਲਈ ਇਸ ਅੱਗ ਤੋਂ ਦੂਰ ਹੀ ਰਹਿਣਾ ਚੰਗਾ ਸਮਝਦੀ ਹਾਂ।

ਕਈ ਵਾਰੀ ਸੋਚਦੀ ਵੀ ਹਾਂ ਕਿ ਜਜ਼ਬਾਤਾਂ ਦੀ ਦੁਨੀਆਂ ਅਸੂਲਾਂ ਦੀ ਪਾਬੰਦ ਨਹੀਂ। ਜਜ਼ਬਾਤਾਂ ਦੇ ਅਸਰ ਹੇਠ ਕਈ ਵਾਰੀ ਉਹ ਕੁਝ ਹੋ ਜਾਂਦਾ ਹੈ, ਜੋ ਕੁਝ ਅਸੀ ਕਰਨਾ ਨਹੀਂ ਚਾਹੁੰਦੇ। ਸੋ ਇਨ੍ਹਾਂ ਗਲਾਂ ਤੋਂ ਡਰਦਿਆਂ ਮੈਂ ਕੁਝ ਨਹੀਂ ਕਰ ਸਕਦੀ, ਜਿਸ ਦਾ ਮੈਂਨੂੰ ਦਿਲੀ ਅਫ਼ਸੋਸ ਹੈ। ਮਾਪਿਆਂ ਦੀਆਂ ਬੰਦਸ਼ਾਂ ਵਿਚ ਜਕੜੀ ਹੋਈ ਹੋਰ ਕਰ ਵੀ ਕੀ ਸਕਦੀ ਹਾਂ।

ਅਜ ਵੀ ਤੁਸੀ ਜਦੋਂ ਵੀਰ ਜੀ ਦੇ ਕਮਰੇ ਵਿਚ ਬੈਠੇ ਚਾਹ ਪੀ ਰਹੇ ਸਓ ਤਾਂ ਅਚਾਨਕ ਮੇਰਾ ਖ਼ਿਆਲ ਕਮਰੇ ਦੇ ਬਾਹਰੋਂ ਲੰਘਣ ਲਗਿਆਂ ਤਹਾਡੇ ਵਲ ਪੈ ਗਿਆ, ਤੇ ਮੈਂ ਆਪਣੇ ਅੰਦਰ ਹੀ ਤੁਹਾਡੀ ਖਾਮੋਸ਼ ਪ੍ਰਸੰਸਾ ਕਰ ਕੇ ਰਸੋਈ ਵਲ ਚਲੀ ਗਈ .........।

ਆਪ ਦੀ..................