ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿਚ ਅਜੋੜਤਾ ਜਿਹੀ ਮਲੂਮ ਹੋਣ ਲੱਗ ਪੈਂਦੀ ਹੈ, ਤੇ ਜ਼ਿੰਦਗੀ ਦਾ ਰਾਗ ਬੇ-ਸੁਰ ਜਿਹਾ ਹੋ ਜਾਂਦਾ ਹੈ। ਸ਼ਾਇਦ ਇਹ ਸੁਸਾਇਟੀ ਦੀਆਂ ਕਾਤਲ ਨਜ਼ਰਾਂ ਤੋਂ ਡਰਨ ਕਰ ਕੇ ਹੈ। ਕਲ੍ਹ ਵੀ ਜਦੋਂ ਅਸੀਂ ਪਹਿਲੀ ਵਾਰੀ ਬਾਗ ਵਿਚ ਮਿਲੇ ਸਾਂ, ਤਾਂ ਤੁਹਾਡਾ ਸੁੰਦਰ ਭਖਦਾ ਚਿਹਰਾ ਦੇਖਣ ਨੂੰ ਮੇਰੀਆਂ ਨਜ਼ਰਾਂ ਉੱਚੀਆਂ ਨਹੀਂ ਸਨ ਹੁੰਦੀਆਂ, ਪਰ ਇਹ ਦੇਖਣ ਲਈ ਕਿ ਕੋਈ ਸਾਨੂੰ ਇਸ ਤਰ੍ਹਾਂ ਕੱਲੇ ਖੜੇ ਹੋਏ ਦੇਖ ਕੇ ਜ਼ੁਲਮ ਦਾ ਪਹਾੜ ਨਾ ਸਾਡੇ ਤੇ ਸੂਟ ਦੇਵੇ - ਮੈਂ ਸੱਜੇ ਖੱਬੇ ਦੇਖ ਲੈਂਦੀ ਸਾਂ। ਸਾਡੀ ਸਮਾਜ ਜੀਵਨ ਨੂੰ ਕਿੰਨਾ ਬੇ-ਸੁਆਦ ਬਣਾ ਦੇਂਦੀ ਹੈ। ਕਈ ਵਾਰੀ ਦਿਲ ਵੀ ਤਕੜਾ ਕਰਦੀ ਹਾਂ, ਕਿ ਹੁਣ ਇਸ ਦੀ ਪ੍ਰਵਾਹ ਨਹੀਂ ਕਰਨੀ, ਪਰ ਇਸ ਤੋਂ ਛੁਟਕਾਰਾ ਹੁੰਦਾ ਵੀ ਤੇ ਨਜ਼ਰ ਨਹੀਂ ਆਉਂਦਾ। ਇਸ ਲਾਹਨਤ ਨੂੰ ਦੂਰ ਕਰਨ ਲਈ ਵਡੀ ਤੋਂ ਵਡੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਪਰ ਦਵਿੰਦਰ ਜੀ ਮੈਂ ਇਕੱਲੀ ਕੀ ਕਰ ਸਕਦੀ ਹਾਂ।

ਜਦੋਂ ਪ੍ਰੇਮੀ ਕੇਵਲ ਸਮਾਜ ਦੀਆਂ ਨਜ਼ਰਾਂ ਚੋਂ ਬਚਣ ਲਈ ਦੁਰ ਦੂਰ ਰਖੇ ਜਾਂਦੇ ਹਨ, ਤਾਂ ਕਿੰਨਾਂ ਤਰਸ ਆ ਜਾਂਦਾ ਹੈ ਉਨ੍ਹਾਂ ਜੀਵਾਂ ਤੇ। ਜਦ ਉਨ੍ਹਾਂ ਨੂੰ ਥੋੜੇ ਥੋੜੇ ਸਮੇਂ ਲਈ ਮਿਲਣ ਦਾ ਮੌਕਾ ਮਿਲਦਾ ਹੈ, ਤਾਂ ਕਿਸ ਤਰ੍ਹਾਂ ਉਨ੍ਹਾ ਦਾ ਜੀਵਨ ਲਿਸ਼ਕ ਪੈਂਦਾ ਹੈ। ਹਰ ਥਾਂ, ਹਰ ਚੀਜ਼, ਹਰ ਗੱਲ ਕਿੰਨੀ ਪਿਆਰੀ ਲਗਦੀ ਹੈ। ਖ਼ੁਸ਼ੀ, ਉਮੀਦ ਤੇ ਸਬਰ ਉਨ੍ਹਾਂ ਦੇ ਦੁਆਲੇ ਨਾਚ ਕਰਨ ਲਗ ਜਾਂਦੇ ਹਨ। ਉਦੋਂ ਉਹ ਜਿਊਂਦੇ ਹੁੰਦੇ ਹਨ ਤੇ ਬਾਕੀ ਦਿਨ ਜ਼ਿੰਦਗੀ ਦੀ ਉਮਰ-ਕਟੀ ਹੁੰਦੀ ਹੈ।

ਦੇਵਿੰਦਰ ਜੀ, ਮੈਂ ਲਿਖਦੀ ਲਿਖਦੀ, ਕਿਤੇ ਦੀ ਕਿਤੇ ਚਲੀ ਜਾਂਦੀ ਹਾਂ, ਤੇ ਐਵੇਂ ਕਈ ਵਾਰੀ ਫਿਲਾਸਫੀ ਛਾਂਟਣ ਲਗ ਪੈਂਦੀ ਹਾਂ। ਤੁਸੀ ਮੇਰੇ ਤੇ ਬਹੁਤਾ ਮਖੌਲ ਤੇ ਨਹੀਂ ਕਰਦੇ? ਹਸਦੇ ਤੇ ਨਹੀਂ ਮੇਰੀਆਂ ਉਟ ਪਟਾਂਗ ਗੱਲਾਂ ਤੇ?

ਕਲ੍ਹ ਮਿਲਣ ਤੋਂ ਮਗਰੋਂ, ਮੇਰਾ ਦਿਲ ਤੁਹਾਡੇ ਕੋਲੋਂ ਵੱਖ ਹੋਣ ਤੇ ਨਾ ਕਰੇ। ਇਹੋ ਚਾਹਾਂ ਕਿ ਇਥੇ ਕੋਈ ਛੱਤ ਪੈ ਜਾਏ, ਤਾਂ ਰਲ ਕੇ ਜੀਵਨ

੪੮