ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/234

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੇ ਫੁਲ ਤੇ ਚਹਿਦੇ ਪੰਛੀ ਨੇ।

ਮੈਨੂੰ ਇਹ ਵੀ ਖ਼ਿਆਲ ਆਉਂਦਾ ਹੈ, ਕਿ ਤੁਹਾਡੇ ਨਾਲ ਸਦਾ ਲਈ ਜੁੜੇ ਰਹਿਣ ਨਾਲ, ਮੇਰਾ ਆਪਣਾ ਆਰਾਮ ਸ਼ਾਇਦ ਮੇਰੇ ਕੋਲ ਖੁਸ ਜਾਂਦਾ। ਇਹ ਖ਼ਿਆਲ ਹੈ, ਜ਼ਰੂਰੀ ਨਹੀਂ ਏਸ ਤਰ੍ਹਾਂ ਹੁੰਦਾ।

ਮੈਨੂੰ ਉਸ ਬੱਚੇ ਦੀ ਕਹਾਣੀ ਯਾਦ ਆ ਗਈ ਹੈ, ਜਿਸ ਦਾ ਪਿਤਾ ਫ਼ੌਜ ਵਿਚ ਸੀ। ਇਕ ਵਾਰੀ ਜਦੋਂ ਉਹ ਘਰ ਆਇਆ ਤਾਂ ਕਿਸੇ ਗਲ ਕਰ ਕੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਕੇ ਗੁਸੇ ਵਿਚ ਭਰਿਆ ਬਾਹਰ ਚਲਾ ਗਿਆ। ਛੋਟੇ ਜਿਹੇ ਮਾਸੂਮ ਬੱਚੇ ਨੇ ਆਪਣੇ ਪਿਤਾ ਦੇ ਏਨੇ ਗੁਸੇ ਤੇ ਹੈਰਾਨ ਹੋ ਕੇ ਆਪਣੀ ਮਾਤਾ ਕੋਲੋਂ ਉਸੇ ਵੇਲੇ ਪਛਿਆ, "ਮਮੀ, ਕੀ ਇਹ ਆਦਮੀ ਹਮੇਸ਼ਾ ਹੀ ਸਾਡੇ ਘਰ ਰਹੇਗਾ ? - ਹਮੇਸ਼ਾ ਹੀ ?"

ਬਹੁਤੇ ਆਦਮੀਆਂ ਵਿਚ ਰੌਸ਼ਨੀ ਨਾਲੋਂ ਧੁੰਧ ਵਧੀਕ ਦਿਸਦੀ ਹੈ। ਨਿੱਘ ਨਾਲੋਂ ਠੰਢ ਵਧੀਕ ਲਗਦੀ ਹੈ।

ਤੁਹਾਡੇ ਪਿਆਰ ਦੀ ਯਾਦ ਦਾ ਸਤਾਰਾ, ਕਦੀ ਕਦੀ ਮੇਰੇ ਜੀਵਨ ਵਿੱਚ ਬੜਾ ਚਮਕਨ ਲਗ ਜਾਂਦਾ ਹੈ, ਪਰ ਫੇਰ ਇਹ ਜਲਦੀ ਡੁਬ ਜਾਂਦਾ ਹੈ। ਮੈਂ ਇਸ ਨੂੰ ਚੜ੍ਹਦਿਆਂ ਦੇ ਡੂਬਦਿਆਂ ਦੇਖਦੀ ਹਾਂ, ਜਿਸ ਨਾਲ ਮੇਰੇ ਦਿਲ ਤੇ ਰੂਹ ਦਾ ਡੂੰਘਾ ਸੰਬੰਧ ਹੈ।

ਦੇਵਿੰਦਰ ਜੀ ਮੈਂ ਇਹ ਗੱਲਾਂ ਹੁਣ ਬਹੁਤੀਆਂ ਤੁਹਾਡੇ ਲਈ ਨਹੀਂ ਲਿਖ ਰਹੀ, - ਤੁਹਾਨੂੰ ਤਾਂ ਇਹ ਰੁਖੀਆਂ ਲਗਣਗੀਆਂ, ਪਰ ਕਈਆ ਹੋਰਨਾਂ ਦੇ ਜੀਵਨ ਦਾ ਖ਼ਿਆਲ ਕਰ ਕੇ, ਲਿਖੀ ਜਾ ਰਹੀ ਹਾਂ।

ਕਮਲਾ ਜੀ ਰਾਜ਼ੀ ਹੋਣਗੇ, ਮੇਰਾ ਪਿਆਰ ਪੁਚਾ ਦਿਓਗੇ?

ਤੁਹਾਡੀ..

੨੨੦