ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਕ ਚੀਜ਼ ... ਮੰਗਣ ਤੇ ਜੀ ਕਰਦਾ ਹੈ। ਪਰ ਹਾਲੀ ਲਿਖਣ ਦਾ ਹੌਂਂਸਲਾ ਨਹੀਂ ਪੈਂਦਾ। ਉਸ ਨਾਲ ਮੈਂ ਤੁਹਾਡੀ ਗੈਰ ਹਾਜ਼ਰੀ ਨੂੰ ਕਈ ਵਾਰੀ ਬਹੁਤਾ ਮਹਿਸੂਸ ਨਹੀਂ ਕਰਿਆ ਕਰਾਂਗੀ, ਜੇ ਮੈਂ ਤੁਹਾਨੂੰ ਉਸ ਚੀਜ਼ ਦਾ ਨਾਂ ਨਾ ਦਸਾਂ, ਤਾਂ ਬੁਝ ਲਓਗੇ? ਬਹੁਤੀ ਕੀਮਤੀ ਤੇ ਨਹੀਂ। ਹਾਂ, ਮੇਰੇ ਲਈ ਤਾਂ ਬੜੀ ਮੁਲ ਵਾਲੀ ਹੈ। ਤੁਹਾਨੂੰ ਬਹੁਤੀ ਖੇਚਲ ਵੀ ਨਹੀਂ ਕਰਨੀ ਪੈਣੀ। ਚੰਗਾ ਜੇ ਨਾ ਬੁਝ ਸਕੇ, ਤਾਂ ਅਗਲੇ ਖ਼ਤ ਵਿਚ ਲਿਖਾਂਗੀ।

ਫੇਰ ਲਿਖਦੀ ਹਾਂ, ਕਿ ਜ਼ਰੂਰ ਆਉਣਾ।
ਤੁਹਾਨੂੰ ਬੜਾ ਯਾਦ ਕਰ ਰਹੀ,

ਆਪ ਦੀ ................
੫੨