ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਉੱਤੇ ਕੋਈ ਭਾਸ਼ਾ ਐਕਟ ਲਾਗੂ ਨਹੀਂ ਹੋਣਾ। ਸੋ ਆਮ ਆਦਮੀ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚੋਂ ਅੰਗਰੇਜੀ ਮਨਫ਼ੀ ਨਹੀਂ ਹੋਣ ਦੇਵੇਗਾ।

ਇਵੇਂ ਹੀ ਵਿਗਿਆਨ ਦੀ ਉਚੇਰੀ ਪੜ੍ਹਾਈ ਮਾਤਭਾਸ਼ਾ ਵਿੱਚ ਕਰਵਾਉਣ ਦੀ ਗੱਲ ਕਹਿ ਦੇਣੀ ਹੀ ਸੌਖੀ ਹੈ। ਅਸਲ ਵਿੱਚ ਇਸ ਮਸਲੇ ਦੇ ਯਥਾਰਥ ਨੂੰ ਜਾਣਕੇ ਹੀ ਸਹੀ ਪਹੁੰਚ ਅਪਣਾਈ ਜਾ ਸਕਦੀ ਹੈ ਵਿਗਿਆਨ ਦੀ ਲਗਭੱਗ ਸਾਰੀ ਖੋਜ ਪੱਛਮੀ ਦੇਸ਼ਾਂ ਵਿੱਚ ਹੀ ਹੋਈ ਹੈ ਉਸ ਵਿਚੋਂ ਵੀ ਬਹੁਤੀ ਅੰਗਰੇਜੀ ਭਾਸ਼ਾ ਵਿੱਚ ਹੈ।ਜੇ ਫਰੈਂਚ, ਜਰਮਨ ਜਾਂ ਰੂਸੀ ਆਦਿ ਭਾਸ਼ਾਵਾਂ ਵਿੱਚ ਖੋਜਪੱਤਰ ਲਿਖੇ ਗਏ ਹਨ ਤਾਂ ਉਹ ਵੀ ਅੰਗਰੇਜੀ ਨਾਲ ਮਿਲਦੀਆਂ ਜੁਲਦੀਆਂ ਇਕੋ ਭਾਸ਼ਾਈ ਪਰਿਵਾਰ ਨਾਲ ਸੰਬਧਿਤ ਭਾਸ਼ਾਵਾਂ ਹਨ। ਉਹਨਾਂ ਦਾ ਇੱਕ ਦੂਜੇ ਵਿੱਚ ਅਨੁਵਾਦ ਕਰਨ ਜਾਂ ਸਮਝਣ ਸਮਝਾਉਣ ਵਿੱਚ ਬਹੁਤੀ ਦਿੱਕਤ ਨਹੀਂ ਆਉਂਦੀ। ਜੇ ਸਾਡੇ ਵੀ ਹਿੰਦੀ, ਉਰਦੂ, ਗੁਜਰਾਤੀ ਆਦਿ ਭਾਸ਼ਾਈ ਲੋਕਾਂ ਨੇ ਵਿਗਿਆਨਕ ਖੋਜਾਂ ਕੀਤੀਆਂ ਹੁੰਦੀਆਂ ਤਾਂ ਉਸ ਵਿਗਿਆਨ ਨੂੰ ਪੰਜਾਬੀ ਵਿੱਚ ਸਮਝਣ ਸਮਝਾਉਣ ਅਤੇ ਪੇਸ਼ ਕਰਨ ਵਿੱਚ ਕੋਈ ਅੜਿੱਕਾ ਨਹੀਂ ਆਉਣਾ ਸੀ। ਪਰ ਇਹ ਇੱਕ ਇਤਿਹਾਸਕ ਸਚਾਈ ਹੈ ਕਿ ਸਾਡੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੇ ਵਿਗਿਆਨ ਵਿਕਸਿਤ ਕਰਨ ਵਿੱਚ ਕੋਈ ਖਾਸ ਰੋਲ ਨਹੀਂ ਕੀਤਾ। ਅੱਜ ਵੀ ਵਿਗਿਆਨ ਵਿੱਚ ਹਰ ਰੋਜ ਐਨੀ ਨਵੀਂ ਖੋਜ ਸਾਹਮਣੇ ਆ ਰਹੀ ਹੈ ਕਿ ਅੰਗਰੇਜੀ ਵਿੱਚ ਪੇਸ਼ ਹੋ ਰਹੀ ਉਸ ਸਾਰੀ ਨਵੀਂ ਖੋਜ ਦਾ ਕੋਈ ਗਿਣਨਯੋਗ ਮਾਤਰਾ ਵਿੱਚ ਅਨੁਵਾਦ ਕਰਨਾ ਸੰਭਵ ਹੀ ਨਹੀਂ ਹੈ। ਮੈਡੀਕਲ, ਇੰਜਨੀਅਰਿੰਗ ਜਾਂ ਵਿਗਿਆਨਕ ਖੇਤਰ ਵਿਚ ਮਾਹਿਰ ਓਹੀ ਹੋ ਸਕਦਾ ਹੈ ਜੋ ਤਾਜਾ ਤੋਂ ਤਾਜਾ ਖੋਜਾਂ ਨਾਲ ਵਾਬਸਤਾ ਰਹੇ। ਮੁਕਦੀ ਗੱਲ ਨਾ ਵਿਗਿਆਨ ਦੀ ਪੜ੍ਹਾਈ ਲਈ ਅੰਗਰੇਜੀ ਬਿਨਾਂ ਸਰੇ, ਨਾ ਕੰਪਿਊਟਰ ਵਰਤਣ ਲਈ, ਨਾ ਬਾਕੀ

100