ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਨਾਲ ਸੰਪਰਕ ਰੱਖਣ ਲਈ ਅਤੇ ਨਾ ਹੀ ਚੰਗੇ ਰੁਜ਼ਗਾਰ ਲਈ ਇਸ ਬਗੈਰ ਸਰੇ।

ਹੁਣ ਇਹ ਕਿਹਾ ਜਾਵੇਗਾ ਕਿ ਪੰਜਾਬੀ ਵਿਦਵਾਨ ਅੰਗਰੇਜੀ ਦੇ ਵਿਰੋਧੀ ਤਾਂ ਨਹੀਂ ਪਰ ਜੋ ਇਹ ਇੱਛਾ ਹੈ ਕਿ ਅੰਗਰੇਜੀ ਸਿਰਫ ਸਕੂਲ ਕਾਲਜ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ ਜਿੱਥੇ ਇਹ ਛੇਵੀਂ ਜਮਾਤ ਤੋਂ ਬਾਅਦ ਹਰ ਰੋਜ ਇੱਕ ਜਾਂ ਦੋ ਪੀਰੀਅਡ ਪੜ੍ਹਾਈ ਜਾਇਆ ਕਰੇ ਅਤੇ ਵਿਦਿਅਕ ਅਦਾਰਿਆਂ ਦੇ ਉਸ ਪੀਰੀਅਡ ਤੋਂ ਬਾਹਰ ਕੋਈ ਚਿੱਠੀ-ਪੱਤਰ, ਕੋਈ ਨੇਮ ਪਲੇਟ, ਕੋਈ ਸਾਈਨਬੋਰਡ, ਨਾ ਕੋਈ ਸੱਦਾ-ਪੱਤਰ ਅੰਗਰੇਜੀ ਵਿੱਚ ਵੇਖਣ ਨੂੰ ਨਾ ਮਿਲੇ, ਕੋਈ ਦੋ ਵਿਅਕਤੀ ਆਪਣੀ ਗੱਲਬਾਤ ਵਿੱਚ ਅੰਗਰੇਜੀ ਦੇ ਸ਼ਬਦ ਨਾ ਵਰਤਣ, ਅਖਬਾਰ ਰਸਾਲੇ ਪੰਜਾਬੀ ਦੇ ਹੀ ਪੜ੍ਹੇ ਜਾਣ, ਲੋਕ ਇਸ ਗੱਲ ਨਾਲ ਸਹਿਮਤ ਨਹੀਂ ਹੋ ਰਹੇ ਕਿਉਂਕਿ ਉਹ ਜਾਣਦੇ ਹਨ ਕਿ ਜੇ ਸੱਚੀਂ ਇਉਂ ਹੋ ਜਾਵੇ ਤਾਂ ਸਕੂਲ ਕਾਲਜਾਂ ਵਿੱਚ ਸਿੱਖੀ ਅੰਗਰੇਜੀ ਵੀ ਬਚਣੀ ਨਹੀਂ। ਪੁਰਾਣੇ ਉਰਦੂ ਜਾਣਨ ਵਾਲਿਆਂ ਵਿਚੋਂ ਹੁਣ ਬਹੁਤੇ ਉਸ ਵਿੱਚ ਲਿਖਣਾ ਤਾਂ ਉੱਕਾ ਹੀ ਭੁੱਲ ਗਏ ਹਨ ਅਤੇ ਪੜ੍ਹ ਵੀ ਓਨੀ ਸੌਖ ਨਾਲ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਕਦੇ ਇਸਦੀ ਵਰਤੋਂ ਦਾ ਮੌਕਾ ਹੀ ਨਹੀਂ ਮਿਲਦਾ। ਇਹੀ ਹਾਲ ਅੰਗਰੇਜੀ ਦਾ ਹੋਵੇਗਾ ਸੋ ਲੇਖਕਾਂ ਦੀਆਂ ਅਪੀਲਾਂ ਦੇ ਬਾਵਜੂਦ, ਆਮ ਲੋਕ ਅੰਗਰੇਜੀ ਵਿੱਚ ਹੱਥ ਖੋਲ੍ਹਣ ਦੀ ਪ੍ਰੈਕਟਿਸ ਕਰਦੇ ਹੀ ਰਹਿੰਦੇ ਹਨ। ਉਹ ਸੋ ਇਸ ਗੱਲ ਤੇ ਝੂਰਦੇ ਰਹਿੰਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਉਹੋ ਜਿਹਾ ਅੰਗਰੇਜੀ ਵਾਲਾ ਮਾਹੌਲ ਨਹੀਂ ਮਿਲਦਾ ਜੋ ਚੰਡੀਗੜ੍ਹ ਰਹਿੰਦੇ ਬੱਚਿਆਂ ਨੂੰ ਮਿਲਦਾ ਹੈ।

ਮਾਤਭਾਸ਼ਾ ਨਾਲ ਪ੍ਰੇਮ ਹੋਣਾ ਕੁਦਰਤੀ ਹੈ, ਇਸ ਵਿੱਚ ਗੱਲਬਾਤ ਕਰਨੀ, ਭਾਵਨਾਵਾਂ ਸਾਂਝੀਆਂ ਕਰਨੀਆਂ ਸੌਖੀਆਂ ਹਨ, ਇਸ ਲਈ ਇਹ ਜਿਉਂਦੀ ਰਹੇਗੀ।

101