ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/97

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਕੇ - ਤਾਂ ਬੜੀ ਉੱਤਮ ਦਾਤ ਹੈ।

ਮੇਰੇ ਸੋਹਣੇ ਪ੍ਰੀਤਮ ਨੂੰ ਹੀ ਦਸ, ਇਹ ਕਿੰਨੀ ਕੁ ਬੇ-ਇਨਸਾਫ਼ੀ ਹੈ, ਕਿੰਨਾ ਕੁ ਵਡਾ ਜੁਰਮ ਹੈ, ਜਿਸ ਦੀ ਕੋਈ ਅਪੀਲ ਨਹੀਂ, ਕੋਈ ਫਰਿਆਦ ਨਹੀਂ। ਇਨ੍ਹਾਂ ਗੱਲਾਂ ਨੂੰ ਸੁਣਨ ਲਈ ਲੋਕਾਂ ਪਾਸ ਸਮਾਂ ਨਹੀਂ ਨਾ। ਵਿਚਾਰੇ, ਹੋਰ ਥੋੜੇ ਜ਼ਰੂਰੀ ਕੰਮਾਂ ਵਿਚ ਰੁਝੇ ਹੋਏ ਨੇ, ਜੋ ਇਨ੍ਹਾਂ ਗੱਲਾਂ ਲਈ ਵਿਹਲ ਮਿਲ ਜਾਏ। ਵਿਹਲੇ ਹੀ ਨਹੀਂ, ਦੇਵਿੰਦਰ ਜੀ, ਹਿੰਮਤ, ਹੌਸਲਾ, ਤੇ ਸਿਆਣਪ ਦੀ ਵੀ ਲੋੜ ਹੈ, ਜਿਹੜੀਆਂ ਉਨ੍ਹਾਂ ਹਨੇਰੀਆਂ ਨੁਕਰਾਂ ਵਿਚ ਲੁਕੀ ਹੋਈ ਹੈ ਜਿਥੇ ਇਨ੍ਹਾਂ ਦਾ ਕੋਈ ਪਤਾ ਹੀ ਨਹੀਂ ਲਗਦਾ।

ਹੁਣ ਨੀਂਦ ਆ ਰਹੀ ਏ, ਅੱਖਾਂ ਭਾਰੀਆਂ ਹੋ ਰਹੀਆਂ ਨੇ। ਕਿਤੇ ਹੋਰ ਹੀ ਨਾ ਫ਼ਜ਼ੂਲ ਗੱਲਾਂ ਲਿਖ ਜਾਵਾਂ। ਅਗੇ ਹੀ ਖ਼ਿਆਲ ਆਉਂਦਾ ਹੈ, ਕਿ ਪਤਾ ਨਹੀਂ ਤੁਸੀਂ ਮੇਰੇ ਖ਼ਿਆਲਾਂ ਨੂੰ ਕਿਹੜੀ ਰੋਸ਼ਨੀ ਵਿਚ ਲਵੋਗੇ। ਪਰ ਮੈਂ ਇਸ ਸ਼ਾ ... ... ਦੀ ਬਾਬਤ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਨਾ ਚਾਹੁੰਦੀ ਹਾਂ ... .. ਤੇ ਮੈਨੂੰ ਆਸ ਹੈ ਕਿ ਤੁਸੀ ਮੇਰੀ ਇਸ ਖੁਲ੍ਹ ਨੂੰ ਬੁਰਾ ਨਹੀਂ ਮਨਾਉਗੇ।

ਬਾਕੀ ਫੇਰ ਲਿਖਾਂਗੀ।

ਮਿਠੇ ਸੁਪਨਿਆਂ ਦੀ ਉਡੀਕ ਵਿਚ,

ਆਪ ਜੀ ਦੀ ................

੮੩