ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੧੩

ਦੇਵਿੰਦਰ ਜੀਓ...............,


ਉਹੋ ਕੁਝ ਕੀਤਾ! ਮੈਂ ਤਰਲੇ ਵੀ ਕੀਤੇ ਸਨ, ਹਾੜੇ ਵੀ ਕੱਢੇ ਸਨ...... ਹੋਰ ਵੀ ਕਿੰਨਾ ਕੁਝ ਲਿਖਿਆ ਸੀ, ਕਿ ਤੁਸਾਂ ਜਲਦੀ ਖ਼ਤ ਦਾ ਜੁਆਬ ਦੇਣਾ, ਪਰ ਅਜ ਤਿੰਨ ਦਿਨ ਹੋ ਗਏ ਨੇ, ਤੁਹਾਡੇ ਹੱਥਾਂ ਦੀਆਂ ਲਿਖੀਆਂ ਦੋ ਸਤਰਾਂ ਵੀ ਦੇਖਣੀਆਂ ਨਸੀਬ ਨਹੀਂ ਹੋਈਆਂ।

ਤੁਹਾਨੂੰ ਕੀ ਪਤਾ, ਮੈਂ ਤੁਹਾਡੇ ਖ਼ਤ ਦੀ ਉਡੀਕ ਵਿਚ ਕਿਸ ਤਰ੍ਹਾਂ ਦਿਨ ਬਿਤਾ ਰਹੀ ਹਾਂ। ਸਭ ਕੁਝ ਬੇ-ਸਵਾਦ ਹੋ ਗਿਆ ਹੈ;ਕੋਈ ਚੀਜ਼ ਚੰਗੀ ਨਹੀਂ ਲਗਦੀ; ਕਿਸੇ ਕੋਲ ਬੈਠਣ ਨੂੰ ਜੀ ਨਹੀਂ ਕਰਦਾ; ਕਿਸੇ ਗੱਲ ਵਲ ਧਿਆਨ ਨਹੀਂ। ਕੀ ਲਿਖਾਂ, ਇਹੋ ਕੁਝ, ਕਿ ਤੁਹਾਡੇ ਲਈ ਕਿਸੇ ਨੂੰ ਇੰਨਾ ਦੁਖ ਦੇਣਾ, ਇੰਨਾ ਕਲਪੌਣਾ ਮੁਨਾਸਬ ਨਹੀਂ ਸੀ। ਹੋਰ ਮੇਰਾ ਕੀ ਜ਼ੋਰ ਚਲ ਸਕਦਾ ਹੈ?

ਨਹੀਂ, ਦੇਵਿੰਦਰ, ਜੇ ਤੁਸੀ ਇਸ ਵੇਲੇ ਮੇਰੇ ਦਿਲ ਨੂੰ ਦੇਖ ਸਕਦੇ ਤਾਂ ਤੁਹਾਨੂੰ ਪਤਾ ਲਗ ਜਾਂਦਾ, ਕਿ ਇਸ ਵਿਚ ਕਿੰਨੀ ਚੀਸ ਉਠ ਰਹੀ ਹੈ, ਕਿੰਨਾ ਦਰਦ ਹੋ ਰਿਹਾ ਹੈ।

ਰਾਤ ਦਾ ਬਹੁਤ ਸਾਰਾ ਸਮਾਂ ਬੀਤ ਗਿਆ ਹੈ। ਆਕਾਸ਼ ਤੇ ਸਤਾਰੇ ਖ਼ਾਮੋਸ਼ ਨੇ, ਮਧਮ ਜਿਹੀ ਹਵਾ ਚਲ ਰਹੀ ਹੈ ਦੁਨੀਆ ਮਿੱਠੀ ਨੀਂਦ ਦਾ ਸਵਾਦ ਲੈ ਰਹੀ ਹੈ, ਤੇ ਮੈਂ ਤੁਹਾਡੀ ਯਾਦ ਵਿਚ ਬੇਚੈਨ, ਪਰੇਸ਼ਾਨ ਤੇ ਪਾਗਲ ਜਿਹੀ ਹੋਈ ਜਾ ਰਹੀ ਹਾਂ। ਸ਼ੀਸ਼ਾ ਦੇਖਦੀ ਹਾਂ, ਤਾਂ ਚਿਹਰੇ ਤੋਂ

੩੬