ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮਲ ਕਰ ਲਵਾਂਗਾ - ਤੇ ਏਸ ਤਰ੍ਹਾਂ ਕਿੰਨੇ ਹੋਰਾਂ ਦਾ ਜੀਵਨ ਵੀ ਚਮਕ ਪਵੇਗਾ।

ਮੈਂ ਖ਼ਿਆਲਾਂ ਨੂੰ ਏਸੇ ਤਰ੍ਹਾਂ ਉਠਾਈ ਰਖਾਂ; ਆਪਣੀਆਂ ਬੇਕਰਾਰੀਆਂ ਨੂੰ ਘਟਾਈ ਜਾਵਾਂ। ਰੀਝਾਂ ਤੇ ਉਮੰਗਾਂ ਨੂੰ ਵਧਾਈ ਜਾਵਾਂ। ਇਸ ਤਰ੍ਹਾਂ ਤੁਹਾਡੇ ਪਿਆਰ ਦਾ ਫੁਲ, ਮੇਰੇ ਮਰਨ ਤਕ ਦੁਨੀਆ ਦੇ ਸਹਿਰਾਂ ਵਿਚ ਮੇਰੀ ਤੇ ਤੁਹਾਡੀ ਰੂਹ ਨੂੰ ਮੁਅੱਤਰ ਰਖੇਗਾ।

ਕਲ੍ਹ ਮੈਨੂੰ ਆਪਣੇ ਜੀਵਨ ਦੀ ਇਕ ਬੜੀ ਅਜੀਬ ਜਹੀ ਘਟਨਾ ਪੇਸ਼ ਆਈ। ਤੁਸੀ ਹਸੋਗੇ ਤੇ ਸਹੀ, ਪਰ ਮੈਂ ਲਿਖੇ ਬਿਨਾਂ ਨਹੀਂ ਰਹਿ ਸਕਦੀ। ਸ਼ਾਮ ਨੂੰ ਨੌਕਰ ਮੇਰੇ ਕਮਰੇ ਵਿਚ ਰੋਟੀ ਰਖ ਕੇ ਚਲਾ ਗਿਆ, ਮੈਂ ਉਸ ਵੇਲੇ ਕੁਝ ਪੜ੍ਹ ਰਹੀ ਸਾਂ। ਘੜੀ ਕੁ ਪਿਛੋਂ ਮੈਂ ਹਥ ਧੋਣ ਬਾਹਰ ਗਈ, ਤੇ ਆਉਂਦਿਆਂ ਇਕ ਛੋਟੇ ਜਿਹੇ ਕਤੂਰੇ ਨੇ ਥਾਲੀ ਨੂੰ ਮੂੰਹ ਲਾਇਆ ਹੋਇਆ ਸੀ। ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਉਹ ਵਿਚਾਰਾ ਤ੍ਰਭਕ ਕੇ ਪਰੇ ਹੋ ਗਿਆ। ਪਰ ਉਸ ਦੀਆਂ ਅੱਖਾਂ ਮੇਰੇ ਵਲੋਂ ਕਿਸੇ ਤਰਸ ਦੀ ਉਡੀਕ ਵਿਚ ਭਰੀਆਂ, ਮੇਰੇ ਚਿਹਰੇ ਤੇ ਗੱਡੀਆਂ ਗਈਆਂ। ਉਹ ਪੂਛਲ ਹਲਾਈ ਜਾਏ। ਨੇੜੇ ਆਉਣ ਦਾ ਹੌਂਸਲਾ ਨਾ ਪਏ। ਅਗੇ ਵਧਣ ਦੀ ਹਿੰਮਤ ਨਾ ਪਏ। ਪਤਾ ਨਹੀਂ ਵਿਚਾਰਾ ਕਿੰਨੇ ਚਿਰ ਤੋਂ ਭੁੱਖਾ ਸੀ। ਮੈਨੂੰ ਉਸ ਤੇ ਤਰਸ ਹੀ ਨਹੀਂ ਸਗੋਂ ਬੜਾ ਪਿਆਰ ਆਇਆ। ਮੈਂ ਉਸ ਨੂੰ ਫੜ ਕੇ ਆਪਣੇ ਕੋਲ ਬਿਠਾ ਲਿਆ। ਨੌਕਰ ਕੋਲੋਂ ਦੋ ਰੋਟੀਆਂ ਮੰਗਾਈਆਂ, ਸਬਜ਼ੀ ਵੀ ਮੰਗਾਈ ਤੇ ਆਪਣੇ ਸਾਹਮਣੇ ਬੜੇ ਪਿਆਰ ਨਾਲ ਖੁਆਈ।

ਦੇਵਿੰਦਰ ਤੁਹਾਡੇ ਪਿਆਰ ਨੇ ਤੇ ਮੈਨੂੰ ਜਾਨਵਰਾਂ ਨਾਲ ਵੀ ਪਿਆਰ ਕਰਨਾ ਸਿਖਾ ਦਿੱਤਾ ਹੈ। ਜੇ ਤੁਸੀਂ ਮੈਨੂੰ ਪਿਆਰ ਨਾ ਕਰਦੇ ਹੁੰਦੇ, ਤਾਂ ਇਸ ਨਿਕੇ ਜਿਹੇ ਕਤੂਰੇ ਨੇ ਇਕ ਜ਼ੋਰ ਦੀ ਠੁਡਾ ਖਾਣਾ ਸੀ, ਤੇ ਇਸ ਦੀਆਂਂ ਚੀਕਾਂ ਮੇਰੇ ਦਿਮਾਗ ਵਿਚ ਚੁਭਣੀਆਂ ਸਨ।

ਜਿਸ ਤਰ੍ਹਾਂ ਇਕ ਬੱਤੀ ਕਿਸੇ ਕਮਰੇ ਦੀਆਂ ਹਨੇਰੀਆਂ ਨੁਕਰਾਂ ਨੂੰ ਰੋਸ਼ਨ ਕਰ ਦੇਂਦੀ ਹੈ। ਇਸੇ ਤਰ੍ਹਾਂ ਤੁਹਾਡੇ ਪਿਆਰ ਨੇ ਮੇਰੇ ਦਿਲ ਦੀਆਂ