ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਬਹੁਤਾ ਪਸੰਦ ਨਾ ਕਰਾਂ। ਮੈਨੂੰ ਖੁਸ਼ੀ ਹੁੰਦੀ ਹੈ, ਕਿ ਇਸ ਅਜ਼ਾਦੀ ਦੇ ਹੁੰਦਿਆਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੀ ਮੇਰੇ ਪਿਆਰ ਨਾਲ ਜਿਸ ਤਰ੍ਹਾਂ ਬਝੇ ਹੋਏ ਹੋ, ਸ਼ਾਦੀ ਇਸ ਤਰ੍ਹਾਂ ਨਹੀਂ ਬੰਨ੍ਹ ਸਕੇਗੀ। ਜਿਸ ਚੀਜ਼ ਦੀ ਖ਼ਾਹਿਸ਼ ਹੋਵੇ ਉਹ ਮਿਲ ਜਾਏ, ਤਾਂ ਫਿਰ ਉਸ ਚੀਜ਼ ਵਿਚ ਬਹੁਤੀ ਖ਼ੁਸ਼ੀ ਨਹੀਂ ਰਹਿੰਦੀ। ਉਹ ਫਿਰ ਇਕ ਕਿਸਮ ਦੀ ਘਰੋਗੀ ਜਿਹੀ ਚੀਜ਼ ਬਣ ਜਾਂਦੀ ਹੈ। ਦੋਹਾਂ ਨੂੰ ਇਕ ਦੂਜੇ ਦੇ ਨੁਕਸ ਪਤਾ ਲਗ ਜਾਂਦੇ ਹਨ, ਜਿਨ੍ਹਾਂ ਤੋਂ ਉਹ ਛਿਥੇ ਪੈ ਜਾਂਦੇ ਹਨ, ਜਿਸ ਕਰਕੇ ਘਰ ਦਾ ਸੁਆਦ ਬਹੁਤ ਵਾਰੀ ਉਡ ਜਾਂਦਾ ਹੈ।

ਬਹੁਤ ਆਦਮੀਆਂ ਨੇ ਅਜੇ ਤਕ ਪਿਆਰ ਕਰਨ ਵਾਲੀ ਇਸਤ੍ਰੀ ਦਾ ਦਿਲ ਨਹੀਂ ਮ੍ਸ੍ਝਿਆ ਹੋਣਾ। ਉਸਨੂੰ ਕਿੰਨੀ ਚਾਹ ਹੁੰਦੀ ਹੈ ਕਿ ਉਸ ਦੀ ਪ੍ਰਸੰਸਾ ਲਈ ਕੋਈ ਲਫ਼ਜ਼ ਬੋਲੇ ਜਾਣ ਜਿਹੜੇ ਬੋਲੇ ਨਹੀਂ ਜਾਂਦੇ। ਮਿਠੀ ਜਿਹੀ ਮੁਸਕਰਾਹਟ ਚੇਹਰੇ ਤੇ ਲਿਆਂਦੀ ਜਾਏ, ਜਿਸ ਨਾਲ ਉਸ ਦਾ ਦਿਲ ਖਿੜ ਪਵੇ, ਪਰ ਕਿਥੋਂ ... ... .... ਉਸ ਇਸਤ੍ਰੀ ਦਾ ਉਕਾ ਹੀ ਖ਼ਿਆਲ ਛਡ ਦਿੱਤਾ ਜਾਂਦਾ ਹੈ, ਜਿਹੜੀ ਉਸ ਨੂੰ ਇਸ ਦੁਨੀਆ ਵਿਚ ਸਭ ਤੋਂ ਵਧੀਕ ਪਿਆਰ ਕਰਦੀ ਹੈ - ਜਿਹੜੀ ਉਸ ਦੇ ਕੰਢੇ ਦੀ ਚੋਭ ਨੂੰ ਬੇ-ਹਦ ਮਹਿਸੂਸ ਕਰਦੀ ਹੈ, ਜਿਸ ਦਾ ਹਰ ਸੁਖ ਉਸ ਦੇ ਪਤੀ ਦੇ ਸੁਖ ਲਈ; ਤੇ ਹਰ ਦੁਖ ਆਪਣੇ ਲਈ ਹੁੰਦਾ ਹੈ।

ਬੇ-ਸ਼ਕ ਮੈਨੂੰ ਇਨ੍ਹਾਂ ਗੱਲਾਂ ਦਾ ਤਜਰਬਾ ਬਿਲਕੁਲ ਨਹੀਂ ਪਰ ਮੇਰੀਆਂ ਨਜ਼ਰਾਂ ਸੈਂਕੜੇ ਰੁਲ ਰਹੀਆਂ ਜ਼ਿੰਦਗੀਆਂ ਤੋਂ ਬੰਦ ਨਹੀਂ ਹੋਈਆਂ। ਮੇਰੇ ਕੰਨਾਂ ਵਿਚ ਘਰੋਗੀ ਜੀਵਨ ਦੀਆਂ ਦਰਦਨਾਕ ਘਟਨਾਵਾਂ ਸੁਣਾਨ ਲਗਾ ਕੋਈ ਰੂੰ ਨਹੀਂ ਦੇਂਦਾ।

ਭਾਵੇਂ ਇਹ ਗੱਲ ਇੱਜ਼ਤ ਤੇ ਨਾਮ ਤੋਂ ਬਹੁਤ ਦੂਰ ਹੈ, ਪਰ ਇਸ ਵਿਚ ਸ਼ਕ ਨਹੀਂ ਕਿ ਬਹੁਤੇ ਆਦਮੀਆਂ ਦੀਆਂ ਹਸਤੀਆਂ ਉਨ੍ਹਾਂ ਕੁੜੀਆਂ ਦੇ ਪਿਆਰ ਨਾਲ ਬਣੀਆਂ ਜਿਹੜੀਆਂ ਉਨ੍ਹਾਂ ਦੀਆਂ ਵਹੁਟੀਆਂ ਨਹੀਂ ਸਨ। ਮੇਰਾ ਭਾਵ ਇਹ ਹੈ, ਕਿ ਲੜਕੇ ਲੜਕੀਆਂ ਦਾ ਸੁਚਾ ਪਿਆਰ - ਜੇ ਹੋ

੮੨