ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਆਰਥਿਕ ਤਕੜਾਈ ਵਿਚੋਂ ਪੰਜਾਬੀ ਭਾਸ਼ਾ ਦੇ ਮਜਬੂਤ ਸਥਿਤੀ ਵਿੱਚ ਹੋਣ ਦਾ ਤਰਕ ਉਭਰਦਾ ਹੈ। ਇਹ ਆਰਥਿਕਤਾ ਵਾਲਾ ਫੈਕਟਰ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਅਜਿਹਾ ਰੋਲ ਕਰ ਵੀ ਰਿਹਾ ਹੈ। ਅੱਜ ਲੱਖਾਂ ਦੀ ਗਿਣਤੀ ਵਿੱਚ ਹਿੰਦੀ ਭਾਸ਼ਾਈ ਖੇਤਰ ਵਿਚੋਂ ਭਈਏ ਪੰਜਾਬ ਵਿੱਚ ਰੁਜ਼ਗਾਰ ਖਾਤਰ ਆਉਂਦੇ ਹਨ। ਉਹ ਸਾਰੇ ਘੱਟੋ ਘੱਟ ਪੰਜਾਬੀ ਸਮਝਣੀ ਅਤੇ ਬੌਲਣੀ ਸਿੱਖ ਜਾਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਇਥੇ ਪੰਜਾਬੀ ਪੜ੍ਹਨੀ ਲਿਖਣੀ ਵੀ ਸਿੱਖ ਰਹੇ ਹਨ। ਟੈਲੀਵੀਜ਼ਨ 'ਤੇ ਆਉਂਦੀਆਂ ਮਸ਼ਹੂਰੀਆਂ ਵਿੱਚੋਂ ਬਹੁਤੀਆਂ ਵਿੱਚ ਪੰਜਾਬੀ ਦੇ ਫਿਕਰੇ ਪਾਏ ਜਾਂਦੇ ਹਨ, ਪੰਜਾਬੀ ਲੋਕ ਦਿਖਾਏ ਜਾਂਦੇ ਹਨ, ਕਿਉਂਕਿ ਇਹਨਾਂ ਵਸਤਾਂ ਦੀ ਬਹੁਤੀ ਖਪਤ ਪੰਜਾਬ ਵਿੱਚ ਹੋਣੀ ਹੁੰਦੀ ਹੈ। ਫਿਲਮਾਂ ਵਿੱਚ ਪੰਜਾਬੀ ਧੁਨਾਂ, ਗਾਣਿਆਂ ਵਿੱਚ ਪੰਜਾਬੀ ਸ਼ਬਦ ਅਤੇ ਪੰਜਾਬੀ ਪਾਤਰ, ਪੰਜਾਬੀ ਆਬਾਦੀ ਦੀ ਨਿਸਬਤ ਵਿੱਚ ਕਿਤੇ ਵੱਧ ਸਥਾਨ ਲੈ ਰਹੇ ਹਨ। ਪਰ ਜਦ ਵੀ ਪੰਜਾਬੀ ਭਾਸ਼ਾ ਦੀ ਗੱਲ ਚਲਦੀ ਹੈ ਤਾਂ ਇਹਨਾਂ ਹਾਂ-ਪੱਖਾਂ ਦੀ ਗੱਲ ਕਦੇ ਨਹੀਂ ਕੀਤੀ ਜਾਂਦੀ ਸਿਰਫ ਪੰਜਾਬੀ ਨੂੰ ਖਤਰੇ ਦੀ ਗੱਲ ਹੀ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਮਾਰਕਸਵਾਦੀ ਲੇਖਕ ਵੀ ਭਾਸ਼ਾ ਦੇ ਇਹਨਾਂ ਆਰਥਿਕ ਆਧਾਰਾਂ ਨੂੰ ਛੱਡ ਕੇ ਸਿਰਫ ਸਰਕਾਰਾਂ ਅਤੇ ਸਜਾਵਾਂ ਤੇ ਹੀ ਜੋਰ ਦਿੰਦੇ ਰਹਿੰਦੇ ਹਨ।

ਰਾਸ਼ਟਰਵਾਦੀ ਭਾਵਨਾਵਾਂ ਦੇ ਅਸਰ ਹੇਠ ਕਿਸੇ ਸਮੇਂ ਸ਼੍ਰੀਲੰਕਾ ਸਰਕਾਰ ਨੇ ਵੀ ਸਕੂਲਾਂ ਵਿਚੋਂ ਅੰਗਰੇਜੀ 'ਤੇ ਜੋਰ ਘਟਾਇਆ ਸੀ, ਜਦ ਉਸ ਸਮੇਂ ਪੜ੍ਹਨ ਵਾਲੀ ਪੀੜ੍ਹੀ ਜਵਾਨ ਹੋਈ ਤਾਂ ਉਸਨੂੰ ਆਪਣੀ ਸਰਕਾਰ 'ਤੇ ਵੱਡਾ ਗਿਲਾ ਇਹੀ ਸੀ ਕਿ ਅੰਗਰੇਜੀ ਦੇ ਗਿਆਨ ਦੀ ਘਾਟ ਕਾਰਣ ਉਹ ਸੰਸਾਰ ਵਿੱਚ ਪਛੜ ਗਏ ਹਨ। ਕੰਪਿਊਟਰ ਸਾਫ਼ਟਵੇਅਰ ਦੇ ਖੇਤਰ ਵਿੱਚ ਚੀਨੀ ਇਕੋ ਗੱਲ ਵਿੱਚ ਭਾਰਤੀਆਂ ਤੋਂ

103