ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਦਨਸੀਬ ਕੁੜੀ ਉਤੇ ਤਰਸ ਆਉਣ ਲਗ ਪਵੇਗਾ, ਬੇ-ਵਸੇ ਹੀ ਉਨ੍ਹਾਂ ਦੇ ਮੂੰਹੋਂ ਨਿਕਲੇਗਾ-'ਹੇ ਰੱਬਾ! ਇਸ ਦੀ ਰਖਿਆ ਕਰ"।

ਪਰ ਅੰਤਮ ਖ਼ਤਾਂ ਨੂੰ ਪੜ੍ਹਨ ਤੇ ਪਾਠਕਾਂ ਨੂੰ ਇਉਂ ਜਾਪੇਗਾ, ਜਿਵੇਂ ਉਸੇ ਕੁੜੀ ਵਿਚ ਕੋਈ ਦੈਵੀ ਸ਼ਕਤੀ ਆ ਗਈ ਹੈ, ਕਿਸੇ ਰੱਬੀ ਪ੍ਰੇਰਨਾਂ ਨੇ ਉਸ ਨੂੰ ਪੈਰਾਂ ਹੇਠ ਰੀਂਗਦੀ ਨੂੰ ਚੁਕ ਕੇ ਜਿਵੇਂ ਇਸਤ੍ਰੀ-ਪਣੇ ਦੇ ਉੱਚੇ ਸਿੰਘਾਸਨ ਤੇ ਬਿਠਾ ਦਿਤਾ ਹੈ, ਤੇ ਜਿਥੇ ਬੈਠੀ ਉਹ ਤਮਾਮ ਇਸਤ੍ਰੀ ਜਾਤੀ ਦੀ ਰਾਹਨੁੱਮਾ ਮਲੂਮ ਹੁੰਦੀ ਹੈ। ਉਸ ਦੇ ਖ਼ਤਾ ਵਿਚ ਲਿਖਿਆ ਇਕ ਇਕ ਸ਼ਬਦ ਕਿਸੇ ਆਦਰਸ਼ਕ ਰੰਗ ਵਿਚ ਰੰਗਿਆ ਹੋਇਆ ਦਿਸੇਗਾ।

ਇਸ ਅੰਤਮ ਅਵਸਥਾ ਨੂੰ ਵੇਖ ਕੇ ਪਾਠਕ ਬੇ-ਵਸੇ ਕਹਿ ਉਠਣਗੇ, “ਕੀ ਇਹ ਉਹੋ ਕੁੜੀ ਹੈ?"

ਇਹ ਹੈ ਉਸ 'ਗੁਮਨਾਮ ਕੁੜੀ' ਦੇ ਜੀਵਨ-ਚ੍ਰਿਤ੍ਰ ਦਾ ਰਤੀ ਮਾਸਾ ਝਾਲਾ, ਪਰ ਉਸ ਦੀ ਪੂਰੇ ਕੱਦ ਦੀ ਤਸਵੀਰ ਉਸ ਦੀਆਂ ਸਾਰੀਆਂ ਚਿਠੀਆਂ ਪੜ੍ਹਨ ਤੋਂ ਬਿਨਾਂ, ਨਾ ਵੇਖੀ ਜਾ ਸਕਦੀ ਹੈ, ਤੇ ਨਾ ਹੀ ਅਨੁਭਵ ਹੋ ਸਕਦੀ ਹੈ

ਮੈਨੂੰ ਭਰੋਸਾ ਹੈ ਕਿ ਪੰਜਾਬੀ ਸੰਸਾਰ ਵਿਚ ਇਹ ਪੁਸਤਕ ਬੜਾ ਮਾਣ ਪਾਏਗੀ, ਤੇ ਸਾਨੂੰ ਆਸ ਰਖਣੀ ਚਾਹੀਦੀ ਹੈ ਕਿ ਸਾਡੇ ਨੌਜਵਾਨ ਲੇਖਕ 'ਸਚਦੇਵ' ਜੀ ਦੀ ਕਲਮ ਇਹੋ ਜਹੀਆਂ ਕਈ ਹੋਰ, ਸੁਆਦੀ ਤੇ ਸਿਖਿਆ ਭਰਪੂਰ ਪੁਸਤਕਾਂ ਲਿਖ ਸਕੇਗੀ।

੧੧ ਦਸੰਬਰ,

ਨਾਨਕ ਸਿੰਘ

੧੯੪੦

ਨਾਵਲਿਸਟ