ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹਿਰ ਕਿਹੜੀ।

ਸ਼ੁਰੂ ਸ਼ੁਰੂ ਵਿਚ ਮੈਨੂੰ ਪਤਾ ਨਹੀਂ ਸੀ, ਕਿ ਇਸ ਮੁਹੱਬਤ ਦਾ ਕੀ ਅੰਤ ਹੋਣਾ ਹੈ। ਹੁਣ ਵੀ ਤੇ ਖ਼ਾਸ ਪਤਾ ਨਹੀਂ। ਹਾਂ, ਇਨਾ ਮਹਿਸੂਸ ਹੋਣ ਲਗ ਪਿਆ ਹੈ ਕਿ ਇਸ ਜੀਵਨ ਦੀਆਂ ਮੁਸ਼ਕਲਾਂ ਆਸਾਨ ਹੋਣ ਲਗ ਪਈਆਂ ਹਨ, ਅਤੇ ਮੈਂ ਤੁਹਾਡੀ ਤੇ ਆਪਣੀ ਜ਼ਿੰਦਗੀ ਨੂੰ ਇਕ ਖੂਬਸੂਰਤ ਢਾਂਚੇ ਵਿਚ ਢਾਲ ਰਹੀ ਹਾਂ। ਉਹ ਜਾਣੇ ਦੁਨੀਆ ਮੈਨੂੰ ਬੁਰਾ ਕਹਿ ਲਵੇ। ਰਿਵਾਜ ਮੇਰਾ ਹਾਸਾ ਉਡਾ ਲੈਣ, ਪਰ ਮੈਂ ਹੁਣ ਥਿੜਕਣ ਨਹੀਂ ਲੱਗੀ।

ਅੱਛਾ ਦਸੋ, ਹੁਣ ਗੁਸੇ ਤੇ ਨਹੀਂ ਨਾ? ਹੁਣ ਤੇ ਮੈਂ ਬੜੇ ਇਕਰਾਰ ਕਰ ਬੈਠੀ ਹਾਂ। ਏਨੇ, ਕਿ ਨਿਭਾਣੇ ਔਖੇ ਨਾ ਹੋ ਜਾਣ। ਜੇ ਤੁਹਾਡੇ ਵਲੋਂ ਕੋਈ ਕਸਰ ਨਾ ਰਹੀ ਤਾਂ ਮੈਂ ਇਨ੍ਹਾਂ ਚੋਂ ਇਕ ਇਕ ਪੂਰਾ ਕਰਾਂਗੀ।

ਕਾਲਜ ਜਾਣ ਦਾ ਵਕਤ ਹੋ ਗਿਆ ਏ। ਨੌਕਰ ਰੋਟੀ ਲਿਆ ਰਿਹਾ ਏ। ਆਓ, ਤੁਸੀ ਵੀ ਥੋੜੀ ਜਹੀ ਖਾ ਲਓ। ਕੌਣ ਖਾਂਦਾ ਹੈ, ਸਾਡੀ ਰੋਟੀ।

ਜੁਆਬ ਵਿਚ ਦੇਰ ਨਾ ਲਾਉਣੀ,

ਤੁਹਾਡੀ ਆਪਣੀ..............

੩੧