ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/222

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਮੇਰੇ ਦਿਲ ਅੰਦਰ ਤੁਹਾਡੀ ਏਨੀ ਸ਼ੋਹਰਤ ਚਮਕਾਈ, ਪਰ ਮੈਨੂੰ ਹੁਣ ਪਤਾ ਲਗਾ ਹੈ ਤੇ ਹੈਰਾਨ ਜਹੀ ਹਾਂ, ਕਿ ਜਿਹੜਾ ਸੁਪਨਾ ਮੈਨੂੰ ਏਡਾ ਵੱਡਾ ਲਗਦਾ ਸੀ ਤੇ ਜਿਹੜਾ ਮੈਂ ਸਮਝਦੀ ਸਾਂ, ਤੁਹਾਡਾ ਹੈ, ਉਹ ਅਸਲ ਵਿਚ ਮੇਰਾ ਆਪਣਾ ਸੀ। ਉਹ ਮੇਰਾ ਹੀ ਖ਼ਿਆਲ ਸੀ ਤੇ ਮੇਰੀ ਹੀ ਮੰਜ਼ਲ ਸੀ, ਤੁਸੀ ਇਕ ਪੁਤਲਾ ਸਉ ਜਿਨ੍ਹਾਂ ਨੂੰ ਮੈਂ ਖਿਆਲਾਂ ਵਿਚ ਜ਼ਰੀ ਦੀ ਪੁਸ਼ਾਕ ਪੁਆ ਕੇ ਸੋਹਣਾ ਸਜਾਇਆ ਹੋਇਆ ਸੀ।

ਤੁਹਾਡੀ ਕਿਸਮਤ ਨੇ ਹੀ ਸਾਥ ਨਹੀਂ ਦਿਤਾ, ਨਹੀਂ ਤੇ ਤੁਸੀ ਵੀ ਉਨਾਂ ਆਦਮੀਆਂ ਵਿਚੋਂ ਕਿਸੇ ਦਿਨ ਇਕ ਹੁੰਦੇ ਜਿਨ੍ਹਾਂ ਦੀ ਇਜ਼ਤ ਤੇ ਸ਼ੋਹਰਤ ਦੀ ਗੁੱਡੀ ਉਨਾਂ ਔਰਤਾਂ ਨੇ ਅਕਾਸ਼ ਤੇ ਚੜ੍ਹਾ ਦਿਤੀ ਜਿਹੜੀਆਂ ਉਨ੍ਹਾਂ ਨੂੰ ਪਿਆਰ ਕਰਦੀਆਂ ਸਨ। ਉਨ੍ਹਾਂ ਔਰਤਾਂ ਦੀ ਯਾਦ ਹੁਣ ਖ਼ਤਮ ਹੈ ਕਿਉਂਕਿ ਬਿਲਕੁਲ ਥੋਥੇ ਤੇ ਖੁਦਗਰਜ਼ ਬੰਦੇ ਜਿਹੜੇ ਔਰਤਾਂ ਦੇ ਅਹਿਸਾਨਾਂ ਹੇਠਾਂ ਦੱਬੇ ਹੋਏ ਸਨ, ਆਪਣੀਆਂ ਕਬਰਾਂ ਤੇ ਬੜੀ ਸ਼ਾਨ ਨਾਲ ਖੜੇ ਹੋ ਕੇ ਕਹਿੰਦੇ ਰਹੇ, “ਮੈਂ, ਹਾਂ, ... ... ਮੈਂ ਕਲਾ ਹੀ ਇਸ ਬਣਾਈ ਸੋਹਰਤ ਦਾ ਮਾਲਕ ਹਾਂ", ਤੇ ਬੇ-ਗ਼ਰਜ਼ ਜਾਨ ਵਾਰਨ ਵਾਲੀਆਂ ਔਰਤਾਂ, ਜਿਨ੍ਹਾਂ ਵਾਸਤੇ ਚਾਪ-ਲੂਸੀਆਂ ਦੀ ਖੰਡ ਵਿਚ ਝੂਠਾ ਪਿਆਰ ਲਪੇਟਿਆ ਹੋਇਆ ਵੀ ਕਾਫ਼ੀ ਸੀ, ਏਸ ਤੇ ਵੀ ਤਸੱਲੀ ਰਖਦੀਆਂ।

ਏਡੀ ਬੇ-ਇਨਸਾਫ਼ ਸੁਸਾਇਟੀ? - ਕੀ ਕੋਈ ਤਾਕਤ ਹੈ ਜਿਹੜੀ ਸਚਾਈ ਨੂੰ ਜਾਣ ਸਕੇ ਤੇ ਗੁਨਾਹਗਾਰਾਂ ਨੂੰ ਸਜ਼ਾ ਦੇਵੇ? ਏਥੇ ਤੇ ਕੁਝ ਹੋਰ ਹੀ ਗੱਲਾਂ ਪ੍ਰਧਾਨ ਬਣੀਆਂ ਹੋਈਆਂ ਨੇ। ਇਹ ਨਿਤ ਦੀਆਂ ਬੇਇਨਸਾਫ਼ੀਆਂ ਨੂੰ ਜਾਣਨ ਵਾਲਾ ਕੋਈ ਵੀ ਨਹੀਂ ਦਿਸਦਾ। ਜੇ ਹੈ ਤਾਂ ਉਹ ਕਿਤੇ ਸਮਾਜ ਦੇ ਡਰ ਤੇ ਸਹਿਮ ਤੋਂ ਛਪਿਆ ਹੈ ਨਹੀਂ, ਤੇ ਮਾਸੂਮਾਂ ਦਾ ਖੂਨ ਏਸੇ ਤਰ੍ਹਾਂ ਹੀ ਹੁੰਦਾ? ਬੇ-ਗੁਨਾਹਾਂ ਦੀਆਂ ਜਾਨਾਂ ਏਸੇ ਤਰ੍ਹਾਂ ਕੁਚਲੀਆਂ ਜਾਂਦੀਆਂ.... ?

ਆਹ! ਕਿੰਨੇ ਥੋੜੇ ਇਹੋ ਜਿਹੇ ਪੁਰਸ਼ ਨੇ ਜਿਹੜੇ ਆਪ ਨਾ-ਖੁਸ਼ ਹੁੰਦਿਆਂ ਹੋਇਆਂ ਦੂਜਿਆਂ ਦੀ ਖੁਸ਼ੀ ਨੂੰ ਖਿੜੇ ਮਥੇ ਸਹਾਰ ਸਕਣ।

੨੦੮