ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੮੩

ਪਿਆਰੇ ਦੇਵਿੰਦਰ ਜੀ,

ਦਿਲ ਕਰਦਾ ਹੈ, ਤੁਹਾਡੇ ਕੋਲੋਂ ਵਿਆਹ ਦੀਆਂ ਗਲਾਂ ਪੁਛਾਂ, ਕਮਲਾ ਦਾ ਵਤੀਰਾ ਦੇਖਾਂ, ਤੇ ਤੁਹਾਨੂੰ ਖੁਸ਼ ਹੁੰਦਿਆਂ ਦੇਖ, ਖੁਸ਼ੀ ਹੋਵਾਂ ਪਰ ਇਹ ਕਿਥੋਂ ਮੁਮਕਿਨ ਹੈ। ਤੁਸੀ ਸ਼ਾਇਦ ਹੁਣ ਮੈਨੂੰ ਆਪਣੀ ਜ਼ਿੰਦਗੀ ਵਿਚ ਦਖ਼ਲ ਦੇਣਾ ਪ੍ਰਵਾਨ ਹੀ ਨਾ ਕਰੋ, ਤੇ ਮੈਂ ਮਜਬੂਰ ਨਹੀਂ ਕਰ ਸਕਦੀ।

ਸਗੋਂ ਮੈਂ ਕਈ ਵਾਰੀ ਝਿਜਕ ਜਾਂਦੀ ਹਾਂ ਕਿ ਲੋਕ ਜੇ ਮੇਰੀਆ ਗਲਾਂ ਪੜ੍ਹਨ ਤਾਂ ਸ਼ਾਇਦ ਕਾਫੀ ਬੁਰਾ ਭਲਾ ਵੀ ਕਹਿਣ। ਪਰ ਮੈਂ ਕਹਿੰਦੀ ਹਾਂ ਜੇਕਰ ਲੜਕੀਆਂ ਨੂੰ ਕੈਦ ਹੀ ਰਖਣਾ ਹੈ ਤਾਂ ਇਸ ਨਾਲੋਂ ਤੇ ਇਹੋ ਚੰਗਾ ਹੈ ਕਿ ਤਾਲੀਮ ਹੀ ਨਾ ਦਿਤੀ ਜਾਏ ਤਾਂ ਜੋ ਉਹ ਆਪਣੀਆਂ ਜ਼ੰਜੀਰਾਂ ਨੂੰ ਮਹਿਸੂਸ ਹੀ ਨਾ ਕਰ ਸਕਣ।

ਕਾਸ਼ ! ਕਦੀ ਤੇ ਦੁਨੀਆ ਇਸਤ੍ਰੀ-ਜਾਤੀ ਨਾਲ ਇਨਸਾਫ ਕਰਗੀ ਹੀ। ਮੈਨੂੰ ਪਤਾ ਸੀ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ। ਪਰ ਹੁਣ ਮੇਰੀ ਜ਼ਿੰਦਗੀ ਵਿਚ ਇਹ ਵੀ ਤਜਰਬਾ ਆਇਆ ਹੈ ਕਿ ਕਈਆਂ ਆਦਮੀਆਂ ਦੇ ਦਿਲ ਵੀ ਦੋ ਤਰਾਂ ਦੇ ਹੁੰਦੇ ਨੇ। ਇਕ 'ਦਿਖਾਉਣ' ਦੇ ਦੂਜੇ 'ਬਹਿਕਾਉਣ'ਦੇ।

ਮੇਰੀ ਮਜ਼ਲੂਮੀ ਤੇ ਤੁਹਾਡੀ ਬੇ-ਵਫਾਈ ਦੀ ਕਹਾਣੀ ਲੰਮੀ ਹੈ। ਇਸ ਨੂੰ ਤੁਸੀ ਹੁਣ ਬਹੁਤਾ ਚਿਰ ਨਹੀਂ ਸੁਣ ਸਕੋਗੇ ਜਲਦੀ ਹੀ ਉਕਤਾ ਜਾਉਗੇ। ਕਿਉਂਕਿ ਤੁਹਾਨੂੰ ਹੁਣ ਸ਼ਾਇਦ ਮੇਰੀਆਂ ਗਲਾਂ ਚੁਭਵੀਆਂ

੨੨੧