ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖ਼ਤ ਨੰ: ੧੪

 

ਬੜੇ ਚੰਗੇ ਦਵਿੰਦਰ ਜੀ,

ਮੇਰੀ ਕਲ੍ਹ ਦੀ ਸੱਜੀ ਅੱਖ ਫ਼ਰਕ ਰਹੀ ਸੀ। ਮੈਂ ਡਰਦੀ ਸਾਂ, ਕਿ ਭੈੜੀ ਖ਼ਬਰ ਨਾ ਕੋਈ ਸੁਣਾ ਦੇਵੇ। ਉਹੋ ਹੀ ਹੋਇਆ। ਬੁਖ਼ਾਰ ਕਿਸੇ ਤਰ੍ਹਾਂ ਚੜ੍ਹ ਗਿਆ? ਸਿਰ ਦਰਦ ਤੁਹਾਨੂੰ ਹੀ ਹੋਣੀ ਸੀ! ਕਾਸ਼ ਇਹ ਸਭ ਕੁਝ ਮੈਨੂੰ ਹੋ ਜਾਂਦਾ।

ਮੇਰਾ ਬੜਾ ਦਿਲ ਕਰ ਰਿਹਾ ਹੈ, ਕਿ ਮੈਂ ਤੁਹਾਡੇ ਕੋਲ ਫ਼ੌਰਨ ਪੁਜ ਕੇ ਤੁਹਾਡੀ ਸੇਵਾ ਕਰਾਂ। ਤੁਹਾਡੇ ਸਿਰ ਨੂੰ ਉਨ੍ਹਾਂ ਹਥਾਂ ਨਾਲ ਘੁਟਾਂ, ਜਿਨ੍ਹਾਂ ਦੀ ਇਕ ਇਕ ਉਂਗਲੀ ਤੁਹਾਡੀ ਛੂਹ ਲਈ ਤੜਪ ਰਹੀ ਹੈ। ਏਨੇ ਪਿਆਰ ਨਾਲ ਤੁਹਾਡਾ ਸਿਰ ਦਬਾਵਾਂ, ਕਿ ਤੁਹਾਨੂੰ ਸਿਰ ਦਰਦ ਦਾ ਚੇਤਾ ਹੀ ਨਾ ਰਹੇ। ਆਪਣੇ ਹਥਾਂ ਨਾਲ ਪਿਆਲੀ ਵਿਚ ਦਵਾਈ ਪਿਆ ਕੇ ਮੈਨੂੰ ਜਿੰਨੀ ਖ਼ਸ਼ੀ ਹੋਵੇਗੀ, ਉਸ ਨੂੰ ਕਿਸ ਤਰ੍ਹਾਂ ਲਿਖਾਂ। ਖ਼ਿਆਲਾਂ ਵਿਚ ਤੁਹਾਡੇ ਮੰਜੇ ਦੇ ਸਰ੍ਹਾਣੇ ਬੈਠੀ ਗੱਲਾਂ ਕਰੀ ਜਾਂਦੀ ਹਾਂ, “ਸੁਣਾਓ, ਹੁਣ ਕੀ ਹਾਲ ਹੈ? ਦਰਦ ਦਾ ਆਰਾਮ ਹੈ ਨਾ? ਦਿਲ ਤੇ ਖਰਾਬ ਨਹੀਂ ਹੁੰਦਾ ... ... ... ਹਣ ਤੇ ਬਖਾਰ ਵੀ ਘਟ ਹੈ ... ... ... ਅੰਗੂਰ ਮੰਗਾ ਦਿਆਂ ... ... ... ਖਾ ਲਓ ਥੋੜੇ ਜਹੇ ... ... ... ਤਾਕਤ ਆ ਜਾਏਗੀ ... ... ... ।ਰੰਗ ਕਿਸ ਤਰ੍ਹਾਂ ਪੀਲਾ ਪੈ ਗਿਆ ਹੈ ..... .... ਛਡੋ ਬਿਸਤਰੇ ਨੂੰ ... .. .. ਕਿਉਂ? ਦਿਲ ਘਬਰਾਂਦਾ ਹੈ ... ... ...। ਮੁੰਡੂ ... ... ਜਾਂ ਡਾਕਟਰ ਨੂੰ ਬੁਲਾ ਲਿਆ ..... ਛਡ ਦੇ ਸਾਰੇ ਕੰਮ .... ...। ਜਲਦੀ ਨਾਲ ਆਈਂ.. .. ਰਸਤੇ

 ੩੮