ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਧ

'ਸਚਦੇਵ' ਜੀ ਦੀ ਪੰਜਾਬੀ ਜਨਤਾ ਨਾਲ ਚਿਰੋਕੀ ਸਾਂਝ ਹੈ — ਪੁਸਤਕ "ਅਗੇ ਵਧੋ" ਤੇ "ਕਾਮਯਾਬੀ" ਦੀ ਪ੍ਰਸਿੱਧਤਾ ਨੇ ਉਹਨਾਂ ਨੂੰ ਲੁਕਵਾਂ ਨਹੀਂ ਰਹਿਣ ਦਿਤਾ, ਇਸ ਲਈ ਮੈਨੂੰ ਲੋੜ ਨਹੀਂ ਭਾਸਦੀ ਕਿ ਪਾਠਕਾਂ ਨਾਲ ਉਹਨਾਂ ਦੀ ਜਾਣ ਪਛਾਣ ਕਰਾਵਾਂ।

"ਗੁਮਨਾਮ ਕੁੜੀ ਦੇ ਖ਼ਤ" ਲੇਖਕ ਦੀ ਤੀਸਰੀ ਰਚਨਾ ਹੈ। ਪੰਜਾਬ ਵਿਚ ਇਹ ਪੁਸਤਕ ਆਪਣੇ ਢੰਗ ਦੀ ਨਵੀਂ ਤੇ ਕਾਮਯਾਬ ਪੁਸਤਕ ਹੈ। ਏਸ ਵਿਚ ਇਕ ਬਿਹਬਲ ਪ੍ਰੇਮਿਕਾ ਦੇ ਮਨੋਭਾਵਾਂ ਨੂੰ ਮੁਢ ਤੋਂ ਛੇਕੜ ਤੀਕ ਬੜੇ ਸੁਘੜ ਤੇ ਹਿਰਦੇ-ਸਪਰਸ਼ੀ ਤਰੀਕੇ ਨਾਲ ਦਰਸਾਇਆ ਹੈ, ਤੇ ਇਹ ਸਾਰੀ ਪ੍ਰੇਮ ਵੇਦਨਾ, ਚਿੱਠੀਆਂ ਦੁਆਰਾ ਹੀ ਪ੍ਰਗਟ ਕੀਤੀ ਗਈ ਹੈ।

ਪੁਸਤਕ ਦੇ ਮੁਢਲੇ ਕੁਝ ਖ਼ਤ ਪੜ੍ਹ ਕੇ, ਹੋ ਸਕਦਾ ਹੈ, ਕੁਝ ਬਜ਼ੁਰਗ-ਤਬੀਅਤ ਪਾਠਕਾਂ ਨੂੰ ਏਸ ਵਿਚੋਂ ਮਾਦਕਤਾ ਦੀ ਬੋ ਆਵੇ, ਪਰ ਮੈਂ ਤਾਂ ਲੇਖਕ ਨੂੰ ਉਸ ਦੀ ਦਲੇਰੀ ਲਈ ਸਗੋਂ ਦਾਦ ਦਿਤੇ ਬਿਨਾਂ ਨਹੀਂ ਰਹਿ ਸਕਦਾ, ਕਿ ਉਸ ਨੇ ਪ੍ਰੇਮੀ ਹਿਰਦੇ ਦੀ ਤਸਵੀਰ ਖਿੱਚਣ ਲਗਿਆਂ ਉਸ ਦਾ ਕੋਈ ਪਾਸਾ ਵੀ ਲੁਕਵਾਂ ਨਹੀਂ ਰਹਿਣ ਦਿਤਾ - ਚੰਗਾ ਭਾਵੇਂ ਮੰਦਾ। ਮੈਂ ਸਮਝਦਾ ਹਾਂ ਉਨ੍ਹਾਂ ਦੇ ਪ੍ਰੇਮ ਦੇ ਨਵ-ਪੰਧਾਊਆਂ ਉਤੇ - ਖ਼ਾਸ ਕਰ ਕੇ ਇਸਤ੍ਰੀ ਜਾਤੀ ਉਤੇ ਬੜਾ ਉਪਕਾਰ ਕੀਤਾ ਹੈ, ਕਿ ਪ੍ਰੇਮ ਦਾ ਖਰਾ ਸੌਦਾ ਦਸ ਕੇ ਮੁਲੰਮੇਦਾਰ ਚੀਜ਼ਾਂ ਵੇਚਣ ਵਾਲੇ ਠਗ ਵਣਜਾਰਿਆਂ ਦੀ ਕਲਈ ਖੋਲ੍ਹ ਕੇ ਰਖ ਦਿਤੀ ਹੈ। ਅਨੇਕਾਂ ਅਨਭੋਲ ਤੇ ਅੱਲੜ