ਗਲਾਂ ਤੋਂ ਵਗਦੇ, ਕਈ ਅਰਮਾਨਾ ਨਾਲ ਭਰੇ, ਇਹ ਫ਼ਰਸ਼ ਤੇ ਡਿਗ ਪਏ ਜਿਥੇ ਇਨ੍ਹਾਂਂ ਦਾ ਮੁਲ ਖਤਮ ਹੋ ਗਿਆ, ਇਨ੍ਹਾਂ ਦੀ ਕਦਰ ਮੁਕ ਗਈ।
ਦੇਵਿੰਦਰ ਜੀ, ਕੀ ਇਹ ਠੀਕ ਨਹੀਂ ਕਿ ਦੁਨੀਆ ਦਾ ਬਹੁਤਾ ਹਿਸਾ ਕੇਵਲ ਸ਼ਬਦਾਂ ਦੀ ਗ਼ਲਤ ਚੋਣ ਨਾਲ, ਕੋਈ ਤਕਲੀਫ਼ ਵਿਚ ਰਹਿੰਦਾ ਹੈ, ਜਦ ਕਿ ਚੰਗੇ ਸ਼ਬਦ ਬੋਲਣ ਵਿਚ ਕੋਈ ਮੁਲ ਨਹੀਂ ਲਗਦਾ। ਇਹ ਗ਼ਲਤ ਨਹੀਂ ਕਿ ਚੰਗੇ, ਮਿਠੇ ਤੇ ਪਿਆਰੇ ਲਫ਼ਜ਼ਾਂ ਰਾਹੀਂ ਅਸੀ ਸਖਤ ਤੋਂ ਸਖਤ ਦੁਸ਼ਮਨ ਨੂੰ ਵੀ ਆਪਣਾ ਮਿੱਤਰ ਬਣਾ ਸਕਦੇ ਹਾਂ। ਮੈਂ ਇਹੋ ਜਿਹੇ ਲਫ਼ਜ਼ ਸੁਣਨਾ ਚਾਹੁੰਦੀ ਹਾਂ, ਤੁਹਾਡੇ ਮੂੰਹੋਂ ਪਰ ਪਤਾ ਨਹੀਂ, ਗੱਲਾਂ ਕਰਨ ਦਾ ਵੀ ਕਦੋਂ ਮੌਕਾ ਮਿਲੇ। ਕਿੰਨਾ ਕੁਝ ਕਹਿਣਾ ਹੈ ਤੁਹਾਨੂੰ, ਕਿੰਨਾ ਕੁਝ ਸੁਣਨਾ ਹੈ ਤੁਹਾਡੇ ਕੋਲੋਂ। ਕਦੋਂ ਮੌਕਾ ਮਿਲੇਗਾ, ਕਦੋਂ ਇਹ ਸਧਰਾਂ ਪੂਰੀਆਂ ਹੋਣਗੀਆਂ? ਮੈਂ ਤੇ ਤੁਹਾਡੇ ਨਾਲ ਸਲਾਹ ਕਰ ਕੇ ਜੀਵਨ ਦੇ ਕਈ ਪ੍ਰੋਗਰਾਮ ਬਨਾਣੇ ਨੇ। ਪਰ ਕਾਸ਼! ਸਾਡੀ ਸਮਾਜ ... ...
ਕਲ੍ਹ ਮੈਂ ਕਾਲਜ ਦੀ ਲਾਇਬਰੇਰੀ ਵਿਚ ਇਕ ਕਿਤਾਬ ਪੜ੍ਹ ਰਹੀ ਸਾਂ, ਜਿਸ ਵਿਚ ਲਿਖਿਆ ਹੋਇਆ ਸੀ,"ਜਦ ਤਕ ਦੋ ਰੂਹਾਂ ਇਕ ਮਿਕਨਾਤੀਸੀ ਵਾਂਗ ਇਕ ਦੂਜੇ ਵਲ ਏਨੀ ਤਾਕਤ ਨਾਲ ਨਾ ਖਿਚੀਆਂ ਜਾਣ ਕਿ ਉਹਨਾਂ ਨੂੰ ਬਰਬਾਦ ਕਰਨ ਤੋਂ ਬਿਨਾ ਵਖ ਨਾ ਕੀਤਾ ਜਾ ਸਕੇ, ਉਦੋਂ ਤਕ ਪਿਆਰ, ਪਿਆਰ ਨਹੀਂ ਹੁੰਦਾ।"
ਇਹ ਲਫ਼ਜ਼ ਪੜ੍ਹਦਿਆਂ ਹੀ, ਮੈਂ ਆਪਣੇ ਆਪ ਨੂੰ ਇਸ ਕਸਵੱਟੀ ਤੇ ਲਾਣ ਲਗ ਪਈ। ਹਰ ਪਾਸਾ ਦੇਖਿਆ, ਹਰ ਗਲ ਵਿਚਾਰੀ, ਦਿਲ ਵਿਚ ਵੀ ਝਾਤੀ ਮਾਰੀ ਦੁਨੀਆ ਵਲ ਵੀ ਦੇਖਿਆ - ਪਰ ਮੈਂ ਇਸ ਕਸਵੱਟੀ ਤੇ ਪੂਰੀ ਠੀਕ ਉਤਰੀ। ਇਹੋ ਨਾ, ਕਿ ਬਰਬਾਦ ਕਰਨ ਤੋਂ ਬਿਨਾ ਕੋਈ ਤਾਕਤ ਮੈਨੂੰ ਤੁਹਾਡੇ ਕੋਲੋਂ ਵਖ ਨਹੀਂ ਕਰ ਸਕਦੀ। ਤੇ ਤੁਸੀ ਦਵਿੰਦਰ? ਤੁਹਾਡਾ ਵੀ ਤੇ ਇਹੋ ਹਾਲ ਹੈ ਨਾ? ਕਿ ਨਹੀਂ?......... ਉਹੋ, ਨਹੀਂ - ਨਹੀਂ, ਤੁਸੀ ਤੇ ਮੇਰੇ ਕੋਲੋਂ ਵੀ ਵਧ ਹੋ ਮੈਂ ਐਵੇਂ ਹੀ
੬੭