ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/6

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪ੍ਰੇਮਕਾਆਂ - ਜਿਹੜੀਆਂ ਨਵ-ਪ੍ਰੇਮ ਖੁਮਾਰੀ ਵਿਚ ਬਨਾਵਟੀ ਪ੍ਰੇਮੀਆਂ ਦੇ ਹਥੋਂ ਸਿਰਫ਼ ਠਗੀਆਂ ਹੀ ਨਹੀਂ ਜਾਂਦੀਆਂ, ਬਲਕਿ ਆਪਣੀ ਇੱਜ਼ਤ, ਆਪਣਾ ਜੀਵਨ ਤੇ ਆਪਣਾ ਸੁਖ ਆਰਾਮ, ਸਭ ਕੁਝ ਤਬਾਹ ਕਰ ਲੈਂਦੀਆਂ ਹਨ, ਏਸ ਪੁਸਤਕ ਨੂੰ ਪੜ੍ਹ ਕੇ ਕਦੇ ਧੋਖੇ ਵਿਚ ਨਹੀਂ ਆ ਸਕਨਗੀਆਂ - ਇਸ ਪੁਸਤਕ ਵਿਚੋਂ ਉਸ ਬਦ-ਨਸੀਬ ਪ੍ਰੇਮਿਕਾ ਦੀ ਹਡਬੀਤੀ ਪੜ੍ਹ ਕੇ ਚਕੰਨੀਆਂ ਹੋ ਜਾਣਗੀਆਂ, ਜਿਸ ਨੇ ਆਪਣੇ ਮੋਮੋਠਗਣੇ ਪ੍ਰੇਮੀ ਦੀਆਂ ਚਮਕੀਲੀਆਂ ਗੱਲਾਂ ਵਿਚ ਭੁਲਕੇ ਆਪਣਾ ਆਪ ਗਾਲ ਸੁਟਿਆ।

ਦੇਵਿੰਦਰ ਦੀ ਮੱਕਾਰੀ ਤੇ ਬੇ-ਵਫਾਈ ਦਾ ਰਾਜ਼ ਉਸ ਅਭਾਗਣੀ ਉਤੇ ਉਦੋਂ ਖੁਲਦਾ ਹੈ, ਜਦ ਉਸ ਦੇ ਹਰ ਇਕ ਸਾਸ ਤੇ ਹਰ ਇਕ ਫੁਰਨੇ ਵਿਚ ਦੇਵਿੰਦਰ ਦਾ ਵਾਸ ਹੋ ਚੁਕਾ ਸੀ। ਮਾਨੋ ਦੇਵਿੰਦਰ ਨੇ ਉਸ ਨੂੰ ਓਦੋਂ ਧੱਕਾ ਦਿੱਤਾ, ਜਦ ਉਹ ਪ੍ਰੇਮ ਦੀ ਸਿਖਰਲੀ ਚੋਟੀ ਤੇ ਜਾ ਪਹੁੰਚੀ ਸੀ। ਏਸੇ ਧੱਕੇ ਦਾ ਫਲ ਰੂਪ ਅਜ ਤੀਕ ਬੇ-ਓੜਕ ਪ੍ਰੇਮ-ਪੁਜਾਰਨਾਂ ਦੀਆਂ ਜਾਨਾਂ ਭੋਹ ਦੇ ਭਾ ਚਲੀਆਂ ਗਈਆਂ ਅਥਵਾ ਪਾਗਲਪਨ ਜਾਂ ਹੋਰ ਰੋਗਾਂ ਦਾ ਸ਼ਿਕਾਰ ਹੋ ਕੇ ਜੀਵਨ ਮੌਤ ਦੇ ਵਿਚਾਲੇ ਲਟਕ ਰਹੀਆਂ ਨੇ।

ਪਰ ਇਹ ਗੁਮਨਾਮ ਕੁੜੀ ਉਨਾਂ ਦਿਲ-ਛਡਣੀਆਂ ਕੁੜੀਆਂ ਵਿਚੋਂ ਨਹੀਂ, ਨਿਰਾਸਤਾ ਦੇ ਡਰਾਉਣੇ ਤੇ ਹਨੇਰੇ ਜੰਗਲ ਵਿਚ ਉਸ ਦਾ ਮੱਕਾਰ ਪੇਮੀ ਉਸ ਦੀ ਬਾਂਹ ਛਡ ਦੇਂਂਦਾ ਹੈ, ਤੇ ਜਦ ਕਿਸੇ ਪਾਸੋਂ ਵੀ ਉਸ ਨੂੰ ਕੁਝ ਦਿਖਾਈ ਨਹੀਂ ਦੇਂਦਾ, ਤਾਂ ਉਹ ਬਜਾਏ ਬਾਹਰ ਭਟਕਣ ਦੇ, ਆਪਣੇ ਅੰਦਰੋਂ ਰਾਹ ਢੂੰਡਦੀ ਹੈ, ਤੇ ਅਖ਼ੀਰ ਉਸ ਨੂੰ ਹਿਰਦੇ ਦੀ ਹੀ ਕਿਸੇ ਨੁਕਰੇ - ਕੋਈ ਬੇ ਮਲੂਮੀ ਚਿਣਗ ਚਮਕਦੀ ਦਿਸਦੀ ਹੈ, ਜਿਸਨੂੰ ਉਹ ਹਿੰਮਤ ਤੇ ਦ੍ਰਿੜ੍ਹਤਾ ਦੀਆਂ ਫੂਕਾਂ ਮਾਰ ਮਾਰ ਕੇ ਮਘਾ ਲੈਂਦੀ ਹੈ। ਆਖ਼ਰ ਉਸੇ ਦੀ ਨਿੱਘ ਤੇ ਚਮਕ ਨਾਲ ਹੀ ਉਹ ਨਾ-ਕੇਵਲ ਆਪਣਾ ਹੀ ਜੀਵਨ ਨੂਰੋ ਨੂਰ ਕਰ ਲੈਂਦੀ ਹੈ, ਸਗੋਂ ਆਪਣੀ ਚੰਦਨ ਵਾੜੀ ਦੀ ਮਹਿਕ ਨਾਲ ਸਾਰੇ ਆਲੇ ਦੁਆਲੇ ਨੂੰ ਮਹਿਕਾਉਣ ਦੀ ਤਾਕਤ ਪ੍ਰਾਪਤ