ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/242

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਕੇ ਆਪਣੇ ਜੀਵਨ ਨੂੰ ਖ਼ਤਮ ਕਰ ਦੇਂਦੇ ਨੇ, ਜਾਂ ਏਨਾ ਹਨੇਰਾ ਬਣਾ ਲੈਂਦੇ ਨੇ, ਕਿ ਉਹਨਾਂ ਨੂੰ ਦੁਨੀਆ ਦਾ ਕੋਈ ਪਾਸਾ ਵੀ ਲਿਸ਼ਕਦਾ ਨਹੀਂ ਦਿਸਦਾ, ਜਦ ਕਿ ਥੋੜੀ ਜਿਹੀ ਦ੍ਰਿੜ੍ਹਤਾ ਤੇ ਮਨ ਨੂੰ ਕਾਬੂ ਕਰਨ ਤੇ, ਉਹ ਆਪਣੇ ਤਜਰਬੇ ਤੋਂ ਫ਼ਾਇਦਾ ਉਠਾ ਕੇ ਕਈਆਂ ਹੋਰਨਾਂ ਦੇ ਜੀਵਨ ਨੂੰ ਵੀ ਲਿਸ਼ਕਾ ਕੇ ਦੁਨੀਆ ਨੂੰ ਚਮਕੀਲਾ ਬਣਾ ਸਕਦੇ ਨੇ।

ਦੇਵਿੰਦਰ ਜੀ, ਤੁਸੀ ਅਜ ਮੈਨੂੰ ਫੇਰ ਉਸੇ ਤਰ੍ਹਾਂ ਚੰਗੇ ਲਗਦੇ ਹੋ ਪਿਆਰੇ ਤੇ ਹਮਦਰਦ ਲਗਦੇ ਹੋ। ਮੈਨੂੰ ਅਫਸੋਸ ਹੈ ਕਿ ਮੈਂ ਚੋਭਵੀਆਂ ਗਲਾਂ ਲਿਖਦੀ ਰਹੀ, ਜਿਨ੍ਹਾਂ ਨਾਲ ਤੁਹਾਨੂੰ ਸ਼ਾਇਦ ਦੁਖ ਪੂਜਾ ਹੋਵੇ। ਇਸ ਦੇ ਇਹਸਾਸ ਦਾ ਖ਼ਿਆਲ ਕਰਕੇ ਹੁਣ ਮੈਨੂੰ ਵੀ ਕਦੀ ਪੀੜ ਜਿਹੀ ਹੁੰਦੀ ਹੈ। ਜੇ ਮੈਨੂੰ ਖਿਮਾ ਕਰ ਸਕੋ, ਤਾਂ ਮੈਂ ਖੁਸ਼ ਹੀ ਨਹੀਂਅਹਿਸਾਨ-ਮੰਦ ਵੀ ਹੋਵਾਂਗੀ।

ਪਰ ਕਸੂਰ ਮੇਰਾ ਵੀ ਬਹੁਤਾ ਨਹੀਂ, ਕਿਉਂਕਿ ਉਦੋਂ ਮੈਂ ਸਮਝਦੀ ਸਾਂ ਕਿ ਪਿਆਰ ਇਕ ਮਲਕੀਅਤ ਹੈ, ਪਰ ਅਜ ਮੈਂ ਜਾਣਿਆ ਹੈ ਕਿ"ਪਿਆਰ ਕਬਜ਼ਾ ਨਹੀਂ, ਪਹਿਚਾਨ ਹੈ।"

ਕਮਲਾ ਬੜੀ ਖੁਸ਼ ਹੋਵੇਗੀ, ਮੇਰੀ ਬੜੀ ਮਿਠੀ ਤੇ ਪਿਆਰ ਭਰੀ ਯਾਦ ਪੁਚਾਣੀ ।

ਮੇਰੇ ਬੀਬੇ ਦੇਵਿੰਦਰ,

ਮੈਂ ਹਾਂ, ਤੁਹਾਡੇ ਦੋਹਾਂ ਦੇ ਜੀਵਨ ਨੂੰ ਸਦਾ

ਉਚਿਆਂ ਤੇ ਖ਼ੁਸ਼ੀ ਦੇਖਣ ਦੀ ਦਿਲੋਂ ਚਾਹਵਾਨ

ਤੁਹਾਡੀ.............

.

P. S.ਨਵੀਂ ਖ਼ਬਰ ਸੁਣਾ ਦਿਆਂ? ਵੀਰ ਜੀ ਦੀ ਕੁੜਮਾਈ , ਸ਼ੰਕੁਤਲਾ ਨਾਲ ਅਗਲੇ ਐਤਵਾਰ ਹੋ ਰਹੀ ਹੈ।