ਬਹੁਤੀ ਗੱਲ ਕਰਨ ਦਾ ਝਾਕਾ ਉਡਾ ਦਿੱਤਾ ਸੀ।
ਸੋ ਬਸੰਤ ਨੇ ਮੇਰੇ ਲਈ ਸੱਚੀ ਮੌਸਮ ਬਹਾਰ ਲੈ ਆਂਦੀ ਹੈ। ਮੇਰੇ ਜੀਵਨ ਦੇ ਫੁੱਲਾਂ ਵਿਚ ਵਧੇਰੇ ਮਹਿਕ ਭਰਦੀ ਜਾ ਰਹੀ ਹੈ। ਮੇਰੀਆਂ ਆਸਾਂ ਦਾ ਬਾਗ਼ ਮਸਤੀ ਵਿਚ ਝੂੰਮਣ ਲਗ ਪਿਆ ਹੈ। ਕਈ ਤਰਾਨੇ ਦਿਲੋਂ ਉਠਦੇ ਤੇ ਕਈ ਬਹਾਨੇ ਦਿਮਾਗ ਵਿਚ ਬਣਦੇ ਨੇ। ਅਗੇ ਨਾਲੋਂ ਦਿਮਾਗ਼ ਤੇਜ਼ ਹੋ ਗਿਆ ਹੈ, ਦਿਲ ਤਕੜਾ ਹੋ ਗਿਆ ਹੈ, ਹਿੰਮਤ ਵੀ ਵਧ ਗਈ ਹੈ। ਹੁਣ ਮੈਂ ਓਨਾਂ ਨਹੀਂ ਡਰਦੀ।
ਤੁਸਾਂ ਅਜੇ ਤਕ ਮੇਰਾ ਕੋਈ ਗਾਣਾ ਨਹੀਂ ਸੁਣਿਆ। ਤੁਹਾਨੂੰ ਤੇ ਸ਼ਾਇਦ ਸ਼ੌਕ ਨਾ ਹੋਵੇ, ਪਰ ਮੇਰਾ ਸੁਨਾਉਣ ਨੂੰ ਬੜਾ ਜੀ ਕਰਦਾ ਹੈ।
ਸਚ ਮੁਚ, ਬੜੀਆਂ ਰੀਝਾਂ ਨੇ ਤੁਹਾਨੂੰ ਮਿਲਣ ਦੀਆਂ। ਤੁਹਾਡੇ ਸਾਮ੍ਹਣੇ ਬੈਠ ਕੇ ਗਲਾਂ ਕਰਨ ਤੇ ਸੁਨਣ ਦੀਆਂ। ਅਗੇ ਵੀ ਕਈ ਵਾਰ ਲਿਖ ਚੁਕੀ ਹਾਂ। ਦਿਲ ਜੋ ਘੜੀ ਘੜੀ ਇਹੋ ਚਾਹੁੰਦਾ ਹੈ।
ਪਿਤਾ ਜੀ ਦੇ ਦਫ਼ਤਰੋਂ ਆਉਣ ਦਾ ਵਕਤ ਹੋ ਗਿਆ ਹੈ। ਬਹੁਤ ਵਾਰੀ ਆਉਂਦਿਆਂ ਦੀ ਉਹ ਮੇਰੇ ਕਮਰੇ, ਮੇਰਾ ਤੇ ਮੇਰੀ ਪੜ੍ਹਾਈ ਦਾ ਹਾਲ ਪੁਛਣ ਲਈ ਆਉਂਦੇ ਨੇ। ਤੁਹਾਨੂੰ ਸ਼ਾਇਦ ਪਤਾ ਨਹੀਂ, ਉਹ ਮੈਨੂੰ ਬੜਾ ਪਿਆਰ ਕਰਦੇ ਨੇ। ਕਦੇ ਕਿਸੇ ਚੀਜ਼ ਵਲੋਂ ਨਾਂਹ ਨਹੀਂ ਕਰਦੇ। ਹਾਂ, ਮਾਤਾ ਜੀ ਜ਼ਰਾ ਕੁ ਪੁਰਾਣੇ ਖ਼ਿਆਲਾਂ ਦੇ ਨੇ, ਜਿਸ ਕਰ ਕੇ ਪਾਬੰਦੀਆਂ ਜਹੀਆਂ ਨੇ।
ਬੜੇ ਡੂੰਘੇ ਪਿਆਰ ਨਾਲ,
ਆਪ ਦੀ.............
81