ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/232

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ:੮੨

ਪਿਆਰੇ ਦੇਵਿੰਦਰ ਜੀ,

ਤੁਸੀ ਆਪਣੀ ਨਵੀਂ ਜ਼ਿੰਦਗੀ ਦੀਆਂ ਨਵੀਆਂ ਖੁਸ਼ੀਆਂ ਵਿਚ ਕਾਫ਼ੀ ਮਸਤ ਹੋਵੋਗੇ - ਇਹ ਮਸਤੀ ਦਿਨੋਂ ਦਿਨ ਵਧਦੀ ਰਹੇ, ਇਹ ਮੇਰੀ ਸ਼ੁਭ ਇੱਛਾ ਹੈ।

ਆਪਣੀ ਬਾਬਤ ਮੈਂ ਸੋਚਦੀ ਹਾਂ, ਕਿ ਬਹੁਤਾ ਚਿਰ ਨਹੀਂ ਹੋਇਆ ਜਦੋਂ ਮੈਂ ਕਿੰਨੀ ਬੇਵਕੂਫੀ ਨਾਲ ਹੈਰਾਨ ਹੋ ਕੇ ਖ਼ਿਆਲ ਕਰਦੀ ਹੁੰਦੀ ਸਾਂ, ਕਿ ਮੈਂ ਤੁਹਾਡੇ ਬਿਨਾਂ ਕਿਸ ਤਰ੍ਹਾਂ ਜੀ ਸਕਾਂਗੀ? ਪਰ ਮੈਨੂੰ ਹੁਣ ਜਾਪਦਾ ਹੈ ਕਿ ਮੈਂ ਬੜੀ ਚੰਗੀ ਤਰਾਂ ਜੀ ਰਹੀ ਹਾਂ। ਮੈਨੂੰ ਇਸ ਦੁਨੀਆਂ ਦੀ ਭਿੰਨੀ ਭਿੰਨੀ ਤੇ ਮਿੱਠੀ ਮਿੱਠੀ ਹਵਾ ਛਡਣ ਦੀ ਕੋਈ ਖ਼ਾਹਿਸ਼ ਨਹੀਂ। ਰੋਜ਼ਾਨਾ ਜੀਵਨ ਦੇ ਸੈਂਕੜੇ ਸੁਖ ਤੇ ਖੁਸ਼ੀਆਂ ਨੂੰ ਤਿਆਗਣ ਦਾ ਕੋਈ ਚਾ ਨਹੀਂ ।

ਅਸਲ ਵਿਚ ਰੂਹ ਸਾਡੀ ਅਕਲ ਨਾਲੋਂ ਵੀ ਤਾਕਤਵਰ ਹੈ। ਫਿਰ ਵੀ ਅਸੀ ਇਸ ਦੀ ਅਜ਼ਮਾਇਸ਼ ਕਰਦੇ ਰਹਿੰਦੇ ਹਾਂ, ਭਾਵੇਂ ਇਸ ਅਜ਼ਮਾਇਸ਼ ਦਾ ਨਤੀਜਾ ਸਾਨੂੰ ਆਪ ਵੀ ਪਤਾ ਨਹੀਂ ਹੁੰਦਾ।

ਇਸ ਦੁਨੀਆ ਨੂੰ ਇਸ ਕਰ ਕੇ ਛਡਣ ਦਾ ਖਿਆਲ ਕਰ ਲੈਣਾ, ਕਿਉਂਕਿ ਕੋਈ ਖ਼ਾਹਿਸ ਆਪਣੇ ਖਿਆਲਾਂ ਦੇ ਉਲਟ ਜਾਂ ਆਸ ਅਨੁਸਾਰ ਪੂਰੀ ਨਹੀਂ ਹੋਈ – ਇਕ ਬੇਵਕੂਫੀ ਤੋਂ ਘਟ ਨਹੀਂ। ਕੇਵਲ ਪਾਗ਼ਲ ਦਿਲ ਨੂੰ ਹੀ ਇਸ ਦੀ ਮੁਆਫ਼ੀ ਮਿਲ ਸਕਦੀ ਹੈ । ਪਰ ਅਫਸੋਸ ਤੇ

੨੧੮