ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 ਖ਼ਤ ਨੰ: ੯

 

ਮੇਰੇ ਸੱਚੇ ਪ੍ਰੀਤਮ.............

ਇਹ ਤੁਸਾਂ ਕੀ ਕੁਝ ਲਿਖ ਦਿਤਾ ਹੈ! ੬ ਸਫ਼ੇ ਭਰ ਦਿਤੇ ਨੇ ਮੇਰੀ ਪ੍ਰਸੰਸਾ ਕਰਦਿਆਂ! ਪੁਲ ਬੰਨ੍ਹ ਦਿਤੇ ਨੇ ਮੇਰੇ ਗੁਣਾਂ ਦੇ। ਮੇਰੀਆਂ ਉਨ੍ਹਾਂ ਖੂਬੀਆਂ ਦੇ ਜਿਨ੍ਹਾਂ ਦਾ ਮੈਨੂੰ ਵੀ ਪਤਾ ਨਹੀਂ। ਮੈਂ ਤੇ ਐਵੇਂ ਸੁਭਾਵਕ ਜਿਹਾ ਪੁਛਿਆ ਸੀ ਕਿ ਮੇਰੇ ਵਿਚ ਕਿਹੜੇ ਇੰਨੇ ਗੁਣ ਨੇ, ਜਿਨ੍ਹਾਂ ਕਰ ਕੇ ਤੁਸੀ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ ਹੋ ਗਏ। ਦੋ ਚਾਰ ਸਤਰਾਂ ਲਿਖ ਦੇਂਦੇ, ਕਾਫ਼ੀ ਸਨ। ਏਨੇ ਸੁਆਦ, ਦਿਲਚਸਪੀ ਤੇ ਸ਼ੌਕ ਨਾਲ, ਮੈਂ ਤੁਹਾਡੇ ਪਹਿਲੇ ਖ਼ਤ ਨਹੀਂ ਸਨ ਪੜ੍ਹੇ। ਪਤਾ ਜੇ ਕਿਉਂ? ਇਸ ਵਿਚ ਤੁਸਾਂ ਮੇਰੀ ਇੰਨੀ ਪ੍ਰਸੰਸਾ ਕੀਤੀ ਹੈ ਕਿ ਮੇਰਾ ਦਿਲ ਦਿਮਾਗ਼, ਜਿਸਮ ਦਾ ਹਰ ਅੰਗ, ਖ਼ੂਨ ਦਾ ਹਰ ਕਤਰਾ, ਖ਼ੁਸ਼ੀ ਨਾ ਨਾਚ ਨਚ ਰਿਹਾ ਹੈ।

ਆਹ! ਕਿੰਨੀ ਤਾਕਤ ਹੈ ਪ੍ਰਸੰਸਾ ਵਿਚ, ਮੈਂ ਕੁਝ ਦਾ ਕੁਝ ਬਣ ਗਈ ਹਾਂ। ਜੋ ਕੁਝ ਨਹੀਂ ਸਾਂ ਉਹ ਵੀ ਬਣਦੀ ਜਾ ਰਹੀ ਹਾਂ। ਜਿਹੜੀਆਂ ਖੂਬੀਆਂ ਮੇਰੇ ਵਿਚ ਅਗੇ ਨਹੀਂ ਸਨ, ਤੁਹਾਡੀ ਪ੍ਰਸੰਸਾ ਨਾਲ ਆਉਣੀਆਂ ਸ਼ੁਰੂ ਹੋ ਗਈਆਂ ਨੇ। ਭੈੜੀਆਂ ਆਦਤਾਂ ਛਡੀ ਜਾ ਰਹੀ ਹਾਂ। ਚੰਗੀਆਂ ਗੱਲਾਂ ਨੂੰ ਖਿਚੀ ਜਾ ਰਹੀ ਹਾਂ, ਤਾਂ ਜੋ ਮੈਂ ਸਚ ਮੁਚ ਉਹੋ ਕੁਝ ਬਣ ਕੇ ਦਸ ਸਕਾਂ, ਜੋ ਕੁਝ ਤੁਸਾਂ ਮੈਨੂੰ ਬਣਾਇਆ ਹੈ। ਤੁਸਾਂ ਤੇ ਭਲਾ ਵਧੀਕੀ ਤੋਂ ਕੰਮ ਲਿਆ ਹੈ, ਪਰ ਮੈਨੂੰ ਇਸ ਦਾ ਬੜਾ ਲਾਭ ਹੋਇਆ ਹੈ। ਮੈਨੂੰ ਪ੍ਰਸੰਸਾ ਦੇ ਸ਼ਬਦਾਂ ਦੀ ਤਾਕਤ ਦਾ ਕਦੀ ਸਪਨਾ ਵੀ ਨਹੀਂ ਸੀ ਆਇਆ। ਇਸ ਦੇ ਜਾਦੂ

२२