ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/231

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਫਿਰ ਪਹਾੜਾਂ ਤੇ ਫੈਲੀ ਇਕ ਧ ਵਰਗਾ ਹੋ ਜਾਣਾ ਸੀ, ਜਿਹੜੀ ਕਦੀ ਕਦੀ ਹਵਾ ਦੇ ਬੁਲਿਆਂ ਨਾਲ ਉਡ ਜਾਂਦੀ ਹੈ। ਭਾਵੇਂ ਲੋਕਾਂ ਸਾਹਮਣੇ ਕੁਝ ਹੀ ਕਿਹਾ ਜਾਏ, ਪਰ ਇਹ ਇਕ ਸਚਾਈ ਹੈ ਕਿ ਬਹੁਤੇ ਘਰਾਂ ਵਿਚ ਵਿਆਹ ਮਗਰੋਂ ਪਿਆਰ ਇਕ ਧੁੰਦ ਨਾਲੋਂ ਵਧ ਨਹੀਂ ਹੁੰਦਾ। ਤਰੀਕੇ ਹੋਰ ਹੋ ਜਾਂਦੇ ਨੇ; ਰਹਿਣੀ ਬਹਿਣੀ ਬਦਲ ਜਾਂਦੀ ਹੈ; ਬੋਲ ਦੀ ਅਵਾਜ਼ ਬਦਲ ਜਾਂਦੀ ਹੈ; ਛੋਟੀਆਂ ਛੋਟੀਆਂ ਗਲਾਂ ਤੇ ਮਤ ਭੇਦ ਹੋਣ ਨਾਲ ਬੇ-ਸਵਾਦੀ ਵਧ ਜਾਂਦੀ ਹੈ; ਰੁਖਾ-ਪਨ ਆ ਜਾਂਦਾ ਹੈ - ਤੇ ਫੇਰ ਪੁਰਾਣੇ ਦਿਨ ਯਾਦ ਆ ਜਾਂਦੇ ਨੇ।

ਮੇਰੇ ਲਿਖਣ ਦਾ ਭਾਵ, ਇਸ ਤੋਂ ਵਧ ਕੁਝ ਨਹੀਂ, ਕਿ ਤੁਸੀ ਵੀ ਆਪਣੇ ਜੀਵਨ ਨੂੰ ਕਿਤੇ ਇਸ ਤਰ੍ਹਾਂ ਨਾ ਬਣਾ ਲੈਣਾ। ਇਹ ਮੇਰੀ ਬੜੀ ਇਛਾ ਹੈ, ਕਿ ਇਸ ਨੂੰ ਚਮਕੀਲੇ ਤੇ ਚਮਕੀਲਾ ਬਣਾਈ ਰਖਣਾ ਤੇ ਮੇਰੇ ਜੀਵਨ ਵਿਚ ਜੋ ਤਸਾਂ ਤਬਦੀਲੀ ਲਿਆਂਦੀ ਹੈ, ਉਸ ਦੀ ਮੈਂ ਦਿਲੋਂ ਸ਼ੁਕਰ ਗੁਜ਼ਾਰ ਹਾਂ। ਤੁਹਾਡੇ ਕੋਲੋਂ ਸਿੱਖੇ ਤਜਰਬੇ ਤੋਂ ਵੀ ਮੈਂ ਬੜਾ ਲਾਭ ਉਠਾਇਆ ਹੈ, ਜਿਸ ਨੂੰ ਲਿਖ ਕੇ ਕਈਆਂ ਦੇ ਜੀਵਨ ਬਦਲਾਉਣ ਦੀ ਆਸ ਰਖ ਸਕਦੀ ਹਾਂ। ਤੁਸੀ ਤੇ ਗੁੱਸਾ ਨਾ ਕਰੋਗੇ? ਕਰਨਾ ਵੀ ਕਿਸ ਲਈ ਹੋਇਆ ਤੁਹਾਨੂੰ ਹੁਣ ਇਨ੍ਹਾ ਗੱਲਾਂ ਦੀ ਕੀ ਪਰਵਾਹ। ਤੁਸੀ ਆਪਣੀਆਂ ਮੌਜਾਂ ਮਾਣੋ।

ਤੁਹਾਨੂੰ ਦੋਹਾਂ ਨੂੰ ਖੁਸ਼ੀ ਦੇਖਣ ਦੀ ਚਾਹਵਾਨ,

ਤੁਹਾਡੀ........

੨੧੭