ਖ਼ਤ ਨੰ: ੧੨
ਦੇਵਿੰਦਰ ਜੀ,
ਸ਼ੁਕਰ ਹੈ ਤੁਸਾਂ ਮੈਨੂੰ ਮੁਆਫ਼ ਕਰ ਦਿੱਤਾ ਹੈ। ਤੁਹਾਡਾ ਖ਼ਤ ਐਤਕਾਂ ਬੜਾ ਚੰਗਾ ਸੀ। ਮੈਂ ਤੁਹਾਡੀ ਲਿਖਤ ਦੇ ਇਕ ਇਕ ਅੱਖਰ ਨੂੰ ਸਮਝ ਕੇ, ਹਰਫ਼ਾਂ ਦੀ ਕਸ਼ਸ਼ ਨੂੰ ਦੇਖ ਕੇ, ਦਿਮਾਗ਼ ਦੇ ਉਸ ਪਰਦੇ ਤੇ ਤੁਹਾਡੀ ਤਸਵੀਰ ਖਿਚੀ - ਬੜੀ ਸੋਹਣੀ - ਜਿਹੜਾ ਤੁਹਾਡੇ ਲਈ ਰੀਜ਼ਰਵ ਹੋ ਚੁਕਿਆ ਹੈ।
ਮੈਂ ਕਲ ਰਾਤ ਦੀ ਕੁਝ ਬੇਚੈਨ ਜਿਹੀ ਹਾਂ, ਪਤਾ ਨਹੀਂ ਲਗਦਾ, ਕਿਉਂ। ਦਸ ਕੁ ਵਜੇ ਦਾ ਵਕਤ ਹੋਣਾ ਏਂ, ਪੜ੍ਹਦੇ ਪੜ੍ਹਦੇ ਤੁਹਾਡਾ ਖ਼ਿਆਲ ਆ ਗਿਆ। ਬਥੇਰਾ ਕਿਤਾਬ ਵਲ ਧਿਆਨ ਦੇਵਾਂ, ਪਰ ਰਹਿ ਰਹਿ ਕੇ ਬੁਲ੍ਹਾਂ ਤੇ ਤੁਹਾਡਾ ਨਾਂ ਆਏ। ਕੰਨਾਂ ਵਿਚ ਕੋਈ ਸਨਸਨਾਹਟ ਜਿਹੀ ਮਲੂਮ ਹੋਵੇ। ਇਉਂ ਪਤਾ ਲਗੇ ਕਿ ਤੁਸੀ ਕੁਝ ਕਹਿ ਰਹੇ ਹੋ। ਪਰ ਸਮਝ ਨਹੀਂ ਸੀ ਪੈਂਦੀ। ਤਬੀਅਤ ਵਿਚ ਇਕ ਤੁਫ਼ਾਨ ਜਿਹਾ ਆ ਗਿਆ। ਕਿਤਾਬ ਨੂੰ ਰੱਖ ਕੇ ਖ਼ੁਸ਼ੀ ਦੇ ਗ਼ਮ ਦੀ ਸਾਂਝ ਮੈਨੂੰ ਕਿਸੇ ਪਾਸੇ ਨਾ ਹੋਣ ਦਏ। ਸੌਣ ਦਾ ਜਤਨ ਕੀਤਾ ਪਰ ਨੀਂਂਦ ਕਿਥੋਂ। ਬੇਚੈਨੀ ਨਾ ਹਟੀ। ਇਕ ਖ਼ਿਆਲ ਆਵੇ ਇਕ ਚਲਾ ਜਾਵੇ। ਕਦੀ ਹਸਾਂ,ਕਦੀ ਚੁਪ ਕਰ ਜਾਵਾਂ।
ਰਾਤ ਦੀ ਹਨੇਰੀ ਵਿਚ ਜਦੋਂ ਦਿਲ ਦੀ ਧੜਕਨ ਘਟਨੀ ਸ਼ੁਰੂ ਹੋ ਜਾਂਦੀ ਸੀ, ਤਾਂ ਕਈ ਸੁਪਨੇ ਜਾਗ ਉਠਦੇ ਸਨ। ਜਵਾਨੀ ਕਲੀ ਵਾਂਗ ਖਿੜ ਜਾਂਦੀ ਸੀ। ਹੌਲੀ ਹੌਲੀ ਕੋਈ ਸੋਜ਼ਸ਼ ਜਿਹੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਸੀ। ਬੇ-ਕਰਾਰੀ ਵਧਣ ਲੱਗ ਜਾਂਦੀ ਸੀ। ਅੱਖਾਂ ਘਬਰਾ ਜਾਂਦੀਆਂ ਸਨ। ਨੀਂਦ
੩੨