ਖ਼ਤ ਨੰ:੨੪
ਮੇਰੇ ਦਿਲ ਦੇ ਮਾਲਕ,
ਕਦੀ ਭੁਲ ਸਕਦੀਆਂ ਨੇ ਉਹ ਸੁਨਹਿਰੀ ਘੜੀਆਂ,ਮੇਰੇ ਚੰਗੇ ਦੇਵਿੰਦਰ,ਜਿਹੜੀਆਂ ਤੁਸੀ ਤੇ ਮੈਂ ਕਲ ਸ਼ਾਮ ਨੂੰ ਕੱਠਿਆਂ ਗੁਜ਼ਾਰੀਆਂ ਨੇ।ਕਈ ਲਫਜ਼ ਉਦੋਂ ਤੁਹਾਡੇ ਤੇ ਮੇਰੀ ਵਲੋਂ ਬੋਲੇ ਗਏ,ਜਿਨ੍ਹਾਂ ਵਿਚ ਕੋਈ ਖ਼ਾਸ ਖਿਚ, ਤੇ ਪਿਆਰ ਸੀ;ਜਿਨਾਂ ਦਾ ਮਤਲਬ ਕੇਵਲ ਸਚੇ ਪ੍ਰੇਮੀ ਹੀ ਸਮਝ ਸਕਦੇ ਨੇ।ਕਿੰਨੇ ਇਕਰਾਰ ਕੀਤੇ ਅਸੀ ਜਿਨ੍ਹਾਂ ਦਾ ਸਾਧਾਰਨ ਤੌਰ ਤੇ ਨਿਭਣਾ ਔਖਾ ਹੀ ਨਹੀਂ, ਅਸੰਭਵ ਲਗਦਾ ਹੈ।
ਤੁਹਾਡੀ ਪਹਿਲੀ ਗਲ ... ... ਵਕ .. ... ਨੇ ਮੇਰੇ ਕਈ ਅਰਮਾਨ ਜਗਾ ਕੇ ਮੇਰੀ ਜ਼ਿੰਦਗੀ ਦੀ ਹਦ ਬੰਨ੍ਹ ਦਿੱਤੀ।ਮੇਰੇ ਅੰਦਰ ਇਕ ਇਹੋ ਜਿਹਾ ਦਰਵਾਜ਼ਾ ਖੋਲ੍ਹ ਦਿੱਤਾ ਕਿ ਬੜੇ ਬੜੇ ਅਜੀਬ ਖਿਆਲ, ਬੜੇ ਬੜੇ ਅਨੋਖੇ ਸੁਪਨੇ ਮੇਰੇ ਅੰਦਰ ਵਾੜ ਦਿੱਤੇ।ਦੋਹਾਂ ਦੇ ਡੂੰਘੇ ਮਤਲਬ ਦੋਹਾਂ ਦੀਆਂ ਗੁਝੀਆਂ ਰਮਜ਼ਾਂ,ਖ਼ਾਮੋਸ਼ ਭੇਤ,ਬੜੇ ਗਹਿਰੇ ... ...ਸਾਨੂੰ ਇਕ ਦੂਜੇ ਦੇ ਨੇੜੇ ਰਖਦੇ।ਉਸ ਚੁਪ ਵਿੱਚ ਕਿੰਨੇ ਵਲਵਲੇ ਭਰੇ ਪਏ ਸਨ,ਜਿਨ੍ਹਾਂ ਦਾ ਇਜ਼ਹਾਰ ਚੰਗੇ ਤੋਂ ਚੰਗਾ ਕਵੀ ਵੀ ਨਹੀਂ ਸੀ ਕਰ ਸਕਦਾ;ਸਿਆਣੇ ਤੋਂ ਸਿਆਣਾ ਲਿਖਾਰੀ ਵੀ ਨਹੀਂ ਲਿਖ ਸਕਦਾ।ਅਸੀ ਦੋਵੇਂ ਹੀ ਕੁਦਰਤ ਦਾ ਇਕ ਇਹੋ ਜਿਹਾ ਸੋਹਣਾ ਹਿੱਸਾ ਬਣੇ ਹੋਏ ਸਾਂ ਕਿ ਸਭ ਚੀਜਾਂ ਉਸ ਦੇ ਮੁਕਾਬਲੇ ਵਿਚ ਮਾਤ ਪੈ ਜਾਂਦੀਆਂ ਸਨ।ਦੋਹਾਂ ਦੇ ਦਿਲਾਂ ਦੀ ਧੜਕਣ ਸਾਂਝੀ ਹੋਈ ਹੋਈ ਸੀ। ਸਾਰੇ ਬ੍ਰਹਿਮੰਡ ਵਿਚ ਕੁਝ ਇਹੋ ਜਿਹੀ
੭੨