ਇਹ ਵਰਕੇ ਦੀ ਤਸਦੀਕ ਕੀਤਾ ਹੈ
ਸਾਫ਼, ਗਮ ਤੇ ਰੰਜ ਦੇ ਨਿਸ਼ਾਨ ਨਜ਼ਰ ਆਉਂਦੇ ਨੇ। ਦਿਲ ਵਿਚ ਕੋਈ ਅਜੀਬ ਜਿਹੀ ਧੂ ਪੈ ਰਹੀ ਹੈ।
ਮੈਨੂੰ ਤੁਹਾਡੇ ਲਫ਼ਜ਼ ਯਾਦ ਨੇ, ਅਜੇ ਵੀ ਅੱਖੀਆਂ ਅਗੇ ਫਿਰ ਰਹੇ ਨੇ ਕਿ “ਮੈਨੂੰ ਤੁਹਾਡੇ ਨਾਲੋਂ ਕੋਈ ਚੀਜ਼ ਵਧੀਕ ਪਿਆਰੀ ਨਹੀਂ। ਮੈਂ ਤੁਹਾਨੂੰ ਜ਼ਰਾ ਜਿੰਨਾ ਵੀ ਦੁਖ ਨਹੀਂ ਸਹਿਣ ਦਿਆਂਗਾ ... ... ... |"
ਮੈਨੂੰ ਇਹ ਯਕੀਨ ਹੈ, ਕਿ ਤੁਸੀਂ ਮੈਨੂੰ ਦੁਖ ਨਹੀਂ ਪੁਚਾ ਸਕਦੇ। ਮੇਰੇ ਰੰਜ ਤੇ ਉਦਾਸੀ ਨਾਲ ਤੁਹਾਨੂੰ ਕਿਸੇ ਹਾਲਤ ਵਿਚ ਵੀ ਖੁਸ਼ੀ ਨਹੀਂ ਹੋ ਸਕਦੀ।
ਅਜ ਤੇ ਮੇਰੇ ਕੋਲ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰਨ ਲਈ ਕੋਈ ਲਫ਼ਜ਼ ਨਹੀਂ - ਸ਼ਾਇਦ ਕਦੀ ਵੀ ਨਹੀਂ ਹੋਣਗੇ। ਤੁਸਾਂ ਮੇਰੇ ਨਾਲ ਕੰਵਲ ਬਣ ਕੇ ਰਹਿਣਾ।
ਸੁਖ ਹੋਵੇ ਸਹੀ, ਮੈਨੂੰ ਤੇ ਕੋਈ ਕਾਰਨ ਨਹੀਂ ਲਭਦਾ, ਤੁਹਾਡੇ ਖ਼ਤ ਨਾ ਆਉਣ ਦਾ। ਭਾਵੇਂ ਦੋ ਅੱਖਰ ਹੀ ਲਿਖ ਦੇਣੇ, ਪਰ ਖ਼ਤ ਮਿਲਦਿਆਂ ਸਾਰ, ਜਲਦੀ ਤੋਂ ਜਲਦੀ ਮੌਕਾ ਲਗਣ ਤੇ ਲਿਖ ਭੇਜਣਾ, ਤਾਂ ਜੋ ਮੇਰੀ ਬੇਚੈਨੀ ਘਟ ਜਾਏ, ਇਸ ਦਾ ਤੁਸੀਂ ਸ਼ਾਇਦ ਅੰਦਾਜ਼ਾ ਨਹੀਂ ਲਗਾ ਸਕਦੇ।
ਤੁਹਾਡੇ ਖ਼ਤ ਦੀ ਉਡੀਕਵਾਨ.............
੩੭