ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/37

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖ਼ਤ ਨੰ: ੧੦

ਮੇਰੇ ਜੀਵਨ ਦੇ ਸਹਾਰੇ,

ਨਹੀਂ, ਮੈਂ ਤੁਹਾਡਾ ਇਮਤਿਹਾਨ ਬਿਲਕੁਲ ਨਹੀਂ ਲੈਣਾ ਚਾਹੁੰਦੀ। ਮੈਂ ਤੁਹਾਨੂੰ ਪਰਖਣ ਲਈ ਕੋਈ ਲਫ਼ਜ਼ ਨਹੀਂ ਸਨ ਲਿਖੇ। ਜਿਸ ਵੇਲੇ ਸਮਾਜ ਦੀਆਂ ਤਲਵਾਰਾਂ ਮੇਰੇ ਵਲ ਵਧਦੀਆਂ ਨਜ਼ਰ ਆਉਂਦੀਆਂ ਨੇ, ਤਾਂ ਕੰਬ ਉਠਦੀ ਹਾਂ। ਏਸੇ ਲਈ ਉਹ ਕੁਝ ਲਿਖ ਦੇਂਦੀ ਹਾਂ, ਜੋ ਕੁਝ ਲਿਖਣਾ ਨਹੀਂ ਚਾਹੀਦਾ। ਮੈਂ ਸਮਝਦੀ ਹਾਂ, "ਪਿਆਰ ਤੇ "ਡਰ" ਦੋ ਵਖਰੇ ਵਖਰੇ ਰਸਤੇ ਨੇ। ਮੈਂ ਇਹ ਵੀ ਮੰਨਦੀ ਹਾਂ, ਕਿ ਪਿਆਰ ਵਿਚ ਕੁਰਬਾਨੀ ਕਰਨੀ ਪੈਂਦੀ ਹੈ। ਲੋਕਾਂ ਦੇ ਤਾਹਨੇ ਮੇਹਣੇ ਸਹਾਰਨੇ ਪੈਂਦੇ ਹਨ। ਬੇ-ਇਨਸਾਫ਼ੀ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾ ਹੈ, ਤੇ ਹੋਰ ਕਈਆਂ ਮੁਸੀਬਤਾਂ ਚੋਂ ਲੰਘਣਾ ਪੈਂਦਾ ਹੈ। ਪਰ ਇਹ ਸਾਰੀਆਂ ਗੱਲਾਂ ਬੜੀਆਂ ਚੰਗੀਆਂ ਤੇ ਸੌਖੀਆਂ ਲਗਦੀਆਂ ਨੇ, ਜਦੋਂ ਇਕ ਦੂਜੇ ਨੂੰ ਸਦੀਵੀ ਵਫ਼ਾ ਦਾ ਪੂਰਾ ਯਕੀਨ ਹੋ ਜਾਏ। ਕਿੰਨਾ ਕਮਜ਼ੋਰ ਹੈ ਉਹ ਦਿਲ ਜਿਹੜਾ ਇਸ ਤਰ੍ਹਾਂ ਦੀ ਮੁਹੱਬਤ ਦੇ ਨਾਲ ਵੀ ਦੁਨੀਆ ਦੀਆਂ ਮੁਸੀਬਤਾਂ ਦਾ ਮੁਕਾਬਲਾ ਨਾ ਕਰ ਸਕੇ।

ਪਰ ਮੇਰੇ ਦੇਵਿੰਦਰ ਤੇ ਅੱਗੇ ਹੀ ਬੜੇ ਵਫ਼ਾਦਾਰ ਲਗਦੇ ਨੇ, ਫਿਰ ਮੈਂ ਕਿਉਂ ਡਰ ਜਾਂਦੀ ਹਾਂ? ਚੰਗਾ, ਹੁਣ ਮੁਆਫ਼ ਕਰ ਦਿਓ, ਫੇਰ ਇਸ ਤਰ੍ਹਾਂ ਨਹੀਂ ਲਿਖਦੀ। ਤੁਹਾਨੂੰ ਦੁਖਾ ਕੇ, ਮੈਂ ਵੀ ਕੋਈ ਸੁਖੀ ਨਹੀਂ ਰਹਿੰਦੀ।

ਦੁਨੀਆ ਵਿਚ ਇਸ ਤੋਂ ਵਧ ਮੈਨੂੰ ਕੋਈ ਖ਼ੁਸ਼ੀ ਨਹੀਂ ਕਿ ਮੈਂ ਤੁਹਾਡੀ

੨੫