ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਦਿਨ ਹੋਏ ਮੇਰੀ ਇਕ ਸਹੇਲੀ ਨੇ ਜਿਸ ਦੇ ਵਿਆਹ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ ਆਪਣਾ ਭੇਦ ਦਸਿਆ, ਕਹਿਣ ਲਗੀ। "... ... ... ..ਵਿਆਹ ਤੋਂ ਪਹਿਲੋਂ ਜੋ ਪਿਆਰ ਆਉਂਦਾ ਹੈ, ਉਹ ਪਿਛੋਂ ਏਨਾ ਨਹੀਂ ਆਉਂਦਾ। ਇਸ ਦਾ ਸਬੱਬ ਮੈਂ ਭਾਵੇਂ ਬਹੁਤਾ ਤੇ ਨਹੀਂ ਸਮਝ ਸਕੀ, ਪਰ ਹਾਂ ਏਨਾਂ ਜ਼ਰੂਰ ਮਹਿਸੂਸ ਕਰ ਰਹੀ ਹਾਂ, ਕਿ ਵਿਆਹ ਤੋਂ ਪਹਿਲੋਂ ਜੋ ਦਿਲ ਵਿਚ ਤੜਪ ਜਿਹੀ ਉਠਦੀ ਸੀ, ਉਹ ਮਗਰੋਂ ਬਹੁਤ ਘਟ ਉਠਦੀ ਹੈ। ਸ਼ਾਇਦ ਇਸ ਲਈ ਕਿ ਅਸੀਂ ਕਾਫੀ ਸਮਾਂ ਬਿਨਾਂ ਕਿਸੇ ਦੀ ਰੋਕ ਦੇ ਇਕੱਠੇ ਰਹਿੰਦੇ ਹਾਂ। ਜਦੋਂ ਕਦੀ ਉਹ ਬਾਹਰ ਦੇਰ ਲਾ ਦੇਂਂਦੇ ਹਨ, ਤਾਂ ਫ਼ਿਕਰ ਜ਼ਰੂਰ ਕਰਨ ਲਗ ਜਾਂਦੀ ਹਾਂ ਕਿਉਂਕਿ ਉਨਾਂ ਤੋਂ ਬਿਨਾਂ ਜੀਵਨ ਵੀ ਔਖਾ ਹੈ। ਪਰ ਘਰ ਦੇ ਕੰਮਾਂ ਵਿਚ, ਮਾਮੂਲੀ ਗੱਲਾਂ ਤੋਂ ਲੜਾਈ ਵਿਚ, ਫ਼ਜ਼ੂਲ ਗੱਲਾਂ ਦੀ ਬਹਿਸ ਵਿਚ ਪਿਆਰ ਦੀ ਖੁਸ਼ੀ ਬਹੁਤ ਘਟ ਜਾਂਦੀ ਹੈ। ਫੇਰ ਇਹ ਪਿਆਰ ਇਕ ਫਰਜ਼ ਜਿਹਾ ਲਗਣ ਲਗ ਜਾਂਦਾ ਹੈ ਤੇ ਇਕ ਵਾਰੀ ਦਿਲ ਦੇ ਖ਼ਿਲਾਫ਼ ਵੀ ਉਨ੍ਹਾਂ ਨੂੰ ਖੁਸ਼ ਕਰਨ ਲਈ ਬਨਾਵਟੀ ਗੱਲਾਂ ਕਰਦੀ ਹਾਂ, ਜਿਨ੍ਹਾਂ ਵਿਚ ਬਹੁਤੀ ਡੂੰਘਾਈ ਨਹੀਂ ਹੁੰਦੀ।”

ਕਿਸੇ ਗੱਲ ਲਈ ਖ਼ਾਹਿਸ਼ ਕਰਨੀ ਕੁਝ ਹੋਰ ਗੱਲ ਹੈ ਤੇ ਉਸ ਤੇ ਕਬਜ਼ਾ ਕਰਨਾ ਕੁਝ ਹੋਰ। ਏਸੇ ਨੁਕਤੇ ਤੋਂ ਹੀ ਬਹੁਤ ਸਾਰੀਆਂ ਸ਼ਾਦੀਆਂ ਬਰਬਾਦ ਹੁੰਦੀਆਂ ਹਨ। ਪ੍ਰੀਤਮ, ਸ਼ਾਦੀ ਮਗਰੋਂ ਇਕ (Satisfied) ਸੰਤੁਸ਼ਟ ਪਤੀ ਹੋ ਜਾਂਦਾ ਹੈ। ਸਾਰੇ ਭੇਦ ਤੇ ਜੋਸ਼ ਖ਼ਤਮ ਹੋ ਜਾਂਦੇ ਨੇ। ਉਸ ਦੀਆਂ ਪੁਰਾਣੀਆਂ ਭੜਕਦੀਆਂ ਖ਼ਾਹਿਸ਼ਾਂ ਠੰਢੀਆਂ ਪੈ ਜਾਂਦੀਆਂ ਹਨ ਤੇ ਨਵੀਆਂ ਖ਼ਾਹਿਸ਼ਾਂ ਉਠਦੀਆਂ ਹਨ, ਕਿਉਂਕਿ ਇਨਸਾਨ ਦੀ ਇਹ ਫ਼ਿਤਰਤ ਵਿਚ ਸ਼ਾਮਲ ਹੈ।

ਦਵਿੰਦਰ ਜੀ, ਭਾਵੇਂ ਮੈਂ ਇਨ੍ਹਾਂ ਸਾਰੀਆਂ ਗੱਲਾਂ ਨਾਲ ਸਹਿਮਤ ਤੇ ਨਹੀਂ ਤੇ ਨਾ ਹੀ ਮੈਂ ਨਾ-ਤਜਰਬਾਕਾਰ ਹੋਣ ਕਰ ਕੇ ਆਪਣੀ ਠੀਕ ਰਾਏ ਦਸ ਸਕਦੀ ਹਾਂ, ਪਰ ਮੈਂ ਇਸ ਜਨੂੰਨੀ ਪਿਆਰ ਵਿਚ ਜਕੜੇ ਜਾਣਾ

੮੧