ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੌੜ੍ਹ ਥਲੇ ਬੈਠੇ ਹੋਏ ਨੇ। ਮੈਂ ਤੁਹਾਡਾ ਟਾਂਗਾ ਪਛਾਣ ਕੇ ਝਟ ਦੌੜ ਆਈ।" ਵੀਰ ਜੀ ਸ਼ਕੁੰਤਲਾ ਦੀਆਂ ਗੱਲਾਂ ਨੂੰ ਬੜੀ ਗਹੁ ਨਾਲ ਸੁਣਦੇ ਗਏ, ਉਨ੍ਹਾਂ ਦੇ ਚਿਹਰੇ ਦੀਆਂ ਤਬਦੀਲੀਆਂ ਨੂੰ ਮੈਂ ਝਟ ਸਮਝ ਗਈ। ਵੀਰ ਜੀ ਵੀ ਕਈ ਗੱਲਾਂ ਕਰਦੇ ਗਏ, ਪਰ ਬਹੁਤੇ ਇਸ਼ਾਰੇ ਸ਼ਕੁੰਤਲਾ ਵਲ ਸਨ। ਵੀਰ ਜੀ ਦੇ ਚਿਹਰੇ ਤੇ ਲਾਲੀ ਆ ਗਈ ਸੀ, ਅੱਖਾਂ ਦੀ ਜੋਤ ਚਮਕ ਉਠੀ ਸੀ, ਗੱਲਾਂ ਵੀ ਬੜੀ ਚੰਗੀ ਤਰ੍ਹਾਂ ਕਰਦੇ ਸਨ।

ਮੈਨੂੰ ਇਨ੍ਹਾਂ ਗੱਲਾਂ ਨਾਲ ਦਿਲਚਸਪੀ ਜ਼ਰੂਰ ਸੀ, ਪਰ ਮੇਰਾ ਖ਼ਿਆਲ ਤੁਹਾਛੀ ਵਲੋਂ ਨਾ ਹਟਿਆ। ਸਗੋਂ ਵਧੇਰੇ ਗਹੁ ਨਾਲ ਤੁਹਾਨੂੰ ਦੇਖਣ ਲਗ ਗਈ। ਦੂਰੋਂ ਤੁਹਾਡਾ ਝੌਲਾ ਜਿਹਾ ਪਿਆ। ਮੈਂ ਜ਼ਰਾ ਕੁ ਅੱਡੀਆਂ ਉਚੀਆਂ ਕੀਤੀਆਂ,ਆਪਣੀ ਥਾਂ ਤੋਂ ਹਿਲ ਕੇ ਜ਼ਰਾ ਖੱਬੇ ਪਾਸੇ ਹੋ ਕੇ ਦੇਖਿਆ। ਮੇਰਾ ਝੌਲਾ ਠੀਕ ਨਿਕਲਿਆ। ਤੁਸੀ ਸਮਰ ਦਾ ਗਰੇ ਸੂਟ ਪਾਇਆ ਹੋਇਆ, ਬੜੀ ਸ਼ਾਨ ਨਾਲ ਤੁਰੇ ਆ ਰਹੇ ਸਓ। ਕਿਸਮਤ ਨੂੰ ਵੀਰ ਜੀ ਦੀ ਪਿਠ ਤੁਹਾਡੇ ਵਲ ਸੀ। ਖ਼ੁਸ਼ਨਸੀਬੀ ਨੂੰ ਉਨ੍ਹਾਂ ਦਾ ਧਿਆਨ ਵੀ ਵਧੇਰੇ ਸ਼ਕੁੰਤਲਾ ਵਲ ਸੀ, ਜਿਸ ਲਈ ਉਨ੍ਹਾਂ ਨੇ ਮੇਰੇ ਬਦਲ ਰਹੇ ਚਿਹਰੇ, ਉਛਲ ਰਹੇ ਪੈਰ ਤੇ ਧੜਕਦੇ ਦਿਲ ਵਲ ਕੋਈ ਖ਼ਾਸ ਧਿਆਨ ਨਾ ਦਿੱਤਾ। ਮੈਂ ਉਨ੍ਹਾਂ ਦੀਆਂ ਗੱਲਾਂ ਵਿਚ "ਹਾਂ" "ਹੂੰ" ਕਰੀ ਜਾਵਾਂ। ਪਰ ਦਿਲ ਤੇ ਕੁਦ ਕੁਦ ਕੇ ਬਾਹਰ ਦੌੜੇ, ਲਤਾਂ ਫਰਕਣ, ਬਾਹਵਾਂ ਵਿਚ ਹਿਲਜੁਲ ਹੋਵੇ, ਅੱਖਾਂ ਅਗੋਂ ਹੀ ਕਈ ਸੁਨੇਹੇ ਘਲੀ ਜਾਣ। ਆਖ਼ਿਰ ਤੁਸੀਂ ਕੋਲ ਆ ਗਏ, ਮੈਂ ਮੁਸਕਰਾਹਟ ਨਾ ਛੁਪਾ ਸਕੀ, ਤੁਸੀ ਵੀ ਮੁਸਕਰਾਏ, ਪਰ ਮੈਂ ਸ਼ੱਕ ਤੋਂ ਬਚਣ ਲਈ ਝਟ ਧਿਆਨ ਸ਼ਕੁੰਤਲਾ ਵਲ ਕਰ ਕੇ ਐਵੇਂ ਬੇ-ਮਤਲਬ ਗੱਲਾਂ ਕਰਨ ਲਗ ਪਈ। ਤੁਸਾਂ ਵੀਰ ਜੀ ਦੀ ਪਿਠ ਪਿਛੋਂ ਉਨ੍ਹਾਂ ਦੇ ਮੋਢੇ ਤੇ ਹੌਲੀ ਜਿਹੀ ਹਥ ਰਖ ਕੇ ਕਿਹਾ,"ਹੈਲੋ ਰਾਜਿੰਦਰ .. ... ...।"ਵੀਰ ਜੀ ਨੇ ਝਟ ਮੂੰਹ ਪਿਛੇ ਕਰ ਕੇ ਤੁਹਾਡੇ ਨਾਲ ਘੁਟ ਕੇ ਹਥ ਮਿਲਾਇਆ।

ਤੁਹਾਡੇ ਆਉਣ ਤੋਂ ਪਹਿਲੋਂ ਵੀਰ ਜੀ, ਸ਼ਕੁੰਤਲਾ ਤੇ ਮੇਰੇ ਵਿਚਕਾਰ ਜੋ ਗੱਲਾਂ ਹੋ ਰਹੀਆਂ ਸਨ, ਉਨ੍ਹਾਂ ਨੇ ਮੈਨੂੰ ਤੁਹਾਡੇ ਮਿਲਣ ਨਾਲ ਥੋੜੀ

੭੦